ਜਲੰਧਰ ਦੇ ਸਿਵਲ ਸਰਜਨ ਦਫਤਰ ਦੇ ਬਾਹਰ ਕਲਾਸ ਫੌਰਥ ਗੌਰਮਿੰਟ ਇੰਪਲਾਈਜ਼ ਨੇ ਕੀਤਾ ਰੋਸ ਪ੍ਰਦਰਸ਼ਨ

ਜਲੰਧਰ ਦੇ ਸਿਵਲ ਹਸਪਤਾਲ ਦੇ ਸਿਵਲ ਸਰਜਨ ਦਫਤਰ ਦੇ ਬਾਹਰ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।ਜਿਸ ਦਾ ਕਾਰਨ ਲਗਭਗ 4 ਸਾਲਾਂ ਤੋਂ ਹਰ 3-4 ਮਹੀਨੇ ਬਾਦ ਕਰਮਚਾਰੀਆਂ ਦੀਆਂ ਤਨਖਾਹ ਬੰਦ ਕਰ ਦਿੱਤੀਆਂ ਜਾਂਦੀਆਂ ਹਨ...

ਅੱਜ ਜਲੰਧਰ ਦੇ ਸਿਵਲ ਹਸਪਤਾਲ ਦੇ ਸਿਵਲ ਸਰਜਨ ਦਫਤਰ ਦੇ ਬਾਹਰ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।ਜਿਸ ਦਾ ਕਾਰਨ  ਲਗਭਗ 4 ਸਾਲਾਂ ਤੋਂ ਹਰ 3-4 ਮਹੀਨੇ ਬਾਦ ਕਰਮਚਾਰੀਆਂ ਦੀਆਂ ਤਨਖਾਹ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਇਹ ਤਨਖਾਹ ਇਕ ਡਾਕਟਰ ਅਤੇ ਸਰਕਾਰ ਵਿਚਕਾਰ ਹੋਏ ਕੋਰਟ ਕੇਸ ਵਿਚ ਕੋਰਟ ਦੇ ਹੁਕਮਾਂ ਨਾਲ ਡਾਕਟਰ ਨੂੰ ਦਿੱਤੇ ਗਏ ਪੈਸਿਆਂ ਕਾਰਨ ਰੋਕੀਆਂ ਜਾਂਦੀਆਂ ਹਨ।

ਇਸ ਮਾਮਲੇ ਤੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਇਸ ਕੇਸ ਵਿਚ ਦਰਜ਼ਾ-4 ਕਰਮਚਾਰੀਆਂ ਅਤੇ ਡਰਾਈਵਰਾਂ ਦਾ ਦੂਰ ਦੂਰ ਤਕ ਕੋਈ ਵੀ ਸਬੰਧ ਨਹੀਂ ਹੈ। ਇਸ ਲਈ ਇਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ਬਾਰ ਬਾਰ ਰੋਕ ਕੇ ਇਨ੍ਹਾਂ ਦੇ ਘਰਾਂ ਦੇ ਚੁੱਲੇ ਬੰਦ ਨਾ ਕੀਤੇ ਜਾਣ। ਪਰ ਜੇਕਰ ਸਰਕਾਰ ਵਲੋਂ ਇਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ਰਲੀਜ਼ ਨਹੀਂ ਕੀਤੀਆਂ ਜਾਂਦੀਆਂ ਤਾਂ ਜੱਥੇਬੰਧੀ ਵੱਡੇ ਸੰਘਰਸ਼ ਲਈ ਮਜ਼ਬੂਰ ਹੋਵੇਗੀ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਸਰਵ ਸ੍ਰੀ ਸੁੱਭਾਸ਼ ਮੱਟੂ, ਜਿਲ੍ਹਾ ਪ੍ਰਧਾਣ, ਡਿੰਪਲ, ਜਿਲਾ ਸਕੱਤਰ, ਅਵਤਾਰ ਸਿੰਘ, ਪ੍ਰਧਾਣ ਡਰਾਈਵਰ ਅਤੇ ਟੈਕਨੀਕਲ ਯੂਨੀਅਨ ਪੰਜਾਬ, ਸੁਰਿੰਦਰ ਕੁਮਾਰ, ਹਿੰਦਪਾਲ, ਗੁਰਜੀਤ ਸਿੰਘ, ਲੱਕੀ, ਰਮੇਸ਼ ਸੋਢੀ, ਹਰਪਾ ਦਾ ਅਨਿਲ ਕੁਮਾਰ, ਰਾਜ ਰਾਣੀ, ਕੁਲਵਿੰਦਰ ਕੌਰ ਵਿਨੋਟ ਕੁਮਾਰ, ਰਾਜ ਕੁਮਾਰ ਮੌਜੂਦ ਸਨ। 

Get the latest update about Jalandhar, check out more about Class IV Government Employees, Civil Surgeons Office, protest outside Civil Surgeons Office & JALANDHAR NEWS

Like us on Facebook or follow us on Twitter for more updates.