ਸਲਾਨਾ ਪ੍ਰੀਖਿਆ ਤੋਂ ਪਹਿਲਾ 12ਵੀਂ ਜਮਾਤ ਦੇ ਵਿਦਿਆਰਥੀਆਂ 'ਚ ਹੋਈ ਆਪਸੀ ਝੜਪ, ਸਵਾਲਾਂ ਦੇ ਘੇਰੇ 'ਚ ਸਕੂਲ ਪ੍ਰਬੰਧਨ

12ਵੀਂ ਜਮਾਤ ਦੇ ਵਿਦਿਆਰਥੀਆਂ ਚ ਬਹਿਸ ਤੋਂ ਬਾਅਦ ਖੂਨੀ ਝੜਪ ਹੋ ਗਈ। ਨੈਸ਼ਨਲ ਹਾਈਵੇ ਸੜਕ ਨਾਲ ਲੱਗਦੇ ਮਾਹਿਲਪੁਰੀ ਸਰਕਾਰੀ ਸੈਕੰਡਰੀ ਸਕੂਲ ਦੇ ਮੇਨ ਗੇਟ ਤੇ ਬਾਰ੍ਹਵੀਂ ਪ੍ਰੀਖਿਆ ਦਾ ਆਖ਼ਰੀ ਪੇਪਰ ਦੇਣ ਆਏ...

ਮਾਹਿਲਪੁਰ: ਮਾਹਿਲਪੁਰ ਦੇ ਸਰਦਾਰ ਬਲਦੇਵ ਸਿੰਘ ਮਾਹਿਲਪੁਰੀ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਦੇ ਬਾਹਰ ਇਹ ਘਟਨਾ ਵਾਪਰੀ ਜਿਥੇ 12ਵੀਂ ਜਮਾਤ ਦੇ ਵਿਦਿਆਰਥੀਆਂ ਚ ਬਹਿਸ ਤੋਂ ਬਾਅਦ ਖੂਨੀ ਝੜਪ ਹੋ ਗਈ। ਨੈਸ਼ਨਲ ਹਾਈਵੇ ਸੜਕ ਨਾਲ ਲੱਗਦੇ ਮਾਹਿਲਪੁਰੀ ਸਰਕਾਰੀ ਸੈਕੰਡਰੀ ਸਕੂਲ ਦੇ ਮੇਨ ਗੇਟ ਤੇ ਬਾਰ੍ਹਵੀਂ ਪ੍ਰੀਖਿਆ ਦਾ ਆਖ਼ਰੀ ਪੇਪਰ ਦੇਣ ਆਏ ਕਰੀਬ ਦੋ ਦਰਜਨਾਂ ਵਿਦਿਆਰਥੀਆਂ ਵਿਚ ਕਿਸੇ ਗੱਲ ਨੂੰ ਲੈਕੇ ਖ਼ੂਨੀ ਝੜਪ ਹੋ ਗਈ। ਜਿਸ ਕਾਰਨ ਆਲੇ ਦੁਆਲੇ ਦਾ ਮੁਹੌਲ਼ ਤਣਾਅ ਪੂਰਨ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕੋਲ ਥਾਣਾ ਦਾ ਵੀ ਵਿਦਿਆਰਥੀਆਂ ਨੂੰ ਕੋਈ ਡਰ ਨਹੀਂ। 

ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਵੱਖ ਵੱਖ ਸਕੂਲਾਂ ਦੇ ਪੇਪਰ ਦੇਣ ਆਏ ਵਿਦਿਆਰਥੀਆਂ ਵਿਚ ਕਿਸੇ ਗੱਲ ਨੂੰ ਲੈਕੇ ਕੇ ਤੂੰ ਤੂੰ ਮੈਂ ਮੈਂ ਹੋਣ ਲੱਗ ਪਈ ਤੇ ਦੇਖਦਿਆਂ ਦੇਖਦਿਆਂ ਵਿਦਿਆਰਥੀ ਆਪਸ ਵਿਚ ਲੜਨ ਲੱਗ ਪਏ ਤੇ ਕੁੱਛ ਹੀ ਦੇਰ ਬਾਅਦ ਲੜਾਈ ਨੇ ਖ਼ੂਨੀ ਰੂਪ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਸਕੂਲ ਦੇ ਗੇਟ ਅੱਗੇ ਲੜਾਈ ਹੋ ਚੁੱਕੀ ਹੈ। ਜਿਸ ਨੂੰ ਲੈ ਕੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਕੋਈ ਵੀ ਸਖ਼ਤ ਕਦਮ ਨਹੀਂ ਚੁੱਕੇ ਗਏ ਤੇ ਨਾਂ ਹੀ ਸਕੂਲ ਦੇ ਗੇਟ ਤੇ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ। 

ਉਸ ਸਮੇਂ ਗੇਟ ਵਿਚ ਗੇਟ ਕੀਪਰ ਨਹੀਂ ਸੀ ਤੇ ਜਦੋਂ ਪੱਤਰਕਾਰ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੂੰ ਦੇਖਕੇ ਸਕੂਲ ਦਾ ਗੇਟ ਕੀਪਰ ਤੇ ਲੈਕਚਰਾਰ ਆਏ ਤੇ ਸਕੂਲ ਦਾ ਮੇਨ ਗੇਟ ਬੰਦ ਕਰ ਦਿੱਤਾ। ਜਦੋਂ ਇਸ ਘਟਨਾ ਸਬੰਧੀ ਸਕੂਲ ਪ੍ਰਿੰਸੀਪਲ ਧਰਮਿੰਦਰ ਸ਼ਰਮਾ ਜੀ ਨਾਲ ਫੋਨ ਤੇ ਵਾਰ ਵਾਰ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਪੱਤਰਕਾਰ ਦਾ ਫ਼ੋਨ ਚੁੱਕਣਾ ਮੁਨਾਸਿਬ ਨਾ ਸਮਝਿਆਂ ਗਿਆ।

Get the latest update about mahilpur school hoshiarpur, check out more about 12 students clash, fight, punjab news & hoshiarpur news

Like us on Facebook or follow us on Twitter for more updates.