ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਲਈ ਮੂਸਾ ਪਿੰਡ ਪਹੁੰਚ ਚੁਕੇ ਹਨ। ਸੀਐਮ ਮਾਨ ਭਾਰੀ ਸੁਰੱਖਿਆ ਦੇ ਨਾਲ ਪਿੰਡ ਪਹੁੰਚੇ ਹਨ ਪਰ ਪਿੰਡ ਵਾਸੀਆਂ ਵਲੋਂ ਉਨ੍ਹਾਂ ਦੀ ਆਉਣ ਦੀ ਖਬਰ ਤੇ ਪਹਿਲਾਂ ਹੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਲੋਕਾਂ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਸੀ।
ਇਸ ਦੇ ਨਾਲ ਹੀ ਭਾਰੀ ਸੁਰੱਖਿਆ ਤਾਇਨਾਤ ਕਰਕੇ ਪਿੰਡ ਮੂਸੇਵਾਲਾ ਵਿੱਚ ਦਾਖ਼ਲ ਹੋਣ ਤੋਂ ਕਥਿਤ ਤੌਰ ’ਤੇ ਰੋਕਣ ਦੇ ਦੋਸ਼ ਵਿੱਚ ਸ਼ੁੱਕਰਵਾਰ ਨੂੰ ਮਾਨਸਾ ਵਿੱਚ ਕੁਝ ਲੋਕਾਂ ਨੇ ਪੰਜਾਬ ਪੁਲੀਸ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਪਿੰਡ ਵਿੱਚ ਦਾਖ਼ਲ ਹੋਣ ਤੋਂ ਨਹੀਂ ਰੋਕਿਆ ਜਾ ਰਿਹਾ। ਦਸ ਦਸੀਏ ਕਿ ਅੱਜ ਸੀਐੱਮ ਮਾਨ ਨੇ ਸਿੱਧੂ ਮੂਸੇਵਾਲਾ ਦੇ ਘਰ 8 ਵਜੇ ਪਹੁੰਚਣਾ ਸੀ ਪਰ ਪਿੰਡ ਮੂਸਾ ਵਿੱਚ ਰੋਸ ਨੂੰ ਦੇਖਦਿਆਂ ਉਹ 2 ਘੰਟੇ ਦੇਰੀ ਨਾਲ ਪੁੱਜੇ। ਇਸ ਤੋਂ ਪਹਿਲਾਂ ਪਿੰਡ ਮੂਸੇ ਵਿਖੇ ਪੁੱਜੇ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਉਸ ਨੂੰ ਬਿਨਾਂ ਨੁਕਸਾਨ ਤੋਂ ਵਾਪਸ ਮੋੜ ਦਿੱਤਾ।
ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਦਿਲਾਸਾ ਦੇਣ ਲਈ CM ਮਾਨ ਉੱਥੇ ਪਹੁੰਚੇ। ਉਮੀਦ ਕੀਤੀ ਜਾ ਰਹੀ ਸੀ ਕਿ ਵਿਰੋਧ ਕਾਰਨ ਮੁੱਖ ਮੰਤਰੀ ਦਾ ਦੌਰਾ ਮੁਲਤਵੀ ਹੋ ਜਾਵੇਗਾ ਪਰ ਮੁੱਖ ਮੰਤਰੀ ਨਿਰਧਾਰਤ ਸਮੇਂ 'ਤੇ ਪਹੁੰਚੇ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਦੇ ਸਸਕਾਰ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਮੂਸੇਵਾਲਾ ਦੇ ਪਿਤਾ ਨੂੰ ਮਿਲਣ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਤ 'ਤੇ ਦਿਲਾਸਾ ਦੇਣ ਵਾਲੇ ਪਹਿਲੇ 'ਆਪ' ਨੇਤਾ ਸਨ।
ਦਸ ਦਈਏ ਕਿ ਮਾਨ ਦੀ ਫੇਰੀ ਤੋਂ ਪਹਿਲਾਂ ਮੂਸੇਵਾਲਾ ਦੇ ਘਰ ਗਏ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਨੂੰ ਵੀ ਭਾਰੀ ਰੋਸ ਕਾਰਨ ਵਾਪਸ ਮੁੜਨਾ ਪਿਆ। ਪ੍ਰਸ਼ਾਸਨ ਅਤੇ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸ਼ਾਂਤ ਕਰਵਾਇਆ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 117 ਵਿੱਚੋਂ 92 ਵਿਧਾਇਕ ਹਨ। ਇਸ ਦੇ ਬਾਵਜੂਦ ਮੂਸੇਵਾਲਾ ਦੇ ਸੰਸਕਾਰ 'ਤੇ ਕੋਈ ਨਹੀਂ ਪਹੁੰਚਿਆ। ਇਸ ਨੂੰ ਲੈ ਕੇ ਪਾਰਟੀ 'ਤੇ ਲਗਾਤਾਰ ਸਵਾਲ ਉੱਠ ਰਹੇ ਸਨ। ਜਿਸ ਤੋਂ ਬਾਅਦ ਕੁਝ ਵਿਧਾਇਕ ਉਨ੍ਹਾਂ ਦੇ ਘਰ ਪਹੁੰਚੇ।
Get the latest update about SIDHU MOSEWALA, check out more about CM BHAGWANT MANN SIDHU HOUSE, , SIDHU MOSEWALA DEAD & MUSA PIND
Like us on Facebook or follow us on Twitter for more updates.