ਮੌਸਮ ਦੇ ਬਦਲੇ ਮਿਜ਼ਾਜ਼, ਉੱਤਰੀ ਭਾਰਤ 'ਚ ਗਰਮੀ ਤੋਂ ਰਾਹਤ ਪਰ ਕਈ ਸੂਬਿਆਂ 'ਚ ਅਸਮਾਨੀ ਬਿਜਲੀ ਡਿੱਗਣ ਦੇ ਆਸਾਰ

ਗਰਮੀ ਆਪਣੇ ਪੂਰੇ ਜ਼ੋਰਾ ਤੇ ਹੈ ਜਿਸ ਕਰਕੇ ਹਰ ਦਿਨ ਲੋਕਾਂ ਨੂੰ ਲੂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਅੱਜ ਉੱਤਰੀ ਭਾਰਤ ਦੇ ਕੁਝ ਸੂਬਿਆਂ 'ਚ ਮੌਸਮ 'ਚ ਬਦਲਾਅ ਦੇਖਿਆ ਗਿਆ ਹੈ...

ਦੇਸ਼ 'ਚ ਇਸ ਸਮੇ ਗਰਮੀ ਆਪਣੇ ਪੂਰੇ ਜ਼ੋਰਾ ਤੇ ਹੈ ਜਿਸ ਕਰਕੇ ਹਰ ਦਿਨ ਲੋਕਾਂ ਨੂੰ ਲੂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਅੱਜ ਉੱਤਰੀ ਭਾਰਤ ਦੇ ਕੁਝ ਸੂਬਿਆਂ 'ਚ ਮੌਸਮ 'ਚ ਬਦਲਾਅ ਦੇਖਿਆ ਗਿਆ ਹੈ। ਜਿਸ ਦੇ ਚਲਦਿਆ ਦਿੱਲੀ-ਐਨਸੀਆਰ ਸਮੇਤ ਹਰਿਆਣਾ-ਰਾਜਸਥਾਨ ਵਿੱਚ ਮੌਸਮ ਠੰਡਾ ਹੁੰਦਾ ਨਜ਼ਰ ਆ ਰਿਹਾ ਹੈ। ਦੇਰ ਰਾਤ ਦਿੱਲੀ 'ਚ ਹਨੇਰੀ ਦੇ ਨਾਲ ਹਲਕੀ ਬਾਰਿਸ਼ ਹੋਈ ਹੈ। ਇਸ ਦੇ ਨਾਲ ਹੀ ਹਰਿਆਣਾ ਅਤੇ ਰਾਜਸਥਾਨ ਦੇ ਕਈ ਇਲਾਕਿਆਂ 'ਚ ਤਾਪਮਾਨ 'ਚ ਗਿਰਾਵਟ ਆਉਣ ਦੀ ਸੰਭਾਵਨਾ ਹੈ।


ਮੌਸਮ ਭਿਵਗ ਦੇ ਮੁਤਾਬਕ ਬੰਗਾਲ ਦੀ ਖਾੜੀ 'ਚ ਉੱਤਰ-ਦੱਖਣੀ ਤੂਫ਼ਾਨ ਕਾਰਨ ਮੌਸਮ 'ਚ ਬਦਲਾਅ ਆਇਆ ਹੈ। ਇਸ ਕਾਰਨ ਅਗਲੇ ਕੁਝ ਘੰਟਿਆਂ 'ਚ ਦਿੱਲੀ-ਐੱਨ.ਸੀ.ਆਰ., ਰਾਜਸਥਾਨ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ 'ਚ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਕਈ ਰਾਜਾਂ 'ਚ ਅਸਮਾਨੀ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਬਿਹਾਰ ਦੇ 14 ਜ਼ਿਲ੍ਹਿਆਂ ਵਿੱਚ ਹੀਟਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ, ਜਦਕਿ ਝਾਰਖੰਡ ਦੇ 8 ਜ਼ਿਲ੍ਹਿਆਂ ਵਿੱਚ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ। ਪੱਛਮੀ ਯੂਪੀ ਵਿੱਚ ਮੇਰਠ, ਹਾਪੁੜ, ਬੁਲੰਦਸ਼ਹਿਰ, ਬਾਗਪਤ, ਮੁਜ਼ੱਫਰਨਗਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਰਾਤ ਨੂੰ ਧੂੜ ਭਰੀ ਤੂਫ਼ਾਨ ਆਈ ।


Get the latest update about NORTH INDIA CLIMATE, check out more about TRUE SCOOP PUNJABI, Thunderstorms, WEATHER NEWS & CLIMATE CHANGE IN INDIA

Like us on Facebook or follow us on Twitter for more updates.