ਸੀਐੱਮ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਤੇ ਨਗਰ ਨਿਗਮ ਦੀ ਕਾਰਵਾਈ, ਗੰਦਗੀ ਫੈਲਾਉਣ ਤੇ ਕੱਟਿਆ 10,000 ਰੁਪਏ ਚਲਾਨ

ਸੀਐੱਮ ਮਾਨ ਦੇ ਚੰਡੀਗੜ੍ਹ ਸੈਕਟਰ 2 ਸਥਿਤ ਰਿਹਾਇਸ਼ ਦੇ ਬਾਹਰ ਗੰਦਗੀ ਫੈਲਾਉਣ ਅਤੇ ਘਰ ਦੇ ਬਾਹਰ ਕੂੜਾ ਸੁੱਟਣ ਵਾਲੇ ਅਧਿਕਾਰੀਆਂ ਦਾ ਚਲਾਨ ਕੀਤਾ ਗਿਆ ਹੈ...

ਅੱਜ ਸਵੇਰੇ ਚੰਡੀਗੜ੍ਹ ਨਗਰ ਨਿਗਮ ਦੇ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਦੀ ਰਿਹਾਇਸ਼ ਤੇ ਕਾਰਵਾਈ ਕੀਤੀ ਗਈ ਹੈ। ਸੀਐੱਮ ਮਾਨ ਦੇ ਚੰਡੀਗੜ੍ਹ ਸੈਕਟਰ 2 ਸਥਿਤ ਰਿਹਾਇਸ਼ ਦੇ ਬਾਹਰ ਗੰਦਗੀ ਫੈਲਾਉਣ ਅਤੇ ਘਰ ਦੇ ਬਾਹਰ ਕੂੜਾ ਸੁੱਟਣ ਵਾਲੇ ਅਧਿਕਾਰੀਆਂ ਦਾ ਚਲਾਨ ਕੀਤਾ ਗਿਆ ਹੈ। ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੋਜ਼ਾਨਾ ਫੁੱਟਪਾਥ 'ਤੇ ਕੂੜਾ ਬਾਹਰ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਇਲਾਕੇ ਦੀ ਸੁੰਦਰਤਾ 'ਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। 

ਨਗਰ ਨਿਗਮ ਵਲੋਂ 10000 ਰੁਪਏ ਦਾ ਚਲਾਨ ਕੱਟੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਚਲਾਨ ਸੀਆਰਪੀਐਫ ਦੇ ਡੀਐਸਪੀ ਹਰਜਿੰਦਰ ਸਿੰਘ ਦੇ ਨਾਂ 'ਤੇ ਜਾਰੀ ਕੀਤਾ ਗਿਆ, ਚਲਾਨ ਵਿੱਚ ਉਲੰਘਣਾ ਕਰਨ ਵਾਲੇ ਦੇ ਪਤੇ ਦਾ ਜ਼ਿਕਰ ਕੀਤਾ ਗਿਆ ਹੈ - ਹਾਊਸ ਨੰਬਰ 7, ਸੈਕਟਰ 2, ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼। ਡੀਐਸਪੀ ਹਰਜਿੰਦਰ ਸਿੰਘ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਡਿਊਟੀ 'ਤੇ ਹਨ।

ਕੌਂਸਲਰ ਮਹੇਸ਼ਇੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੈਨੂੰ ਪਿਛਲੇ ਕਾਫੀ ਸਮੇਂ ਤੋਂ ਸਥਾਨਕ ਲੋਕਾਂ ਵੱਲੋਂ ਸਟਾਫ਼ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਮਹਿਮਾਨਾਂ ਵੱਲੋਂ ਕੂੜਾ ਸੁੱਟਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਸਫਾਈ ਕਰਮਚਾਰੀਆਂ ਵੱਲੋਂ ਵਾਰ-ਵਾਰ ਬੇਨਤੀਆਂ ਅਤੇ ਚਿਤਾਵਨੀਆਂ ਦੇ ਬਾਵਜੂਦ ਕੂੜਾ ਸੁੱਟਣਾ ਜਾਰੀ ਰਿਹਾ, ਇਸ ਲਈ ਚਲਾਨ  ਕੀਤਾ ਗਿਆ ਹੈ। ਉਮੀਦ ਹੈ ਕਿ ਉਹ ਹੁਣ ਸਫਾਈ ਰੱਖਣਗੇ। ਮੁੱਖ ਮੰਤਰੀ ਨੇ ਦੂਜਿਆਂ ਲਈ ਮਿਸਾਲ ਕਾਇਮ ਕਰਨੀ ਹੈ ਪਰ ਇੱਥੇ ਉਨ੍ਹਾਂ ਦਾ ਆਪਣਾ ਘਰ ਠੀਕ ਨਹੀਂ ਹੈ। 

Get the latest update about cm mann, check out more about 10000 challan, bhagwant mann Chandigarh residance & municipal corporation Chandigarh

Like us on Facebook or follow us on Twitter for more updates.