ਸੀਐੱਮ ਮਾਨ ਦਾ ਵੱਡਾ ਫੈਸਲਾ, ਭ੍ਰਿਸ਼ਟਾਚਾਰ ਦੇ ਦੋਸ਼ 'ਚ ਬਰਖ਼ਾਸਤ ਕੀਤੇ ਗਏ ਕੈਬਨਿਟ ਮੰਤਰੀ ਡਾ. ਸਿੰਗਲਾ, FIR ਦਰਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੱਡਾ ਕਦਮ ਚੁੱਕਦਿਆਂ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਹੈ। ਜੋਜਿਨ੍ਹਾਂ ਤੇ ਸਿਹਤ ਵਿਭਾਗ ਦੇ ਹਰ ਖਰੀਦ ਟੈਂਡਰ ਤੋਂ 1% ਕਮਿਸ਼ਨ ਲੈਣ ਦੇ ਦੋਸ਼ ਲਗੇ ਹਨ। ਇੱਕ ਟੈਲੀਵੀਜ਼ਨ ਸੰਬੋਧਨ ਵਿੱਚ, ਸੀਐਮ ਮਾਨ ਨੇ ਕਿਹਾ...

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੱਡਾ ਕਦਮ ਚੁੱਕਦਿਆਂ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਹੈ। ਜੋਜਿਨ੍ਹਾਂ ਤੇ ਸਿਹਤ ਵਿਭਾਗ ਦੇ ਹਰ ਖਰੀਦ ਟੈਂਡਰ ਤੋਂ 1% ਕਮਿਸ਼ਨ ਲੈਣ ਦੇ ਦੋਸ਼ ਲਗੇ ਹਨ। ਇੱਕ ਟੈਲੀਵੀਜ਼ਨ ਸੰਬੋਧਨ ਵਿੱਚ, ਸੀਐਮ ਮਾਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਨੂੰ ਹੀ ਪਤਾ ਸੀ ਅਤੇ ਉਹ ਇਸ ਨੂੰ ਦਬਾ ਸਕਦੇ ਸਨ ਪਰ ਕਿਉਂਕਿ ਉਹ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਲਈ ਵਚਨਬੱਧ ਸਨ, ਉਨ੍ਹਾਂ ਨੇ ਮੰਤਰੀ ਨੂੰ ਬਰਖ਼ਾਸਤ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਸੀਐੱਮ ਮਾਨ ਨੇ ਖੁਲਾਸਾ ਕੀਤਾ ਕਿ ਮੰਤਰੀ ਨੇ ਆਪਣੇ ਕੰਮਾਂ ਦਾ ਇਕਬਾਲ ਕੀਤਾ ਹੈ ਤੇ ਲਗੇ ਦੋਸ਼ਾਂ ਨੂੰ ਸਵੀਕਾਰ ਕਰਕੇ ਮਾਫੀ ਵੀ ਮੰਗੀ ਹੈ।
ਮੁੱਖ ਮੰਤਰੀ ਨੇ ਪੁਲੀਸ ਨੂੰ ਡਾਕਟਰ ਸਿੰਗਲਾ ਖ਼ਿਲਾਫ਼ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਪ੍ਰਸ਼ਾਸਨ ਨੂੰ ਸਾਫ਼ ਕਰਨ ਲਈ ਪਾਰਟੀ ਦੇ ਸੰਕਲਪ ਨੂੰ ਦੁਹਰਾਉਂਦੇ ਹੋਏ ਮਾਨ ਨੇ ਕਿਹਾ ਕਿ ਅਜਿਹੇ ਮੁੱਖ ਮੰਤਰੀ ਸਨ ਜਿਨ੍ਹਾਂ ਨੂੰ ਪਤਾ ਸੀ ਕਿ ਜ਼ਿਆਦਾਤਰ ਵਿਧਾਇਕ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਹਨ ਪਰ ਉਹ ਕਾਰਵਾਈ ਕਰਨ ਤੋਂ ਪਿੱਛੇ ਹਟ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸਿਧਾਂਤਾਂ ਦੀ ਪਾਲਣਾ ਕਰੇਗੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ੀ ਪਾਏ ਜਾਣ 'ਤੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਦਸ ਦਈਏ ਕਿ ਡਾ.ਸਿੰਗਲਾ ਨੇ ਮਾਨਸਾ ਹਲਕੇ ਤੋਂ ਸਿੱਧੂ ਮੂਸੇਵਾਲਾ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਇਸ ਮਾਮਲੇ ਤੇ ਸਿੰਗਲਾ ਨੇ ਮਾਫੀ ਵੀ ਮੰਗੀ ਹੈ। 


 
 

Get the latest update about AAP BHAGWANT MANN, check out more about BREAKING NEWS, HEALTH MINISTER SINGLA, PUNJAB NEWS & VIJAY SINGLA

Like us on Facebook or follow us on Twitter for more updates.