ਸੀਐੱਮ ਮਾਨ LIVE : ਮਾਨ ਨੇ ਦਸੀਆ ਇੱਕ ਮਹੀਨੇ ਦੀਆਂ ਪ੍ਰਾਪਤੀਆਂ, ਫਰੀ ਬਿਜਲੀ ਬਿੱਲਾਂ ਦਾ ਦਿੱਤਾ ਸਪਸ਼ਟੀਕਰਨ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਟਵਿੱਟਰ ਰਾਹੀਂ ਲਾਈਵ ਆਕੇ ਫਰੀ ਬਿਜਲੀ ਦੇ ਵਾਅਦੇ ਦੀ ਰਸਮੀ ਤੋਰ ਤੇ ਐਲਾਨ ਕਰ ਦਿੱਤਾ ਹੈ। ਮਾਨ ਨੇ ਪਹਿਲਾ ਤਾਂ ਆਪਣੀ ਪਾਰਟੀ ਵਲੋਂ ਪਿੱਛਲੇ ਇੱਕ ਮਹੀਨੇ 'ਚ ਕੀਤੇ ਕੰਮਾਂ ਨੂੰ ਗਿਣਵਾਇਆ ਤੇ ਨਾਲ ਬਾਅਦ 'ਚ ਹਰ ਘਰ ਬਿਜਲੀ ਫਰੀ ਦਾ ਸਪਸ਼ਟੀਕਰਨ ਦਿੱਤਾ। ਭਗਵੰਤ ਮਾਨ ਨੇ ਪੰਜਾਬ...

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਟਵਿੱਟਰ ਰਾਹੀਂ ਲਾਈਵ ਆਕੇ ਫਰੀ ਬਿਜਲੀ ਦੇ ਵਾਅਦੇ ਦੀ ਰਸਮੀ ਤੋਰ ਤੇ ਐਲਾਨ ਕਰ ਦਿੱਤਾ ਹੈ। ਮਾਨ ਨੇ ਪਹਿਲਾ ਤਾਂ ਆਪਣੀ ਪਾਰਟੀ ਵਲੋਂ ਪਿੱਛਲੇ ਇੱਕ ਮਹੀਨੇ 'ਚ ਕੀਤੇ ਕੰਮਾਂ ਨੂੰ ਗਿਣਵਾਇਆ ਤੇ ਨਾਲ ਬਾਅਦ 'ਚ ਹਰ ਘਰ ਬਿਜਲੀ ਫਰੀ ਦਾ ਸਪਸ਼ਟੀਕਰਨ ਦਿੱਤਾ।  ਭਗਵੰਤ ਮਾਨ ਨੇ ਇੱਕ ਮਹੀਨੇ 'ਚ ਆਪ ਪਾਰਟੀ ਵਲੋਂ ਕੀਤੇ ਕੰਮ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇੱਕ ਮਹੀਨੇ ਚ ਐਨੇ ਜਿਆਦਾ ਕੰਮ ਕੀਤੇ ਹਨ ਜਿੰਨੇ ਕਿ ਸ਼ਾਇਦ ਇਤਿਹਾਸ ਚ ਕਿਸੇ ਨੇ ਨਾ ਕੀਤੇ ਹੋਣ। ਆਪ ਸਰਕਾਰ ਨੇ ਪੰਜਾਬ 'ਚ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ 9501200200 ਸ਼ੁਰੂ ਕੀਤੀ। 25 ਹਜ਼ਾਰ ਨਵੀਆਂ ਸਰਕਾਰੀ ਨੌਕਰੀਆਂ ਦਾ ਐਲਾਨ ਕੀਤਾ ਹੈ। 35 ਹਜ਼ਾਰ ਠੇਕਾ ਆਧਾਰਿਤ ਕਾਮੇ ਪੱਕੇ ਕੀਤੇ ਜਾਣ ਦਾ ਵਾਅਦਾ ਕੀਤਾ ਹੈ। ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਨਾ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੰਜਾਬ 'ਚ  ਗੈਂਗਸਟਰ ਵਿਰੋਧੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਦਿਹਾਤੀ ਵਿਕਾਸ ਫੰਡ ਲਈ 1000 ਕਰੋੜ ਤੋਂ ਵੱਧ ਅਲਾਟ ਕੀਤੇ ਗਏ ਹਨ। ਕਿਸਾਨਾਂ ਨੂੰ 101 ਕਰੋੜ ਦਾ ਮੁਆਵਜ਼ਾ ਦਾ ਐਲਾਨ ਕੀਤਾ ਹੈ। ਇੱਕ ਵਿਧਾਇਕ - ਇੱਕ ਪੈਨਸ਼ਨ ਨੂੰ ਲਾਗੂ ਕੀਤਾ ਗਿਆ ਹੈ। ਸਾਰੇ ਵਿਧਾਇਕਾਂ ਦੀ ਵਾਧੂ ਸੁਰੱਖਿਆ ਵਾਪਸ ਲਈ ਜਾਵੇਗੀ। ਅਤੇ 23 ਮਾਰਚ ਨੂੰ ਸ਼ਹੀਦੀ ਦਿਵਸ 'ਤੇ ਸਰਕਾਰੀ ਛੁੱਟੀ ਕਰਨ ਦਾ ਐਲਾਨ ਵੀ ਕੀਤਾ ਹੈ। 

ਭਗਵੰਤ ਮਾਨ ਨੇ ਪੰਜਾਬ ਦੇ ਹਰ ਘਰ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਿੱਚ ਕੋਈ ਸ਼੍ਰੇਣੀ ਨਹੀਂ ਹੋਵੇਗੀ। ਗਰੀਬ ਤੋਂ ਲੈ ਕੇ ਅਮੀਰ ਪਰਿਵਾਰਾਂ ਤੱਕ 2 ਮਹੀਨਿਆਂ 'ਚ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਜਿਸ ਪਰਿਵਾਰ ਦਾ ਬਿੱਲ 2 ਮਹੀਨਿਆਂ ਵਿੱਚ 600 ਯੂਨਿਟ ਤੋਂ ਵੱਧ ਬਿਜਲੀ ਦਾ ਖਰਚ ਆਵੇਗਾ, ਉਨ੍ਹਾਂ ਨੂੰ ਪੂਰਾ ਬਿੱਲ ਅਦਾ ਕਰਨਾ ਹੋਵੇਗਾ।


ਸੀਐਮ ਮਾਨ ਨੇ ਕਿਹਾ ਕਿ ਐਸਸੀ, ਬੀਸੀ ਅਤੇ ਗਰੀਬੀ ਰੇਖਾ ਤੋਂ ਹੇਠਾਂ ਭਾਵ ਬੀਪੀਐਲ ਪਰਿਵਾਰ, ਜੋ ਪਹਿਲਾਂ ਹੀ 200 ਯੂਨਿਟ ਛੋਟ ਲੈ ਰਹੇ ਹਨ, ਨੂੰ ਹੁਣ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ ਮਿਲੇਗੀ। ਜਿਸ ਬਿਜਲੀ 'ਤੇ ਉਹ ਖਰਚ ਕਰੇਗਾ, ਉਸ ਦਾ ਹੀ ਬਿੱਲ ਦੇਣਾ ਹੋਵੇਗਾ। ਉਨ੍ਹਾਂ ਨੂੰ ਪੂਰਾ ਬਿੱਲ ਨਹੀਂ ਦੇਣਾ ਪਵੇਗਾ।

ਸਰਕਾਰ ਵਪਾਰਕ ਅਤੇ ਉਦਯੋਗਿਕ ਬਿਜਲੀ ਦੇ ਰੇਟ ਨਹੀਂ ਵਧਾਏਗੀ। ਕਿਸਾਨਾਂ ਨੂੰ ਮੁਫਤ ਬਿਜਲੀ ਵੀ ਮਿਲਦੀ ਰਹੇਗੀ। ਇਸ ਤੋਂ ਇਲਾਵਾ, ਸਰਕਾਰ ਨੇ 31 ਦਸੰਬਰ, 2021 ਤੱਕ 2 ਕਿਲੋਵਾਟ ਤੱਕ ਦੇ ਸਾਰੇ ਘਰਾਂ ਦੇ ਸਾਰੇ ਬਕਾਏ ਮੁਆਫ ਕਰ ਦਿੱਤੇ ਹਨ। ਮਾਨ ਨੇ ਇਹ ਐਲਾਨ ਬਿਜਲੀ ਨਿਗਮ ਵਿੱਚ ਭਰਤੀ 718 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰਾਂ ਕੋਲ ਪੈਸਾ ਨਹੀਂ, ਇਰਾਦੇ ਦੀ ਘਾਟ ਹੈ।
   

Get the latest update about TRUESCOOPPUNJABI, check out more about achievements of AAP in one month, BHAGWAMT MANN LIVE & CM BHAGWANT MANN

Like us on Facebook or follow us on Twitter for more updates.