ਲੁਧਿਆਣਾ PAU ਪਹੁੰਚੇ ਸੀਐੱਮ ਮਾਨ, ਕਿਹਾ: ਅਸੀਂ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਲਈ ਰਾਜਨੀਤੀ ਵਿਚ ਆਏ ਹਾਂ

ਸੀਐੱਮ ਮਾਨ ਨੇ ਕਿਹਾ ਕਿ ਅਸੀਂ ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਦੇਖ ਕੇ ਹੀ ਰਾਜਨੀਤੀ ਵਿੱਚ ਆਏ ਹਾਂ। ਨਹੀਂ ਤਾਂ ਅਰਵਿੰਦ ਕੇਜਰੀਵਾਲ ਆਈ.ਆਰ.ਐਸ. ਤੇ ਮੈਂ ਇੱਕ ਕਾਮੇਡੀਅਨ ਸੀ। ਮਨੀਸ਼ ਸਿਸੋਦੀਆ ਬਹੁਤ ਵਧੀਆ ਵਕੀਲ ਸਨ। ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਲਈ ਰਾਜਨੀਤੀ ਵਿਚ ਆਏ ਹਾਂ...

ਲੁਧਿਆਣਾ:- ਅੱਜ ਸੀਐੱਮ ਭਗਵੰਤ ਮਾਨ ਨੇ ਪੀਏਯੂ ਵਿਖੇ ਮਹਾਰਾਜ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਮੌਕੇ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕੀਤੀ। ਜਿਥੇ ਉਨ੍ਹਾਂ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਤ ਪਤਵੰਤਿਆਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਮੂੰਗੀ ਅਤੇ ਬਾਸਮਤੀ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਐਲਾਨ ਕੀਤਾ। ਸਮਾਗਮ 'ਚ ਸੰਬੋਧਨ ਕਰਦਿਆਂ ਸੀਐੱਮ ਮਾਨ ਨੇ ਆਪਣੇ ਕਈ ਕਿੱਸੇ ਵੀ ਸਾਂਝੇ ਕੀਤੇ। ਜਿਸ 'ਚ ਖਾਸ ਕਰਕੇ ਮਸ਼ਹੂਰ ਐਨਬੀਏ ਬਾਸਕਟਬਾਲ ਖਿਡਾਰੀ ਲੀਬਰੋਨ ਜੇਮਸ ਦਾ ਵੀ ਜਿਕਰ ਕੀਤਾ। ਇਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਅਸੀਂ ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਦੇਖ ਕੇ ਹੀ ਰਾਜਨੀਤੀ ਵਿੱਚ ਆਏ ਹਾਂ  

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪੀਏਯੂ ਸਬੰਧੀ ਕਈ ਵੱਡੇ ਫੈਸਲੇ ਲਏ ਜਾ ਰਹੇ ਹਨ। ਪਾਣੀ, ਹਵਾ ਅਤੇ ਜ਼ਮੀਨ ਨੂੰ ਬਚਾਉਣ ਲਈ ਯਤਨ ਕਰਨੇ ਪੈਣਗੇ। ਕਿਸਾਨਾਂ ਦੀ ਪੁਰਾਣੀ ਦਿਮਾਗੀ ਕੋਠੜੀ ਨੂੰ ਤੋੜਨਾ ਪਵੇਗਾ ਕਿ ਰਵਾਇਤੀ ਫ਼ਸਲਾਂ ਬੀਜਣੀਆਂ ਪੈਣਗੀਆਂ। ਤਿੰਨ ਕਰੋੜ ਲੋਕਾਂ ਦੀ ਜ਼ਿੰਮੇਵਾਰੀ ਦ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਮੂੰਗੀ ਅਤੇ ਬਾਸਮਤੀ ਦੀ ਫ਼ਸਲ 'ਤੇ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ। 

ਭਗਵੰਤ ਮਾਨ ਨੇ ਮਸ਼ਹੂਰ ਐਨਬੀਏ ਬਾਸਕਟਬਾਲ ਖਿਡਾਰੀ ਲੀਬਰੋਨ ਜੇਮਸ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਹ ਇਕ ਮਹਾਨ ਖਿਡਾਰੀ ਸੀ ਅਤੇ ਉਸ ਨੂੰ ਵੱਡੀਆਂ ਟੀਮਾਂ ਨੇ ਜ਼ਿਆਦਾ ਪੈਸੇ ਦੇ ਕੇ ਖਰੀਦਿਆ ਸੀ ਪਰ ਟੀਮ ਮਜ਼ਬੂਤ ​​ਨਾ ਹੋਣ ਕਾਰਨ ਉਹ ਕਦੇ ਚੈਂਪੀਅਨ ਨਹੀਂ ਬਣ ਸਕਿਆ। ਲੋਕ ਕਹਿੰਦੇ ਸਨ ਕਿ ਉਸ ਦੀ ਕਿਸਮਤ ਵਿਚ ਚੈਂਪੀਅਨ ਬਣਨਾ ਨਹੀਂ ਸੀ। ਲੇਬਰੋਨ ਨੇ ਫਿਰ ਇੱਕ ਵਾਰ ਨਵੀਂ ਟੀਮ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ, ਇਹ ਕਹਿੰਦੇ ਹੋਏ ਕਿ ਉਹ ਆਪਣੀ ਮਰਜ਼ੀ ਦੇ ਦੂਜੇ ਖਿਡਾਰੀ ਦੀ ਚੋਣ ਕਰੇਗਾ।

 
ਇਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਅਸੀਂ ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਦੇਖ ਕੇ ਹੀ ਰਾਜਨੀਤੀ ਵਿੱਚ ਆਏ ਹਾਂ। ਨਹੀਂ ਤਾਂ ਅਰਵਿੰਦ ਕੇਜਰੀਵਾਲ ਆਈ.ਆਰ.ਐਸ. ਤੇ ਮੈਂ ਇੱਕ ਕਾਮੇਡੀਅਨ ਸੀ। ਮਨੀਸ਼ ਸਿਸੋਦੀਆ ਬਹੁਤ ਵਧੀਆ ਵਕੀਲ ਸਨ। ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਲਈ ਰਾਜਨੀਤੀ ਵਿਚ ਆਏ ਹਾਂ ਅਤੇ ਇਸ ਨੂੰ ਖ਼ਤਮ ਕਰਾਂਗੇ। ਭਗਵੰਤ ਮਾਨ ਨੇ ਕਿਹਾ ਕਿ ਬਹੁਤ ਜਲਦੀ ਪੰਜਾਬ ਸੂਰਜਮੁਖੀ ਬਣ ਜਾਵੇਗਾ। ਸੂਰਜਮੁਖੀ ਦੇ ਫੁੱਲ ਦੀ ਉਦਾਹਰਣ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸੂਰਜ ਚੜ੍ਹਦਾ ਹੈ ਤਾਂ ਉਸ ਦਾ ਮੂੰਹ ਸੂਰਜ ਵੱਲ ਹੁੰਦਾ ਹੈ। ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਹਨੇਰਾ ਹੈ। ਆਓ ਰਲ ਕੇ ਸੂਰਜਮੁਖੀ ਦੇ ਫੁੱਲ ਵਾਂਗ ਇਕਜੁੱਟ ਹੋਈਏ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਸੂਰਜਮੁਖੀ ਬਣੇਗਾ। 

Get the latest update about PAU, check out more about LUDHIANA NEWS, MSP FOR MOONG AND BASMATI, BHAGWANT MANN & BHAGWANT MANN LUDHIANA

Like us on Facebook or follow us on Twitter for more updates.