VIP ਕਲਚਰ 'ਤੇ ਪੰਜਾਬ ਸਰਕਾਰ ਦੀ ਕੈਂਚੀ, ਹਰਸਿਮਰਤ ਬਾਦਲ ਤੇ ਜਾਖੜ ਸਣੇ ਕਈ ਆਗੂਆਂ ਦੀ ਸੁਰੱਖਿਆ 'ਚ ਕਟੌਤੀ

ਪੰਜਾਬ ਸਰਕਾਰ ਨੇ ਇਕ ਵਾਰ ਫਿਰ ਤੋਂ ਵੀਆਈਪੀ ਕਲਚਰ ਉੱਤੇ ਲਗਾਮ ਕੱਸਣ ਲਈ ਕਦਮ ਚੁੱਕਿਆ ਹੈ। ਇਸ ਦੌਰਾਨ ਕਈ ਸਾਬਕਾ ਸੀਨੀਆਂ ਮੰਤਰੀਆਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਹੈ। ਇਨ੍ਹਾਂ ਵਿਚ ਸਾਬ...

ਚੰਡੀਗੜ੍ਹ- ਪੰਜਾਬ ਸਰਕਾਰ ਨੇ ਇਕ ਵਾਰ ਫਿਰ ਤੋਂ ਵੀਆਈਪੀ ਕਲਚਰ ਉੱਤੇ ਲਗਾਮ ਕੱਸਣ ਲਈ ਕਦਮ ਚੁੱਕਿਆ ਹੈ। ਇਸ ਦੌਰਾਨ ਕਈ ਸਾਬਕਾ ਸੀਨੀਆਂ ਮੰਤਰੀਆਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਹੈ। ਇਨ੍ਹਾਂ ਵਿਚ ਸਾਬਕਾ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੇ ਸਾਬਕਾ ਕੈਬਨਿਟ ਮੰਤਰੀ ਓਪੀ ਸੋਨੀ ਸਣੇ 8 ਸੀਨੀਅਰ ਆਗੂਆਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਇਸ ਲਿਸਟ ਵਿਚ ਸਭ ਤੋਂ ਪਹਿਲਾਂ ਨਾਂ ਸਾਬਕਾ ਡਿਪਟੀ ਮੁੱਖ ਮੰਤਰੀ ਓਪੀ ਸੋਨੀ ਦਾ ਹੈ। ਉਨ੍ਹਾਂ ਤੋਂ 37 ਪੰਜਾਬ ਪੁਲਿਸ ਦੇ ਜਵਾਨ ਤੇ ਇਕ ਸਰਕਾਰੀ ਗੱਡੀ ਸੀ ਤੇ ਹੁਣ 19 ਸੁਰੱਖਿਆ ਮੁਲਾਜ਼ਮ ਵਾਪਸ ਲਏ ਗਏ ਹਨ। ਇਸੇ ਤਰ੍ਹਾਂ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਤੋਂ 22 ਸੁਰੱਖਿਆ ਮੁਲਾਜ਼ਮ ਤੇ 1 ਸਰਕਾਰੀ ਗੱਤੀ ਸੀ। ਉਨ੍ਹਾਂ ਤੋਂ 18 ਮੁਲਾਜ਼ਮ ਤੇ ਸਰਕਾਰੀ ਗੱਡੀ ਵਾਪਸ ਲਈ ਗਈ ਹੈ। ਲੋਕ ਸਭਾ ਮੈਂਬਰ ਹਰਸਿਮਰਤ ਬਾਦਲ ਤੋਂ 13 ਮੁਲਾਜ਼ਮ ਤੇ ਇਕ ਸਰਕਾਰੀ ਗੱਡੀ ਸੀ। ਹੁਣ ਉਨ੍ਹਾਂ ਤੋਂ 2 ਮੁਲਾਜ਼ਮ ਤੇ ਸਰਕਾਰੀ ਗੱਡੀ ਵਾਪਸ ਲੈ ਲਈ ਗਈ ਹੈ। ਸਾਬਕਾ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੋਂ 14 ਸੁਰੱਖਿਆ ਮੁਲਾਜ਼ਮ ਤੇ ਇਕ ਸਰਕਾਰੀ ਗੱਡੀ ਸੀ। ਉਨ੍ਹਾਂ ਤੋਂ 12 ਮੁਲਾਜ਼ਮ ਤੇ ਸਰਕਾਰੀ ਗੱਡੀ ਵਾਪਸ ਲਈ ਗਈ ਹੈ। ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੋਂ 28 ਸੁਰੱਖਿਆ ਮੁਲਾਜ਼ਮ ਤੇ 1 ਸਰਕਾਰੀ ਗੱਡੀ ਸੀ। ਉਨ੍ਹਾਂ ਤੋਂ 26 ਮੁਲਾਜ਼ਮ ਤੇ ਸਰਕਾਰੀ ਗੱਡੀ ਵਾਪਸ ਲਈ ਗਈ ਹੈ। 

ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਤੇ ਵਿਧਾਇਕ ਕੋਲ 36 ਸੁਰੱਖਿਆ ਮੁਲਾਜ਼ਮ ਤੇ 3 ਸਰਕਾਰੀ ਵਾਹਨ ਸਨ। ਉਨ੍ਹਾਂ ਤੋਂ 28 ਮੁਲਾਜ਼ਮ ਤੇ ਤਿੰਨੋਂ ਸਰਕਾਰੀ ਵਾਹਨ ਵਾਪਸ ਲਏ ਗਏ ਹਨ। ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਕੋਲ 13 ਸੁਰੱਖਿਆ ਮੁਲਾਜ਼ਮ ਤੇ 1 ਵਾਹਨ ਸੀ। ਉਨ੍ਹਾਂ ਤੋਂ 11 ਮੁਲਾਜ਼ਮ ਤੇ ਇਕ ਵਾਹਨ ਵਾਪਸ ਲਏ ਗਏ ਹਨ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਕੋਲ 11 ਸੁਰੱਖਿਆ ਮੁਲਾਜ਼ਮ ਤੇ ਇਕ ਸਰਕਾਰੀ ਵਾਹਨ ਸੀ। ਉਨ੍ਹਾਂ ਤੋਂ 11 ਮੁਲਾਜ਼ਮ ਤੇ ਸਰਕਾਰੀ ਵਾਹਨ ਵਾਪਸ ਲੈ ਲਿਆ ਗਿਆ ਹੈ। ਇਸ ਦੇ ਨਾਲ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਇਨ੍ਹਾਂ ਆਗੂਆਂ ਦੀ ਸੁਰੱਖਿਆ ਵਿਚੋਂ ਕੁੱਲ 127 ਮੁਲਾਜ਼ਮਾਂ ਤੇ 9 ਵਾਹਨਾਂ ਦੀ ਕਟੌਤੀ ਕੀਤੀ ਗਈ ਹੈ।

Get the latest update about Truescoop News, check out more about Punjab News, Punjab CM, security & Online Punjabi News

Like us on Facebook or follow us on Twitter for more updates.