CM ਮਾਨ ਨੇ ਟਵੀਟ ਕਰ ਦਿੱਤਾ,ਪੰਜਾਬ ਪੁਲਿਸ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਵੀਟ ਕਰ ਵੱਡਾ ਐਲਾਨ ਕੀਤਾ ਜਿਸ ਵਿੱਚ ਉਹਨਾਂ ਕਿਹਾ ਕਿ ਪੰਜਾਬ ਪੁਲਿਸ 'ਚ ਕਾਂਸਟੇਬਲਾਂ ਲਈ ਨਵੀ ਭਰਤੀ ਕਰਨ ਜਾ ਰਹੀ ਹੈ...

ਸੂਬਾ ਸਰਕਾਰ ਵੱਲੋਂ ਪੰਜਾਬ ਪੁਲਸ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਵੀਟ ਕਰ ਵੱਡਾ ਐਲਾਨ ਕੀਤਾ ਜਿਸ ਵਿੱਚ ਉਹਨਾਂ ਕਿਹਾ ਕਿ ਪੰਜਾਬ ਪੁਲਿਸ 'ਚ ਕਾਂਸਟੇਬਲਾਂ ਲਈ ਨਵੀ ਭਰਤੀ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਆਮ ਆਦਮੀ ਪਾਰਟੀ ਦਾ ਮੁਖ ਟੀਚਾ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿੱਚ 4,374 ਕਾਂਸਟੇਬਲਾਂ ਨੇ ਨਿਯੁਕਤੀ ਪੱਤਰ ਦਿਤੇ ਸਨ ਅਤੇ ਹੁਣ ਪੁਲਿਸ ਵਿਭਾਗ ਨਵੀ ਭਰਤੀ ਕਰਨ ਜਾ ਰਿਹਾ ਹੈ।  
CM ਮਾਨ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਗਾਰੰਟੀ ਹੈ ਕਿ ਇਹ ਸਾਰੀ ਭਰਤੀ ਮੈਰਿਟ ਆਧਾਰ 'ਤੇ ਅਤੇ ਬਿਨਾ ਰਿਸ਼ਵਤ ਜਾਂ ਕਿਸੇ ਦੀ ਸਿਫ਼ਾਰਿਸ਼ ਤੋਂ ਹੋਵੇਗੀ।


ਪੰਜਾਬ ਪੁਲਿਸ ਦੀ ਭਰਤੀ ਦਾ ਵੇਰਵਾ
ਕਾਂਸਟੇਬਲ (ਇੰਟੈਜੀਲੈਂਸ ਅਤੇ ਜਾਂਚ ਕਾਡਰ) ਦੀਆਂ 1156 ਪੋਸਟਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦੀ ਪ੍ਰੀਖਿਆ 14-10-2022 ਹੈ।
ਹੈੱਡ ਕਾਂਸਟੇਬਲ (ਜਾਂਚ ਕਾਡਰ) ਦੀਆਂ 787 ਪੋਸਟਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦੀ ਪ੍ਰੀਖਿਆ 15-10-2022 ਨੂੰ ਹੋਵੇਗੀ।
ਸਬ ਇੰਸਪੈਕਟਰ (ਜਾਂਚ, ਇੰਟੈਲੀਜੈਂਸ, ਜ਼ਿਲ੍ਹਾ ਅਤੇ ਹਥਿਆਰਬੰਦ ਪੁਲਸ ਕਾਡਰ) ਦੀਆਂ 560 ਪੋਸਟਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦੀ ਪ੍ਰੀਖਿਆ 16-10-2022 ਨੂੰ ਹੋਵੇਗੀ।   

Get the latest update about PUNJAB UPDATES, check out more about YOUTH, CM MAAN TWEET, PUNJAB POLICE RECRUITMENT & CM MAAN

Like us on Facebook or follow us on Twitter for more updates.