ਬੀ.ਆਰ.ਅੰਬੇਡਕਰ ਜਯੰਤੀ ਮੌਕੇ ਸੀਐੱਮ ਮਾਨ ਦਾ ਐਲਾਨ, ਬਾਬਾ ਸਾਹਿਬ ਨੂੰ ਸਮਰਪਿਤ ਯੂਨੀਵਰਸਿਟੀ ਦਾ ਹੋਵੇਗਾ ਨਿਰਮਾਣ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਵਿਖੇ ਬੀ.ਆਰ.ਅੰਬੇਡਕਰ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਤੇ ਨਾਲ ਹੀ ਉਨ੍ਹਾਂ ਬਾਬਾ ਸਾਹਿਬ ਨਾਲ ਜੁੜਿਆ ਵੱਡਾ ਐਲਾਨ ਵੀ ਕੀਤਾ...

ਜਲੰਧਰ :- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਵਿਖੇ ਬੀ.ਆਰ.ਅੰਬੇਡਕਰ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਤੇ ਨਾਲ ਹੀ ਉਨ੍ਹਾਂ ਬਾਬਾ ਸਾਹਿਬ ਨਾਲ ਜੁੜਿਆ ਵੱਡਾ ਐਲਾਨ ਵੀ ਕੀਤਾ।  ਉਨ੍ਹਾਂ ਬਾਬਾ ਸਾਹਿਬ ਨੂੰ ਸਮਰਪਿਤ ਅੰਬੇਡਕਰ ਯੂਨੀਵਰਸਿਟੀ ਅਤੇ ਜਲੰਧਰ ਵਿੱਚ ਇੱਕ ਸਪੋਰਟਸ ਯੂਨੀਵਰਸਿਟੀ ਬਣਾਈਂ ਦਾ ਐਲਾਨ ਕੀਤਾ।  

ਇਸ ਮੌਕੇ ਤੇ ਗੱਲਬਾਤ ਕਰਦਿਆਂ ਸੀਐੱਮ ਮਾਨ ਨੇ ਕਿਹਾ ਕਿ ਬਾਬਾ ਸਾਹਿਬ ਨੇ ਭਾਰਤ ਨੂੰ ਲੋਕਤੰਤਰ ਦਿੱਤਾ। ਬਾਬਾ ਸਾਹਿਬ ਦੇ ਵੱਲੋਂ ਦਿੱਤੇ ਲੋਕਤੰਤਰ ਸਦਕਾ ਹੀ ਆਮ ਆਦਮੀ ਨੂੰ ਪੰਜਾਬ ਵਿੱਚ ਬਾਦਲਾਂ ਵਰਗੇ ਦਿੱਗਜਾਂ ਨੂੰ ਹਰਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਸਾਰੇ ਲੋਕਾਂ ਦੀ ਸੇਵਾ ਕਰਨ, ਚਾਹੇ ਉਨ੍ਹਾਂ ਨੇ ਕਿਸੇ ਨੂੰ ਵੀ ਵੋਟ ਦਿੱਤੀ ਹੋਵੇ।

 
ਇਸ ਮੌਕੇ ਤੇ ਸੀਐੱਮ ਮਾਨ ਨੇ ਡਾ. ਅੰਬੇਡਕਰ ਦੇ ਨਾਂ 'ਤੇ ਵਿੱਦਿਅਕ ਕੋਰਸ ਅਤੇ ਯੂਨੀਵਰਸਿਟੀਆਂ ਸ਼ੁਰੂ ਕਰਨ ਦਾ ਵੀ ਵਾਅਦਾ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਜਲੰਧਰ ਵਿੱਚ ਇੱਕ ਸਪੋਰਟਸ ਯੂਨੀਵਰਸਿਟੀ ਬਣੇਗੀ ਅਤੇ ਸ਼ਹਿਰ ਨੂੰ ਸਪੋਰਟਸ ਹੱਬ ਵਜੋਂ ਵੀ ਵਿਕਸਤ ਕੀਤਾ ਜਾਵੇਗਾ।

Get the latest update about BHAGWANT MANN, check out more about BR Ambedkar UNIVERSITY, AMBEDKAR JAINTI, BR Ambedkar & SPORTS UNIVERSITY IN JALANDHAR

Like us on Facebook or follow us on Twitter for more updates.