ਸੜੇ ਹੋਏ ਗੈਸ ਸਟੋਵ ਅਤੇ ਬਰਨਰ ਨੂੰ ਮਿੰਟਾਂ 'ਚ ਕਰੋ ਸਾਫ਼, ਅਪਣਾਓ ਇਹ ਕਿਚਨ ਟਿਪਸ

ਐਲਪੀਜੀ ਸਟੋਵ 'ਚ ਇਸ ਤਰ੍ਹਾਂ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ ਤਾਂ ਤੁਸੀਂ ਕੁਝ ਅਸਾਨ ਤਰੀਕਿਆਂ ਨਾਲ ਗੈਸ ਸਟੋਵ ਨੂੰ ਸਾਫ ਅਤੇ ਠੀਕ ਕਰ ਸਕਦੇ ਹੋ....

ਅਕਸਰ ਖਾਣਾ ਬਣਾਉਣ ਸਮੇਂ ਗੈਸ ਸਟੋਵ ਗੰਦਾ ਹੋ ਜਾਂਦਾ ਹੈ। ਸੇਕ ਲਗਣ ਕਾਰਨ ਸਟੋਵ ਤੇ ਡਿਗੀ ਚੀਜ ਸੜਕੇ ਗੈਸ ਸਟੋਵ ਅਤੇ ਬਰਨਰ ਨਾਲ ਚਿਪਕ ਜਾਂਦੀ ਹੈ। ਜਿਸ ਕਾਰਨ  ਸਟੋਵ 'ਤੇ ਜ਼ਿੱਦੀ ਦਾਗ ਪੈ ਜਾਂਦੇ ਹਨ। ਇਸ ਕਰਕੇ ਕਈ ਵਾਰ ਬਰਨਰ ਘੱਟ ਅੱਗ ਦਿੰਦਾ ਹੈ, ਜਿਸ ਕਾਰਨ ਖਾਣਾ ਬਣਾਉਣ ਵਿੱਚ ਦਿੱਕਤ ਆਉਂਦੀ ਹੈ। ਜੇਕਰ ਤੁਹਾਨੂੰ ਵੀ ਐਲਪੀਜੀ ਸਟੋਵ 'ਚ ਇਸ ਤਰ੍ਹਾਂ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ ਤਾਂ ਤੁਸੀਂ ਕੁਝ ਅਸਾਨ ਤਰੀਕਿਆਂ ਨਾਲ ਗੈਸ ਸਟੋਵ ਨੂੰ ਸਾਫ ਅਤੇ ਠੀਕ ਕਰ ਸਕਦੇ ਹੋ। ਗੈਸ ਸਟੋਵ ਦੇ ਸੜਨ, ਗੰਦਾ ਹੋਣ ਜਾਂ ਲਾਟ ਦੇਣ ਵਿੱਚ ਸਮੱਸਿਆ ਹੋਣ ਦੀ ਹਾਲਤ 'ਚ ਅਪਣਾਓ ਇਹ ਅਸਾਨ ਕਿਚਨ ਟਿਪਸ-

1. ਕੋਲਡ ਡਰਿੰਕਸ ਅਤੇ ਫਟਕੜੀ 
ਸੜੇ ਹੋਏ ਗੈਸ ਸਟੋਵ ਨੂੰ ਸਾਫ਼ ਕਰਨ ਲਈ ਕੋਲਡ ਡਰਿੰਕਸ ਅਤੇ ਫਟਕੜੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅੱਧੀ ਕਟੋਰੀ ਕੋਲਡ ਡ੍ਰਿੰਕ ਲਓ ਅਤੇ ਉਸ 'ਚ ਦੋ ਚਮਚ ਫਟਕੜੀ ਪਾਊਡਰ ਮਿਲਾ ਲਓ। ਹੁਣ ਇਸ ਮਿਸ਼ਰਣ ਨੂੰ ਬਰੱਸ਼ ਦੀ ਮਦਦ ਨਾਲ ਗੈਸ ਸਟੋਵ 'ਤੇ ਲਗਾਓ ਅਤੇ 10-15 ਮਿੰਟ ਲਈ ਛੱਡ ਦਿਓ। ਫਿਰ ਬਰਨਰ ਨੂੰ ਬਰੱਸ਼ ਨਾਲ ਸਾਫ਼ ਕਰੋ। ਇਸ ਨਾਲ ਸੜੇ ਹੋਏ ਸਟੋਵ ਸਾਫ਼ ਹੋ ਜਾਣਗੇ ਅਤੇ ਬਰਨਰ ਚੰਗੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

2. ਫਟਕੜੀ ਅਤੇ ਨਿੰਬੂ
 ਨਿੰਬੂ ਅਤੇ ਫਟਕੜੀ ਨਾਲ ਵੀ ਗੈਸ ਸਟੋਵ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਨਿੰਬੂ ਦੇ ਰਸ 'ਚ ਫਟਕੜੀ ਨੂੰ ਘੋਲ ਕੇ ਗਾੜ੍ਹਾ ਪੇਸਟ ਬਣਾ ਲਓ। ਇਸ ਨੂੰ ਗੈਸ ਸਟੋਵ 'ਤੇ ਕਰੀਬ ਅੱਧੇ ਘੰਟੇ ਲਈ ਛੱਡ ਦਿਓ। ਫਿਰ ਨਿੰਬੂ ਦੇ ਛਿਲਕੇ ਨਾਲ ਰਗੜ ਕੇ ਸਟੋਵ ਨੂੰ ਸਾਫ਼ ਕਰੋ। ਇਸ ਤੋਂ ਬਾਅਦ ਸਟੋਵ ਨੂੰ ਸਾਫ਼ ਪਾਣੀ ਨਾਲ ਧੋ ਲਓ। ਸਾਫ਼ ਅਤੇ ਸੁੱਕੇ ਕੱਪੜੇ ਨਾਲ ਪੂੰਝ ਲਓ। ਗੈਸ ਚੁੱਲ੍ਹੇ ਨੂੰ ਸਾਫ਼ ਕਰਨ ਨਾਲ ਬਰਨਰ ਦੀ ਘੱਟ ਲਾਟ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

3. ਲੂਣ ਅਤੇ ਬੇਕਿੰਗ ਸੋਡਾ
ਇੱਕ ਚਮਚ ਲੂਣ ਅਤੇ ਇੱਕ ਚਮਚ ਬੇਕਿੰਗ ਸੋਡਾ ਲਓ। ਇਨ੍ਹਾਂ ਨੂੰ ਮਿਲਾਓ ਅਤੇ ਬਾਰੀਕ ਪੇਸਟ ਬਣਾਉਣ ਲਈ ਥੋੜਾ ਜਿਹਾ ਪਾਣੀ ਪਾਓ। ਫਿਰ ਇਸ ਪੇਸਟ ਨੂੰ ਗੈਸ ਸਟੋਵ ਤੇ ਲਗਾ ਦਿਓ ਤੇ ਕੁੱਝ ਦੇਰ ਲਈ ਇਸੇ ਤਰਾਂ ਛੱਡ ਦਿਓ। ਇਸ ਨੂੰ ਕਿਸੇ ਬਰੱਸ਼ ਨਾਲ ਸਾਫ਼ ਕਰੋ ਅਤੇ ਬਾਅਦ 'ਚ ਚੰਗੀ ਤਰ੍ਹਾਂ ਸਾਫ ਕਪੜੇ ਨਾਲ ਪੂੰਝ ਦਿਓ। 

4. ਡਿਸ਼-ਵਾਸ਼ ਅਤੇ ਬੇਕਿੰਗ ਸੋਡਾ
ਬੇਕਿੰਗ ਸੋਡਾ ਅਤੇ ਡਿਸ਼-ਵਾਸ਼ ਨੂੰ ਬਰਾਬਰ ਹਿੱਸਿਆਂ ਵਿੱਚ ਮਿਲਾਓ। ਇਸ ਮਿਸ਼ਰਣ ਨੂੰ ਗੈਸ ਸਟੋਵ 'ਤੇ ਲਗਾਓ ਅਤੇ ਇਸਨੂੰ ਇੱਕ ਘੰਟੇ ਲਈ ਇਸੇ ਤਰਾਂ ਪਿਆ ਰਹਿਣ ਦਿਓ।  ਫਿਰ ਇਸਨੂੰ ਬਰੱਸ਼ ਨਾਲ ਰਗੜੋ। ਗੈਸ ਸਟੋਵ ਥੋੜ੍ਹੇ ਸਮੇਂ ਵਿੱਚ ਹੀ ਸਾਫ਼ ਹੋ ਜਾਵੇਗਾ। 

ਸਟੋਵ ਦੀ ਸਫਾਈ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਗੈਸ ਸਟੋਵ ਦੇ ਬਰਨਰ ਨੂੰ ਸਾਫ਼ ਕਰਨ ਤੋਂ ਪਹਿਲਾਂ ਗੈਸ ਦੀ ਸਪਲਾਈ ਬੰਦ ਕਰ ਦੇਣੀ ਚਾਹੀਦੀ ਹੈ, ਤਾਂ ਜੋ ਗੈਸ ਲੀਕ ਹੋਣ ਦੀ ਸਮੱਸਿਆ ਨਾ ਆਵੇ। ਗੈਸ ਸਪਲਾਈ ਬੰਦ ਕਰਨ ਤੋਂ ਬਾਅਦ, ਪਾਈਪ ਨੂੰ ਸਟੋਵ ਤੋਂ ਹਟਾ ਦੇਣਾ ਚਾਹੀਦਾ ਹੈ। ਸਫ਼ਾਈ ਤੋਂ ਤੁਰੰਤ ਬਾਅਦ ਗੈਸ ਚੁੱਲ੍ਹੇ ਦੀ ਵਰਤੋਂ ਨਾ ਕਰੋ। ਸਫ਼ਾਈ ਤੋਂ ਬਾਅਦ ਬਰਨਰ ਗਿੱਲੇ ਹੋ ਸਕਦੇ ਹਨ। ਲਾਟ ਨੂੰ ਗਿੱਲੇ ਬਰਨਰ 'ਤੇ ਨਹੀਂ ਜਗਾਉਣਾ ਚਾਹੀਦਾ। ਗੈਸ ਸਟੋਵ ਨੂੰ ਚੰਗੀ ਤਰ੍ਹਾਂ ਸੁੱਕਣ ਦਿਓ ਅਤੇ ਫਿਰ ਬਰਨਰ ਨੂੰ ਜਲਾਓ।

Get the latest update about LIFESTYLE NEWS, check out more about EASY CLEANING TIPS AND HACKS, GAS STOVE AND BURNER CLEANING TIPS & KITCHEN CLEANING HACKS

Like us on Facebook or follow us on Twitter for more updates.