ਚਲਦੇ ਸ਼ੋਅ 'ਚ ਹਨੀ ਸਿੰਘ ਨੂੰ ਮਿਲੀ ਧਮਕੀ, ਐਫ.ਆਈ.ਆਰ ਦਰਜ਼

ਪੰਜਾਬੀ ਸਿੰਗਰ ਅਤੇ ਰੈਪਰ ਹਨੀ ਸਿੰਘ ਮੁੜ ਇਕ ਵਾਰ ਸੁਰਖੀਆਂ 'ਚ ਹਨ। ਦਿੱਲੀ ਦੇ ਇਕ ਕਲੱਬ 'ਚ ਹਨੀ ਸਿੰਘ ਨਾਲ ਕੁਝ ਲੋਕਾਂ ਨੇ ਦੁਰਵਿਵਹਾਰ ...

ਚੰਡੀਗੜ੍ਹ:- ਪੰਜਾਬੀ ਸਿੰਗਰ ਅਤੇ ਰੈਪਰ ਹਨੀ ਸਿੰਘ ਮੁੜ ਇਕ ਵਾਰ ਸੁਰਖੀਆਂ 'ਚ ਹਨ। ਦਿੱਲੀ ਦੇ ਇਕ ਕਲੱਬ 'ਚ ਹਨੀ ਸਿੰਘ ਨਾਲ ਕੁਝ ਲੋਕਾਂ ਨੇ ਦੁਰਵਿਵਹਾਰ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਐੱਫ.ਆਈ.ਆਰ. ਦਰਜ਼ ਕਰਵਾਈ ਹੈ। ਇਹ ਸਾਰਾ ਮਾਮਲਾ 26 ਮਾਰਚ ਦੀ ਦੇਰ ਰਾਤ ਦਾ ਹੈ। ਚਲਦੇ ਸ਼ੋਅ ਦੌਰਾਨ 5-6 ਲੋਕਾਂ ਵਲੋਂ ਜ਼ਬਰਦਸਤੀ ਉੱਥੇ ਦਾਖਲ ਹੋ ਹਨੀ ਸਿੰਘ ਨੂੰ ਧਮਕੀਆਂ ਦਿੱਤੀ  ਗਈਆਂ। ਪੂਰੇ ਸ਼ੋਅ 'ਚ ਉਨ੍ਹਾਂ ਨੇ ਬੀਅਰ ਦੀਆਂ ਬੋਤਲਾਂ ਦਿਖਾਈਆਂ ਗਈਆਂ । ਮਾਮਲਾ ਗੰਭੀਰ ਹੁੰਦਾ ਦੇਖ ਹਨੀ ਸਿੰਘ ਨੂੰ ਸ਼ੋਅ ਅੱਧ ਵਿਚਾਲੇ ਹੀ ਰੋਕਣਾ ਪਿਆ।

ਜਾਣਕਾਰੀ  ਮੁਤਾਬਕ 26 ਮਾਰਚ ਨੂੰ ਹਨੀ ਦਿੱਲੀ ਸਾਊਥ ਐਕਸਟੈਂਸ਼ਨ-2 ਦੇ ਸਕੋਲ ਕਲੱਬ 'ਚ ਪਰਫਾਰਮੈਂਸ ਦੇ ਰਹੀ ਸੀ। ਉਸੇ ਸਮੇਂ ਕੁਝ ਲੋਕ ਸਟੇਜ 'ਤੇ ਚੜ੍ਹ ਗਏ ਅਤੇ ਗਾਇਕ ਦੇ ਨਾਲ-ਨਾਲ ਬਾਕੀ ਕਲਾਕਾਰਾਂ ਨਾਲ ਵੀ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਸਟੇਜ ਤੋਂ ਹੀ ਬੀਅਰ ਦੀਆਂ ਬੋਤਲਾਂ ਦਿਖਾਈਆਂ ਅਤੇ ਸ਼ੋਅ ਵੀ ਬੰਦ ਕਰਵਾ ਦਿੱਤਾ। ਮਾਮਲਾ ਗੰਭੀਰ ਹੁੰਦਾ ਦੇਖ ਹਨੀ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਤੁਰੰਤ ਸਟੇਜ ਛੱਡ ਦਿੱਤੀ ਅਤੇ ਸ਼ੋਅ ਬੰਦ ਕਰ ਦਿੱਤਾ। ਹਾਲਾਂਕਿ ਅਜੇ ਤੱਕ ਇਸ ਪੂਰੇ ਮਾਮਲੇ 'ਤੇ ਹਨੀ ਦੇ ਪੱਖ ਤੋਂ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ।


ਹਨੀ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਵਿੱਚ ਲਿਖਿਆ ਗਿਆ ਹੈ, "ਚੈੱਕ ਸ਼ਰਟ ਵਿੱਚ ਇੱਕ ਵਿਅਕਤੀ ਨੇ ਮੇਰਾ (ਹਨੀ ਸਿੰਘ) ਹੱਥ ਫੜ ਲਿਆ ਅਤੇ ਮੈਨੂੰ ਅੱਗੇ ਖਿੱਚਣ ਲੱਗਾ। ਮੈਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸ ਵਿਅਕਤੀ ਨੇ ਮੈਨੂੰ ਧਮਕੀ ਦਿੱਤੀ।" ਮੈਂ ਇਹ ਵੀ ਦੇਖਿਆ ਕਿ ਉਸ ਕੋਲ ਹਥਿਆਰ ਸੀ। ਜਦੋਂ ਕਿ ਲਾਲ ਕਮੀਜ਼ ਪਾਈ ਇਕ ਹੋਰ ਦੋਸ਼ੀ ਵੀਡੀਓ ਬਣਾ ਰਿਹਾ ਸੀ ਅਤੇ ਕਹਿ ਰਿਹਾ ਸੀ, 'ਭਾਗਾ ਦੀਆ ਹਨੀ ਸਿੰਘ ਕੋ'। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਅਤੇ ਹੋਰ ਤਕਨੀਕੀ ਮਦਦ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

Get the latest update about CLUB ABUSE CASE, check out more about TRUE SCOOP PUNJABI, ENTERTAINMENT NEWS, CONTROVERSY & HONEY SINGH

Like us on Facebook or follow us on Twitter for more updates.