2 ਮਹੀਨੇ ਦੀ ਹੋਈ ਮਾਨ ਸਰਕਾਰ, ਚੰਡੀਗੜ੍ਹ 'ਚ ਅੱਜ ਸੀਐੱਮ ਭਗਵੰਤ ਮਾਨ ਲਗਾਉਣਗੇ 'ਜਨਤਾ ਦਰਬਾਰ'

ਅੱਜ ਪੰਜਾਬ 'ਚ ਮਾਨ ਸਰਕਾਰ ਨੂੰ ਬਣੇ ਪੂਰੇ 2 ਮਹੀਨੇ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਪੰਜਾਬ 'ਚ ਇਤਿਹਾਸਿਕ ਜਿੱਤ ਦਰਜ਼ ਕਰਦਿਆਂ ਆਪ ਸਰਕਾਰ ਨੇ 117 ਵਿਧਾਨਸਭਾ ਸੀਟਾਂ 'ਚੋ 92 ਤੇ ਜਿੱਤ ਦਰਜ਼ ਕੀਤੀ ਸੀ। ਅੱਜ ਦੋ ਮਹੀਨੇ ਪੂਰੇ ਹੋਣ ਦੇ ਮੌਕੇ 'ਤੇ ਆਪ ਸਰਕਾਰ ਵਲੋਂ ਇਹ ਪਹਿਲ ਵਿਸ਼ੇਸ਼ ਤੌਰ 'ਤੇ ਕੀਤੀ ਗਈ ਹੈ ਕਿ...

ਅੱਜ ਪੰਜਾਬ 'ਚ ਮਾਨ ਸਰਕਾਰ ਨੂੰ ਬਣੇ ਪੂਰੇ 2 ਮਹੀਨੇ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਪੰਜਾਬ 'ਚ ਇਤਿਹਾਸਿਕ ਜਿੱਤ ਦਰਜ਼ ਕਰਦਿਆਂ ਆਪ ਸਰਕਾਰ ਨੇ 117 ਵਿਧਾਨਸਭਾ ਸੀਟਾਂ 'ਚੋ 92 ਤੇ ਜਿੱਤ ਦਰਜ਼ ਕੀਤੀ ਸੀ। ਅੱਜ ਦੋ ਮਹੀਨੇ ਪੂਰੇ ਹੋਣ ਦੇ ਮੌਕੇ 'ਤੇ ਆਪ ਸਰਕਾਰ ਵਲੋਂ ਇਹ ਪਹਿਲ ਵਿਸ਼ੇਸ਼ ਤੌਰ 'ਤੇ ਕੀਤੀ ਗਈ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਸੁਣਿਆ ਜਾਵੇਗਾ ਤੇ ਮੌਕੇ ਤੇ ਹੀ ਉਸ ਦਾ ਹੱਲ ਕਢਿਆ ਜਾਵੇਗਾ। ਮਾਨ ਸਰਕਾਰ ਬਣਨ ਤੋਂ ਦੋ ਮਹੀਨੇ ਬਾਅਦ ਅੱਜ ਸੂਬਾ ਪੱਧਰੀ ਲੋਕ ਦਰਬਾਰ ਲਗਾਇਆ ਜਾ ਰਿਹਾ ਹੈ। ਜਿਸ 'ਚ ਆਮ ਲੋਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਪੰਜਾਬ ਭਵਨ 'ਚ ਜਨਤਾ ਦਰਬਾਰ ਕਰਨਗੇ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ’ਤੇ ਸੁਣਨਗੇ। ਇਸ ਮੌਕੇ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ। 'ਆਪ' ਸਰਕਾਰ ਇਸ ਜਨਤਾ ਦਰਬਾਰ ਰਾਹੀਂ ਮੌਕੇ 'ਤੇ ਹੀ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ। ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣ ਦੇ ਮਕਸਦ ਨਾਲ ਇਹ ਪਹਿਲ ਕੀਤੀ ਜਾ ਰਹੀ ਹੈ।


ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਲੋਕਾਂ ਦੇ ਸੰਪਰਕ 'ਚ  ਨਾ ਆਉਣ ਕਰਕੇ ਜਾਂ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਦੇ ਰਵਈਏ ਕਾਰਨ ਹੀ ਲੋਕਾਂ ਨੇ ਕਾਂਗਰਸ ਸਰਕਾਰ 'ਚ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਗਾਏ ਸਨ ਤੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਲੋਕਾਂ ਨੇ ਹੀ ਕਾਂਗਰਸ ਨੂੰ ਜਵਾਬ ਦਿੱਤਾ ਸੀ। ਵਿਰੋਧੀਆਂ ਨੇ ਇਹ ਵੀ ਮੁੱਦਾ ਬਣਾਇਆ ਕਿ ਕੈਪਟਨ ਸਿਸਵਾਂ ਫਾਰਮ ਹਾਊਸ ਤੋਂ ਬਾਹਰ ਵੀ ਨਹੀਂ ਨਿਕਲਦੇ।ਇਸ ਤੋਂ ਇਲਾਵਾ ਪੰਜਾਬ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰਕਾਸ਼ ਬਾਦਲ ਵਲੋਂ ਅਜਿਹੀ ਪਹਿਲ ਪਹਿਲਾਂ ਕੀਤੀ ਜਾ ਚੁਕੀ ਹੈ।  ਉਨ੍ਹਾਂ ਨੂੰ ਲੋਕਾਂ ਨਾਲ ਗਲਬਾਤ ਕਰਦਿਆਂ ਸਮੱਸਿਆਵਾਂ ਸੁਣਦਿਆਂ ਦੇਖਿਆ ਜਾਂਦਾ ਰਿਹਾ ਸੀ।  

Get the latest update about punjab news, check out more about punjab govt 2 months complete, truecooppunjabi, punjab janta darbar & bhagwant mann

Like us on Facebook or follow us on Twitter for more updates.