CM ਭਗਵੰਤ ਮਾਨ ਵਲੋਂ ਅੱਜ ਕਿਸਾਨ ਅਤੇ ਪਸ਼ੂ ਪਾਲਣ ਮੇਲਿਆਂ ਦਾ ਉਦਘਾਟਨ, PAU ਅਤੇ ਗਡਵਾਸੂ 'ਚ ਹੋਵੇਗਾ ਖਾਸ ਸਮਾਗਮ

ਅੱਜ ਪੰਜਾਬ ਦੇ CM ਭਗਵੰਤ ਮਾਨ ਲੁਧਿਆਣਾ 'ਚ ਕਿਸਾਨ ਮੇਲੇ ਅਤੇ ਪਸ਼ੂ ਪਾਲਣ ਮੇਲੇ ਦੇ ਉਦਘਾਟਨ ਕਰਨਗੇ। CM ਮਾਨ ਅੱਜ ਫਿਰੋਜ਼ਪੁਰ ਰੋਡ 'ਤੇ ਬਣੀ PAU(ਪੰਜਾਬ ਐਗਰੀਕਲਚਰ ਯੂਨੀਵਰਸਿਟੀ) 'ਚ ਕਿਸਾਨ ਮੇਲੇ ਅਤੇ ਗੁਰੂ ਅੰਗਦ ਦੇਵ ਵੈਂਟਰੀ (ਗਡਵਾਸੂ) ਪਸ਼ੂ ਪਾਲਣ ਮੇਲੇ ਦਾ ਆਯੋਜਨ ਕਰਨਗੇ। ਇਸ ਮੇਲੇ ਦਾ ਆਯੋਜਨ 3 ਸਾਲ ਬਾਅਦ ਕਰਵਾਇਆ ਜਾ ਰਿਹਾ ਹੈ.....

ਅੱਜ ਪੰਜਾਬ ਦੇ CM ਭਗਵੰਤ ਮਾਨ ਲੁਧਿਆਣਾ 'ਚ ਕਿਸਾਨ ਮੇਲੇ ਅਤੇ ਪਸ਼ੂ ਪਾਲਣ ਮੇਲੇ ਦੇ ਉਦਘਾਟਨ ਕਰਨਗੇ। CM ਮਾਨ ਅੱਜ ਫਿਰੋਜ਼ਪੁਰ ਰੋਡ 'ਤੇ ਬਣੀ PAU(ਪੰਜਾਬ ਐਗਰੀਕਲਚਰ ਯੂਨੀਵਰਸਿਟੀ) 'ਚ ਕਿਸਾਨ ਮੇਲੇ ਅਤੇ ਗੁਰੂ ਅੰਗਦ ਦੇਵ ਵੈਂਟਰੀ (ਗਡਵਾਸੂ) ਪਸ਼ੂ ਪਾਲਣ ਮੇਲੇ ਦਾ ਆਯੋਜਨ ਕਰਨਗੇ। ਇਸ ਮੇਲੇ ਦਾ ਆਯੋਜਨ 3 ਸਾਲ ਬਾਅਦ ਕਰਵਾਇਆ ਜਾ ਰਿਹਾ ਹੈ।  


ਜਾਣਕਾਰੀ ਮੁਤਾਬਿਕ CM ਭਗਵੰਤ ਮਾਨ ਦੇ ਆਉਣ ਦੀਆ ਸਾਰੀਆਂ ਤਿਆਰੀਆਂ ਹੋ ਗਈਆਂ ਹਨ। ਇਸ ਕਿਸਾਨ ਮੇਲੇ ਦਾ ਉਦਘਾਟਨ ਸਵੇਰੇ 11 ਵਜੇ ਹੋ ਗਿਆ ਹੈ। ਜਿਸ ਤੋ ਬਾਅਦ ਕਿਸਾਨਾਂ ਨੂੰ ਸੰਬੋਧਿਤ ਕੀਤਾ ਜਾਵੇਗਾ। ਇਹ ਮੇਲਾ ਦੋ ਦਿਨ ਜਾਰੀ ਰਹਿਣ ਵਾਲਾ ਹੈ ।ਮੇਲੇ 'ਚ ਵੱਖ-ਵੱਖ ਥਾਵਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਹਿੱਸਾ ਲੈਣਗੇ। ਜਿਥੇ ਕਿਸਾਨਾਂ ਨੂੰ PAU ਵਲੋਂ ਨਵੀਆਂ ਤਕਨੀਕਾਂ, ਕਿਸਮਾਂ, ਅਤੇ ਰਿਸਰਚ ਬਾਰੇ ਜਾਣਕਾਰੀ ਦਿਤੀ ਜਾਵੇਗੀ। ਇਸ ਦੇ ਨਾਲ ਹੀ ਮੇਲੇ ਵਿੱਚ ਕਿਸਾਨਾਂ ਲਈ ਤਰ੍ਹਾਂ-ਤਰ੍ਹਾਂ ਦੇ ਬੀਜ ਅਤੇ ਹੋਰ ਖਾਦ ਪਦਾਰਥਾਂ ਦੇ ਸਟੋਲ ਵੀ ਲਗਾਏ ਜਾ ਰਹੇ ਹਨ। CM ਭਗਵੰਤ ਮਾਨ ਦੇ ਆਉਣ ਲਈ ਖਾਸ ਪ੍ਰਬੰਧ ਕੀਤਾ ਗਿਆ ਹੈ। ਜਿਥੇ ਓਹਨਾ ਦੇ ਨਾਲ ਪੇਂਡੂ ਵਿਕਾਸ,ਕਿਸਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਸ਼ਾਮਿਲ ਹੋਣਗੇ। 

ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਸਿਤੰਬਰ 2019 ਤੋਂ ਬਾਅਦ ਇਹ ਕਿਸਾਨ ਮੇਲਾ 2 ਦਿਨਾਂ ਲਈ 23-24 ਸਿਤੰਬਰ 2022 ਲਈ ਆਯੋਜਿਤ ਹੋ ਰਿਹਾ ਹੈ। 2020 ਵਿੱਚ ਕੋਰੋਨਾ ਦੇ ਕਾਰਨ ਇਹ ਕਿਸਾਨ ਮੇਲਾ ਆਯੋਜਿਤ ਨਹੀਂ ਕੀਤਾ ਗਿਆ ਸੀ। ਪਰ ਇਸ ਸਾਲ ਮੇਲੇ 'ਚ ਕਿਸਾਨ, ਨੌਜਵਾਨ ਅਤੇ ਕੁਦਰਤੀ ਸਰੋਤਾ ਨੂੰ ਬਚਾਉਣ ਉੱਤੇ ਜਿਆਦਾ ਜ਼ੋਰ ਦਿੱਤਾ ਹੈ। ਜਿਸ ਵਿੱਚ ਕਿਸਾਨਾਂ ਦੇ ਭਾਰੀ ਗਿਣਤੀ ਵਿੱਚ ਆਉਣ ਦੀ ਸੰਭਾਵਨਾ ਹੈ। ਇਸ ਲਈ ਮੇਲੇ 'ਚ ਵੱਖ-ਵੱਖ ਥਾਵਾਂ ਤੇ ਵੱਡੀ LED ਸਕਰੀਨ ਲਗਾਈ ਜਾ ਰਹੀਆਂ ਹਨ। ਇਹ ਮੇਲਾ ਲਾਈਵ ਬਰੋਡਕਾਸਟ ਹੋਏਗਾ।

Get the latest update about CM Bhagwant Mann, check out more about Pashupalan Mela 2022 Kisan Mela, GADWASU PASHU PALAN MELA, Ludhana news & Punjab Farmers

Like us on Facebook or follow us on Twitter for more updates.