ਸੀਐੱਮ ਮਾਨ ਦਾ ਨਵਾਂ ਪਲੈਨ, ਸਾਬਕਾ ਵਿਧਾਇਕ ਦੀ ਪੈਨਸ਼ਨ ਫਾਰਮੂਲੇ 'ਚ ਕੀਤੇ ਵੱਡੇ ਬਦਲਾਅ

ਨਵੀਂ ਪ੍ਰਣਾਲੀ ਅਨੁਸਾਰ ਪੰਜਾਬ ਵਿੱਚ ਜਿੰਨੀ ਵਾਰ ਵਿਧਾਇਕ ਬਣਦੇ ਸਨ, ਓਨੀ ਵਾਰ ਉਸ ਦੀ ਪੈਨਸ਼ਨ ਪੱਕੀ ਹੋ ਜਾਂਦੀ ਸੀ, ਹੁਣ ਸਿਰਫ਼ 1 ਪੈਨਸ਼ਨ ਹੀ ਮਿਲੇਗੀ...

ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸਾਰੇ ਵਿਧਾਇਕਾਂ ਨੂੰ ਸਿਰਫ਼ ਇੱਕ ਪੈਨਸ਼ਨ ਦੇਣ ਦਾ ਐਲਾਨ ਕੀਤਾ। ਭਗਵੰਤ ਮਾਨ ਨੇ ਨਿਰਦੇਸ਼ ਦਿੱਤੇ ਹਨ ਕਿ ਹੁਣ ਸੂਬੇ ਦੇ ਵਿਧਾਇਕਾਂ ਨੂੰ ਇੱਕ ਹੀ ਪੈਨਸ਼ਨ ਮਿਲੇਗੀ। ਇਸ ਹਦਾਇਤ ਤੋਂ ਬਾਅਦ ਵਿਧਾਇਕਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਦੇ ਫਾਰਮੂਲੇ ਵਿੱਚ ਬਦਲਾਅ ਕੀਤਾ ਜਾਵੇਗਾ। ਇਸ ਨਵੀਂ ਪ੍ਰਣਾਲੀ ਅਨੁਸਾਰ ਪੰਜਾਬ ਵਿੱਚ ਜਿੰਨੀ ਵਾਰ ਵਿਧਾਇਕ ਬਣਦੇ ਸਨ, ਓਨੀ ਵਾਰ ਉਸ ਦੀ ਪੈਨਸ਼ਨ ਪੱਕੀ ਹੋ ਜਾਂਦੀ ਸੀ, ਹੁਣ ਸਿਰਫ਼ 1 ਪੈਨਸ਼ਨ ਹੀ ਮਿਲੇਗੀ। ਵਿਧਾਇਕ ਹੁਣ ਸਿਰਫ਼ ਇੱਕ ਪੈਨਸ਼ਨ ਦੇ ਪਾਤਰ ਹੋਣਗੇ।

ਇੱਕ ਕਾਰਜਕਾਲ ਲਈ 75,150 ਰੁਪਏ ਦੀ ਪੈਨਸ਼ਨ ਪ੍ਰਾਪਤ ਕਰਨ ਤੋਂ ਇਲਾਵਾ, ਪੰਜਾਬ ਦੇ ਵਿਧਾਇਕਾਂ ਨੂੰ ਹਰ ਅਗਲੀ ਮਿਆਦ ਲਈ ਪੈਨਸ਼ਨ ਰਾਸ਼ੀ ਦਾ 66 ਪ੍ਰਤੀਸ਼ਤ ਵਾਧੂ ਦਿੱਤਾ ਜਾਂਦਾ ਹੈ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਜੋ ਪੰਜ ਵਾਰ ਵਿਧਾਇਕ ਰਹਿ ਚੁੱਕੀ ਹੈ, ਨੂੰ 3,23,145 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ (ਇੱਕ ਕਾਰਜਕਾਲ ਲਈ 75,150 ਰੁਪਏ ਅਤੇ ਬਾਅਦ ਦੀ ਹਰੇਕ ਮਿਆਦ ਲਈ 66 ਪ੍ਰਤੀਸ਼ਤ)। ਇਸ ਨਵੇਂ ਫੈਸਲੇ ਨਾਲ ਇੱਕ ਮਿਆਦ ਲਈ ਸਿਰਫ਼ ਇੱਕ ਹੀ ਪੈਨਸ਼ਨ ਲਾਗੂ ਹੋਵੇਗੀ।
 

ਮੁੱਖ ਮੰਤਰੀ ਨੇ ਕਿਹਾ ਕਿ ਬੇਰੁਜ਼ਗਾਰੀ ਇੱਕ ਵੱਡਾ ਮੁੱਦਾ ਹੈ। ਨੌਜਵਾਨ ਡਿਗਰੀਆਂ ਲੈ ਕੇ ਘਰ ਬੈਠੇ ਹਨ। ਨੌਕਰੀ ਮੰਗਣ 'ਤੇ ਉਨ੍ਹਾਂ ਨੂੰ ਲਾਠੀਆਂ ਮਿਲ ਜਾਂਦੀਆਂ ਹਨ। ਨੌਜਵਾਨਾਂ ਦੀਆਂ ਪੱਗਾਂ ਸੜਕਾਂ 'ਤੇ ਉਤਰਦੀਆਂ ਹਨ। ਬੇਰੁਜ਼ਗਾਰੀ ਖ਼ਤਮ ਕਰਨ ਲਈ ਅਜਿਹੇ ਐਲਾਨ ਜ਼ਰੂਰੀ ਹਨ।
ਇਸ ਤੋਂ ਪਹਿਲਾਂ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਇਤਿਹਾਸਕ ਫੈਸਲੇ' ਤਹਿਤ 35,000 ਠੇਕੇ 'ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰੇਗੀ। 

Get the latest update about PENSION, check out more about CM PUNJAB, MLA PENSION, AAP & NEW PENSION FORMULA

Like us on Facebook or follow us on Twitter for more updates.