ਸਾਬਰਮਤੀ ਆਸ਼ਰਮ ਪਹੁੰਚੇ ਸੀਐੱਮ ਭਗਵੰਤ ਮਾਨ, ਚਰਖ਼ਾ ਚਲਾ ਬਾਪੂ ਨੂੰ ਕੀਤਾ ਯਾਦ

ਪੰਜਾਬ ਸੀਐਮ ਭਗਵੰਤ ਮਾਨ ਅਤੇ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਨੂੰ ਗੁਜਰਾਤ ਪਹੁੰਚੇ ...

ਪੰਜਾਬ ਸੀਐਮ ਭਗਵੰਤ ਮਾਨ ਅਤੇ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਨੂੰ ਗੁਜਰਾਤ ਪਹੁੰਚੇ ਹਨ । ਚੰਡੀਗੜ੍ਹ ਨੂੰ ਲੈ ਕੇ ਸੂਬੇ 'ਚ ਚੱਲ ਰਹੇ ਹੰਗਾਮੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਉੱਥੇ ਉਹ ਸਾਬਰਮਤੀ ਆਸ਼ਰਮ ਗਏ ਅਤੇ ਮਹਾਤਮਾ ਗਾਂਧੀ ਦਾ ਚਰਖਾ ਵੀ ਚਲਾਇਆ। ਇਸ ਮੌਕੇ ਤੇ ਮਾਨ ਨੇ ਕਿਹਾ, “ਪੰਜਾਬ ਵਿੱਚ, ਹਰ ਇੱਕ ਦੇ ਘਰ, ਇੱਕ ਚਰਖਾ ਹੈ। ਅਸੀਂ ਗਾਂਧੀ ਜੀ ਨਾਲ ਬਹੁਤ ਜੁੜੇ ਹੋਏ ਹਾਂ। ਅਸੀਂ ਰਾਸ਼ਟਰਵਾਦੀ ਲੋਕ ਹਾਂ, ਅਸੀਂ ਆਪਣੇ ਦੇਸ਼ ਅਤੇ ਲੋਕਾਂ ਨੂੰ ਪਿਆਰ ਕਰਦੇ ਹਾਂ।”
ਜਦੋਂ ਕਿ ਅਰਵਿੰਦ ਕੇਜਰੀਵਾਲ ਨੇ ਆਸ਼ਰਮ ਦੀ ਵਿਜ਼ਟਰ ਬੁੱਕ ਵਿੱਚ ਲਿਖਿਆ, "ਇਹ ਆਸ਼ਰਮ ਇੱਕ ਅਧਿਆਤਮਿਕ ਸਥਾਨ ਹੈ। ਇੰਝ ਲੱਗਦਾ ਹੈ ਜਿਵੇਂ ਇੱਥੇ ਗਾਂਧੀ ਜੀ ਦੀ ਆਤਮਾ ਵੱਸਦੀ ਹੈ। ਇੱਥੇ ਆ ਕੇ ਇੱਕ ਅਧਿਆਤਮਿਕ ਅਹਿਸਾਸ ਹੁੰਦਾ ਹੈ। ਮੈਂ ਆਪਣੇ ਆਪ ਨੂੰ ਧੰਨ ਸਮਝਦਾ ਹਾਂ ਕਿ ਜਿਸ ਦੇਸ਼ ਵਿੱਚ ਗਾਂਧੀ ਜੀ ਦਾ ਜਨਮ ਹੋਇਆ ਸੀ, ਮੈਂ ਉਸ ਦੇਸ਼ ਵਿੱਚ ਪੈਦਾ ਹੋਇਆ ਹਾਂ। "

ਆਮ ਆਦਮੀ ਪਾਰਟੀ 'ਚ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਚੋਣਾਂ ਲਈ ਵੱਡਾ ਚਿਹਰਾ ਬਣ ਗਏ ਹਨ। ਭਗਵੰਤ ਮਾਨ ਤੇ ਕੇਜਰੀਵਾਲ ਐਤਵਾਰ ਨੂੰ ਸਵਾਮੀਨਾਰਾਇਣ ਮੰਦਰ ਜਾਣਗੇ। ਇਸ ਤੋਂ ਬਾਅਦ ਉਹ ਭਲਕੇ ਸ਼ਾਮ 5 ਵਜੇ ਪੰਜਾਬ ਪਰਤਣਗੇ।
ਦਿੱਲੀ ਤੋਂ ਬਾਅਦ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ 'ਆਪ' ਦੀ ਸਰਕਾਰ ਬਣੀ ਹੈ। ਖਾਸ ਗੱਲ ਇਹ ਹੈ ਕਿ ਇੱਥੇ ਉਨ੍ਹਾਂ ਨੇ 117 ਵਿੱਚੋਂ 92 ਸੀਟਾਂ ਜਿੱਤੀਆਂ ਹਨ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਹੁਣ ਗੁਜਰਾਤ ਵਿੱਚ ਵੀ ਇਹ ਭਰੋਸਾ ਦੇ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਉਨ੍ਹਾਂ 'ਤੇ ਭਰੋਸਾ ਕੀਤਾ ਹੈ, ਉਸੇ ਤਰ੍ਹਾਂ ਗੁਜਰਾਤ ਦੇ ਲੋਕ ਵੀ ਕਰ ਸਕਦੇ ਹਨ। ਇਸ ਦੇ ਨਾਲ ਹੀ ਕੇਜਰੀਵਾਲ ਨਾਲ ਭਗਵੰਤ ਮਾਨ ਦੀ ਮੌਜੂਦਗੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉਹ ਗੁਜਰਾਤ ਚੋਣਾਂ ਗੰਭੀਰਤਾ ਨਾਲ ਲੜ ਰਹੇ ਹਨ।

Get the latest update about Gujarat tour, check out more about arvind kejriwal, cm bhagwant man in sabarmati asharam, & true scoop Punjabi

Like us on Facebook or follow us on Twitter for more updates.