ਦਿੱਲੀ 'ਚ ਵੀ ਤਾਲਾਬੰਦੀ ਦੇ ਸੰਕੇਤ, CM ਕੇਜਰੀਵਾਲ ਨੇ ਬੁਲਾਈ ਅਹਿਮ ਬੈਠਕ

ਦੇਸ਼ਭਰ ਦੇ ਕਈ ਸੂਬਿਆਂ ਵਿਚ ਕੋਰੋਨਾ ਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ। ਮਹਾਰਾਸ਼ਟਰ ਦੇ ਬਾਅਦ ਰਾਜਧਾਨੀ...

ਦੇਸ਼ਭਰ ਦੇ ਕਈ ਸੂਬਿਆਂ ਵਿਚ ਕੋਰੋਨਾ ਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ। ਮਹਾਰਾਸ਼ਟਰ ਦੇ ਬਾਅਦ ਰਾਜਧਾਨੀ ਦਿੱਲੀ ਵਿਚ ਡਰਾਉਣ ਵਾਲੇ ਅੰਕੜੇ ਸਾਹਮਣੇ ਆਉਣ ਲੱਗੇ ਹਨ। ਇਹੀ ਕਾਰਨ ਹੈ ਕਿ ਕੇਜਰੀਵਾਲ ਸਰਕਾਰ ਹੁਣ ਹੋਰ ਜ਼ਿਆਦਾ ਸਖਤੀ ਕਰਨ ਦੇ ਮੂਡ ਵਿਚ ਨਜ਼ਰੀ ਆ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸੰਕੇਤ ਦਿੱਤੇ ਹਨ ਕਿ ਹਾਲਾਤ ਕੰਟਰੋਲ ਵਿਚ ਨਹੀਂ ਹੋਏ ਤਾਂ ਜਲਦੀ ਤਾਲਾਬੰਦੀ ਕੀਤੀ ਜਾ ਸਕਦੀ ਹੈ।

ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਹਿਮ ਬੈਠਕ ਬੁਲਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿਚ ਲਾਕਡਾਊਨ ਤੋਂ ਲੈ ਕੇ ਹੋਰ ਸਖਤੀਆਂ ਨੂੰ ਲੈ ਕੇ ਚਰਚਾ ਹੋਵੇਗੀ। ਦਿੱਲੀ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੇ ਕੇਜਰੀਵਾਲ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਬੀਤੇ 24 ਘੰਟਿਆਂ ਵਿਚ ਰਾਜਧਾਨੀ ਵਿਚ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਫਰਵਰੀ ਵਿਚ ਜਿਥੇ ਰੋਜ਼ਾਨਾ 100 ਤੋਂ ਵੀ ਘੱਟ ਮਾਮਲੇ ਸਾਹਮਣੇ ਆ ਰਹੇ ਸਨ ਓਥੇ ਹੀ ਸਿਰਫ ਇਕ ਮਹੀਨੇ ਦੇ ਅੰਦਰ ਇਹ ਗਿਣਤੀ 10 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ।

ਕਿਆਸ ਲਾਏ ਜਾ ਰਹੇ ਹਨ ਇਸ ਬੈਠਕ ਵਿਚ ਮੁੱਖ ਮੰਤਰੀ ਰਾਜਧਾਨੀ ਵਿਚ ਕੋਰੋਨਾ ਦੇ ਹਾਲਾਤ ਨੂੰ ਦੇਖਦੇ ਹੋਏ ਕਈ ਅਹਿਮ ਫੈਸਲੇ ਲੈ ਸਕਦੇ ਹਨ। ਕੇਜਰੀਵਾਲ ਪੱਤਰਕਾਰ ਸੰਮੇਲਨ ਦੌਰਾਨ ਇਹ ਗੱਲ ਖੁਦ ਮੰਨ ਚੁੱਕੇ ਹਨ ਕਿ ਕੋਰੋਨਾ ਵਾਇਰਸ ਦੀ ਇਹ ਲਹਿਰ ਪਿਛਲੀ ਲਹਿਰ ਤੋਂ ਵਧੇਰੇ ਖਤਰਨਾਕ ਹੈ। ਹਾਲਾਂਕਿ ਸਰਕਾਰ ਹਾਲਾਤ ਉੱਤੇ ਨੇੜੇਓਂ ਨਜ਼ਰ ਰੱਖ ਰਹੀ ਹੈ।

ਤਾਂ ਲੱਗੇਗਾ ਲਾਕਡਾਊਨ
ਮੁੱਖ ਮੰਤਰੀ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਿੱਲੀ ਵਿਚ ਲਾਕਡਾਊਨ ਨਹੀਂ ਲਾਉਣਾ ਚਾਹੁੰਦੀ ਪਰ ਜੇਕਰ ਹਸਪਤਾਲਾਂ ਵਿਚ ਹਾਲਾਤ ਵਿਗੜੇ ਤਾਂ ਲਾਕਡਾਊਨ ਲਾਉਣਾ ਪਵੇਗਾ। ਦਿੱਲੀ ਵਿਚ ਬੀਤੇ ਦਿਨ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 10,774 ਨਵੇਂ ਮਾਮਲੇ ਸਾਹਮਣੇ ਆਏ ਹਨ। ਓਥੇ ਹੀ 48 ਲੋਕਾਂ ਦੀ ਮੌਤ ਹੀ ਹੋਈ ਹੈ। 

Get the latest update about covid cases, check out more about Delhi, Meeting, CM Arvind kejriwal & Lockdown

Like us on Facebook or follow us on Twitter for more updates.