ਸੀਐੱਮ ਮਾਨ ਲਾਈਵ:- 16 ਅਪ੍ਰੈਲ ਨੂੰ ਪੰਜਾਬੀਆਂ ਦੇ ਹਿੱਤ 'ਚ ਕਰਨਗੇ ਵੱਡਾ ਐਲਾਨ, ਦਿੱਲੀ ਸਰਕਾਰ ਦੀ ਮਨਮਾਨੀ ਤੇ ਵੀ ਦਿੱਤਾ ਜਵਾਬ

ਅੱਜ ਮੁੱਖ ਮੰਤਰੀ ਭਗਵੰਤ ਮਨ ਨੇ ਵਿਸਾਖੀ ਅਤੇ ਬਾਬਾ ਸਾਹਿਬ ਦੀ ਜਯੰਤੀ ਦੇ ਮੌਕੇ ਤੇ ਜਲੰਧਰ 'ਚ ਆਮ ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪ੍ਰੈਸ਼ ਕਾਨਫਰੰਸ ਕੀਤੀ। ਜਿਸ 'ਚ ਉਨ੍ਹਾਂ ਪੰਜਾਬ ਵਾਸੀਆਂ...

ਜਲੰਧਰ :- ਅੱਜ ਮੁੱਖ ਮੰਤਰੀ ਭਗਵੰਤ ਮਨ ਨੇ ਵਿਸਾਖੀ ਅਤੇ ਬਾਬਾ ਸਾਹਿਬ ਦੀ ਜਯੰਤੀ ਦੇ ਮੌਕੇ ਤੇ ਜਲੰਧਰ 'ਚ ਆਮ ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪ੍ਰੈਸ਼ ਕਾਨਫਰੰਸ ਕੀਤੀ। ਜਿਸ 'ਚ ਉਨ੍ਹਾਂ ਪੰਜਾਬ ਵਾਸੀਆਂ ਨੂੰ ਆਉਣ ਵਾਲੇ ਕੁਝ ਦਿਨਾਂ ਤੱਕ ਇੱਕ ਵੱਡੀ ਖੁਸ਼ਖਬਰੀ ਦੇਣ ਦਾ ਐਲਾਨ ਕੀਤਾ। ਇਥੇ ਉਨ੍ਹਾਂ ਬਾਬਾ ਸਾਹਿਬ ਦੇ ਜੀਵਨ, ਬਾਬਾ ਸਾਹਿਬ ਦੇ ਭਾਰਤ ਨਿਰਮਾਣ ਅਤੇ ਭਾਰਤੀ ਸੰਵਿਧਾਨ 'ਚ ਉਨ੍ਹਾਂ ਦੇ ਯੋਗਦਾਨ ਬਾਰੇ ਗੱਲ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਨਿਰਮਾਣ 'ਚ ਸਿੱਖਿਆ ਨੂੰ ਮਹੱਤਵ ਦਿੱਤਾ ਹੈ ਤੇ ਦਸਿਆ ਗਿਆ ਹੈ ਕਿ ਸਿੱਖਿਆ ਹਰ ਵਿਅਕਤੀ ਨੂੰ ਮਿਲਣੀ ਚਾਹੀਦੀ ਹੈ। ਹਰ ਇੱਕ ਨੂੰ ਸਿੱਖਿਆ ਦਾ ਮੌਕਾ ਮਿਲਣਾ ਚਾਹੀਦਾ ਹੈ। ਸਿੱਖਿਆ ਕਿਸੇ ਵਿਅਕਤੀ ਤੋਂ ਚੋਰੀ ਨਹੀਂ ਕੀਤੀ ਜਾ ਸਕਦੀ।   ਉਨ੍ਹਾਂ ਕਿਹਾ ਕਿ ਦਿੱਲੀ 'ਚ ਵੀ ਸਿੱਖਿਆ ਅਤੇ ਸਿਹਤ ਨੂੰ ਤਰਜੀਹ ਦਿੱਤੀ ਗਈ ਹੈ ਤੇ ਹੁਣ ਪੰਜਾਬ 'ਚ ਵੀ ਇਸੇ ਨੂੰ ਪਹਿਲ ਮਿਲੇਗੀ।
ਇਸ ਪ੍ਰੈਸ ਕਾਨਫਰੰਸ 'ਚ ਉਨ੍ਹਾਂ ਆਪਣੀ ਪੰਜਾਬ ਸਰਕਾਰ ਦੇ ਪਿੱਛਲੇ ਇੱਕ ਮਹੀਨੇ 'ਚ ਕੀਤੇ ਕੰਮ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਸੈਂਟਰ ਦੁਆਰਾ ਦਿੱਤੇ ਪੈਸੇ ਦੀ ਵਰਤੋਂ ਕਰੇਗੀ। ਉਨ੍ਹਾਂ ਐਮ ਐਸ ਪੀ, ਟਰਾਂਸਪੋਰਟ, ਬਾਰਦਾਨੇ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਸਾਨਾਂ ਖੇਤੀਬਾੜੀ ਨਾਲ ਜੁੜੇ ਹਰ ਮਸਲੇ ਨੂੰ ਹੱਲ ਕਰਨ ਦੀ ਗੱਲ ਕੀਤੀ। 


ਪੱਤਰਕਾਰਾਂ ਦੁਆਰਾ ਪੁੱਛੇ ਸਵਾਲ ਕਿ ਮੰਤਰੀਆ ਨੂੰ ਲਗਜ਼ਰੀ ਗੱਡੀਆਂ ਦਿਤੀਆਂ ਜਾਣਗੀਆਂ ਤਾਂ ਉਨ੍ਹਾਂ ਕਿਹਾ ਕਿ ਸਾਡੇ ਵਲੋਂ ਅਜਿਹਾ ਕੋਈ ਵੀ ਆਰਡਰ ਨਹੀਂ ਦਿੱਤਾ ਗਿਆ ਬਾਕੀ ਜਿਨ੍ਹਾਂ ਕੋਲ ਪਹਿਲਾ ਹੀ  ਸਰਕਾਰੀ ਲਗਜ਼ਰੀ ਗੱਡੀਆਂ ਹਨ ਉਹ ਵੀ ਵਾਪਸ ਲੈ ਲਈਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਦਰ ਸਰਕਾਰ ਦੇ ਸੂਬਾ ਸਰਕਾਰ 'ਚ ਦਖਲ ਬਾਰੇ ਕਿਹਾ ਕਿ ਉਨ੍ਹਾਂ ਆਪ ਆਪਣੇ ਮੰਤਰੀਆ ਨੂੰ ਦਿੱਲੀ ਭੇਜਿਆ ਸੀ, ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਗੁਜਰਾਤ ਤਾਮਿਲਨਾਡੂ ਜਾ ਹੋਰ ਸੂਬਿਆਂ' ਚ ਜਾ ਸਕਦੇ ਹਨ ਤਾ  ਦਿੱਲੀ ਵੀ ਜਾ ਸਕਦੇ ਹਨ। ਉਹ ਪੰਜਾਬ ਦੀ ਬਿਹਤਰੀ ਲਈ ਅਗੇ ਵੀ ਮੰਤਰੀਆਂ ਨੂੰ ਦਿੱਲੀ ਭੇਜਦੇ ਰਹਿਣਗੇ।       

Get the latest update about PUNJAB NES, check out more about big announcement on April 16, BHAGWANT MANN, CM MANN & TRUESCOOPPUNJABI

Like us on Facebook or follow us on Twitter for more updates.