ਪੁਰਾਣੇ ਸੋਫੇ ਨੂੰ ਮਿੰਟਾਂ 'ਚ ਕਰੋ ਸਾਫ, ਅਪਣਾਓ ਇਹ ਆਸਾਨ ਟਿਪਸ

ਘਰ 'ਚ ਰੋਜ਼ਾਨਾ ਵਰਤੋਂ ਦੇ ਕਾਰਨ ਇਹ ਜਲਦੀ ਗੰਦੇ ਹੋ ਜਾਂਦੇ ਹਨ। ਇਸ ਲਈ ਇਹਨਾਂ ਦੀ ਸਫਾਈ ਨੂੰ ਲੈ ਕੇ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ.....

ਸੋਫਾ ਇੱਕ ਅਜਿਹਾ ਫਰਨੀਚਰ ਹੈ ਜਿਸਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ। ਅੱਜ ਕੱਲ ਘਰਾਂ 'ਚ ਵੱਖ-ਵੱਖ ਤਰਾਂ ਦੇ ਸੋਫੇ ਦੇਖਣ ਨੂੰ ਮਿਲਦੇ ਹਨ ਜਿਵੇਂ-ਫੈਬਰਿਕ ਸੋਫਾ, ਲੈਦਰ ਸੋਫਾ ਅਤੇ ਵੈਲਵੇਟ ਸੋਫਾ। ਘਰ 'ਚ ਰੋਜ਼ਾਨਾ ਵਰਤੋਂ ਦੇ ਕਾਰਨ ਇਹ ਜਲਦੀ ਗੰਦੇ ਹੋ ਜਾਂਦੇ ਹਨ। ਇਸ ਲਈ ਇਹਨਾਂ ਦੀ ਸਫਾਈ ਨੂੰ ਲੈ ਕੇ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ। ਤਾਂ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀ ਘਰ 'ਚ ਹੀ ਸੋਫੇ ਦੀ ਸਫਾਈ ਕਰ ਸਕਦੇ ਹੋ। ਇਹਨਾਂ ਟਿਪਸ ਨਾਲ ਤੁਸੀ ਘੱਟ ਖਰਚ ਅਤੇ ਘੱਟ ਸਮੇਂ 'ਚ ਸੋਫਾ ਸਾਫ ਕਰ ਸਕਦੇ ਹੋ। 

1. ਫੈਬਰਿਕ ਸੋਫਾ ਦੀ ਸਫਾਈ
ਜੇਕਰ ਤੁਹਾਡੇ ਘਰ 'ਚ ਫੈਬਰਿਕ ਦਾ ਸੋਫਾ ਹੈ ਤਾਂ ਉਸ ਨੂੰ ਸਾਫ ਕਰਨ ਲਈ ਤੁਸੀਂ ਇਕ ਕਟੋਰੀ 'ਚ 6 ਚਮਚ ਡਿਟਰਜੇਂਟ ਪਾਊਡਰ ਅਤੇ ਇਕ ਕੱਪ ਉਬਲਿਆ ਹੋਇਆ ਪਾਣੀ ਪਾਓ। ਜੇਕਰ ਤੁਸੀਂ ਚਾਹੋ ਤਾਂ ਲਿਕਵਡ ਸਾਬਣ ਦੀ ਵਰਤੋਂ ਲੜ ਸਕਦੇ ਹੋ। ਹੁਣ ਇਸ 'ਚ ਦੋ ਛੋਟੇ ਚਮਚ ਅਮੋਨੀਆ ਜਾਂ ਸ਼ਹਿਦ ਮਿਲਾਓ। ਜਦੋਂ ਇਹ ਘੋਲ ਠੰਡਾ ਹੋ ਜਾਵੇ, ਤਾਂ ਇਸ ਦੀ ਫੋਮ ਬਣਾਉਣ ਲਈ ਇਸਨੂੰ ਹਿਲਾਓ ਅਤੇ ਇਸ ਫੋਮ ਨੂੰ ਸਾਫ਼ ਕੱਪੜੇ ਜਾਂ ਸਪੰਜ ਤੇ ਲਗਾ ਕੇ ਸੋਫਾ ਸਾਫ਼ ਕਰੋ। ਹੁਣ ਇਸ ਨੂੰ ਪੱਖੇ ਦੀ ਹਵਾ ਨਾਲ ਸੁੱਕਣ ਦਿਓ। 


2. ਲੈਦਰ ਸੋਫਾ ਦੀ ਸਫਾਈ 
ਲੈਦਰ ਦੇ ਸੋਫੇ ਨੂੰ ਸਾਫ਼ ਕਰਨਾ ਆਸਾਨ ਹੁੰਦਾ ਹੈ। ਤੁਸੀ ਪਾਣੀ ਅਤੇ ਸਿਰਕੇ ਦੇ ਘੋਲ ਦੀ ਮਦਦ ਨਾਲ ਸੋਫੇ ਨੂੰ ਸਾਫ ਕਰ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਗਿੱਲੇ ਕੱਪੜੇ ਦੇ ਨਾਲ ਸੋਫੇ ਨੂੰ ਸਾਫ ਕਰ ਸਕਦੇ ਹੋ। ਲੈਦਰ 'ਤੇ ਚਮਕ ਲਿਆਉਣ ਲਈ ਤੁਸੀਂ ਸਿਰਕੇ 'ਚ ਅਲਸੀ ਦੇ ਤੇਲ ਨੂੰ ਮਿਲਾ ਕੇ ਕੱਪੜੇ ਦੀ ਮਦਦ ਨਾਲ ਸੋਫੇ 'ਤੇ ਲਓ। ਇਸ ਤਰਾਂ ਤੁਹਾਡਾ ਪੁਰਾਣਾ ਸੋਫਾ ਬਿਲਕੁਲ ਨਵੇਂ ਵਾਂਗ ਚਮਕੇਗਾ।

3. ਵੈਲਵੇਟ ਸੋਫਾ ਦੀ ਸਫਾਈ 
ਵੈਲਵੇਟ ਸੋਫ਼ਿਆਂ 'ਤੇ ਬਹੁਤ ਸਾਰਾ ਲਿੰਟ ਅਤੇ ਧੂੜ ਇਕੱਠੀ ਹੋ ਜਾਂਦੀ ਹੈ। ਇਨ੍ਹਾਂ ਨੂੰ ਸਾਫ਼ ਕਰਨ ਲਈ ਤੁਸੀਂ ਵੈਕਿਊਮ ਕਲੀਨਰ ਦੀ ਮਦਦ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਇਸ ਨੂੰ ਸਾਫਟ ਡਿਟਰਜੈਂਟ ਦੀ ਮਦਦ ਨਾਲ ਵੀ ਸਾਫ ਕਰ ਸਕਦੇ ਹੋ।

Get the latest update about truescoop news, check out more about fabric sofa, sofa cleaning at home, lifestyle news & leather sofa

Like us on Facebook or follow us on Twitter for more updates.