ਆਪ ਵਿਧਾਇਕਾਂ ਸਮੇਤ ਸੀਐੱਮ ਮਾਨ ਦੀ ਲਗੇਗੀ ਕਲਾਸ, ਚੰਡੀਗੜ੍ਹ 'ਚ ਸ਼ੁਰੂ ਹੋਵੇਗਾ 3 ਦਿਨਾਂ ਸਿਖਲਾਈ ਕੈਂਪ

ਪੰਜਾਬ ਸਰਕਾਰ ਜਿਥੇ ਹਰ ਵਿਭਾਗ, ਸੰਸਥਾ 'ਚ ਪੰਜਾਬ ਭਲਾਈ ਲਈ ਬਦਲਾਅ ਕਰ ਰਹੀ ਹੈ ਉਥੇ ਹੀ ਪੰਜਾਬ ਸਰਕਾਰ ਇਸ ਲਈ ਆਪਣੇ ਕੈਬਨਿਟ ਨੂੰ ਵੀ ਪੂਰੀ ਤਰਾਂ ਤਿਆਰ ਕਰ ਰਹੀ ਹੈ...

ਪੰਜਾਬ ਸਰਕਾਰ ਜਿਥੇ ਹਰ ਵਿਭਾਗ, ਸੰਸਥਾ 'ਚ ਪੰਜਾਬ ਭਲਾਈ ਲਈ ਬਦਲਾਅ ਕਰ ਰਹੀ ਹੈ ਉਥੇ ਹੀ ਪੰਜਾਬ ਸਰਕਾਰ ਇਸ ਲਈ ਆਪਣੇ ਕੈਬਨਿਟ ਨੂੰ ਵੀ ਪੂਰੀ ਤਰਾਂ ਤਿਆਰ ਕਰ ਰਹੀ ਹੈ। ਪੰਜਾਬ ਸਰਕਾਰ ਦਾ ਕੰਮ-ਕਾਜ ਸਹੀ ਢੰਗ ਤਰੀਕੇ ਨਾਲ ਹੋਵੇ, ਇਸੇ ਦੇ ਚਲਦਿਆਂ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੀਆਂ ਕਲਾਸਾਂ ਲੱਗਣਗੀਆਂ। 31 ਮਈ ਤੋਂ 2 ਜੂਨ ਤੱਕ ਚੰਡੀਗੜ੍ਹ ਵਿਖੇ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ।

 
ਜਿਕਰਯੋਗ ਹੈ ਕਿ 92 ਵਿੱਚੋ 82 ਵਿਧਾਇਕ ਪਹਿਲੀ ਵਾਰ ਚੁਣੇ ਗਏ ਹਨ। ਇਸ ਲਈ ਪਹਿਲੀ ਵਾਰ ਚੁਣੇ ਗਏ 82 ਵਿਧਾਇਕ ਸਮੇਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਇਹ ਸਿਖਲਾਈ ਕੈਂਪ 'ਚ ਹਿੱਸਾ ਲੈਣਗੇ। ਇਸ ਵਿੱਚ ਵਿਧਾਇਕਾਂ ਨੂੰ ਰੋਜ਼ਾਨਾ 8 ਘੰਟੇ ਸਿਖਲਾਈ ਦਿੱਤੀ ਜਾਵੇਗੀ। ਫਿਲਹਾਲ ਦੇ ਲਈ ਇਨ੍ਹਾਂ ਵਿਧਾਇਕਾਂ ਨੂੰ ਸਿਖਲਾਈ ਕੌਣ ਦੇਵੇਗਾ? ਇਸ ਬਾਰੇ ਅਜੇ ਸਪੱਸ਼ਟ ਨਹੀਂ ਹੈ। ਪੰਜਾਬ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਜੂਨ ਵਿੱਚ ਹੋਵੇਗਾ।

 


Get the latest update about TRUESCOOPPUNJABI, check out more about CM MANN, AAP MLAs TRAINING CAMP IN CHANDIGARH, PUNJAB CABINET & PUNJAB NEWS

Like us on Facebook or follow us on Twitter for more updates.