ਕੋਰੋਨਾ ਦੀ ਚਿੰਤਾ ਵਿਚਾਲੇ ਮੁੜ ਤੋਂ ਲੱਗੇਗੀ ਤੁਹਾਡੀ ਆਜ਼ਾਦੀ ਉੱਤੇ ਲਗਾਮ, ਮੁੱਖ ਮੰਤਰੀ ਵਲੋਂ ਹੁਕਮ ਜਾਰੀ

ਪੰਜਾਬ ਵਿਚ ਵਧਦੇ ਕੋਰੋਨਾ ਮਾਮਲਿਆਂ ਨੂੰ ਦੇਖਦਿਆਂ ਸੂਬਾ ਸਰਕਾਰ ਵਲੋਂ ਇਕ ਵਾਰ ਫਿਰ ਤੋਂ ਸਖਤੀ ਦਿਖਾ...

ਪੰਜਾਬ ਵਿਚ ਵਧਦੇ ਕੋਰੋਨਾ ਮਾਮਲਿਆਂ ਨੂੰ ਦੇਖਦਿਆਂ ਸੂਬਾ ਸਰਕਾਰ ਵਲੋਂ ਇਕ ਵਾਰ ਫਿਰ ਤੋਂ ਸਖਤੀ ਦਿਖਾਈ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਇਨਡੋਰ ਤੇ ਆਊਟਡੋਰ ਇਕੱਠ ਉੱਤੇ ਮੁੜ ਤੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਤੇ ਇਸ ਦੇ ਨਾਲ ਹੀ ਹੋਰ ਕੋਰੋਨਾ ਸਬੰਧੀ ਨਿਯਮਾਂ ਦਾ ਵੀ ਸਖਤੀ ਨਾਲ ਪਾਲਣ ਕਰਵਾਇਆ ਜਾਵੇਗਾ। 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਗਲਵਾਰ ਨੂੰ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਨਡੋਰ ਇਕੱਠ ਨੂੰ ਮੁੜ ਤੋਂ ਘਟਾ ਕੇ 100 ਅਤੇ ਆਊਟਡੋਰ ਗੇਦਰਿੰਗ ਨੂੰ 200 ਵਿਅਕਤੀ ਕਰ ਦਿੱਤਾ ਗਿਆ ਹੈ ਤੇ ਇਹ ਨਿਯਮ 1 ਮਾਰਚ ਤੋਂ ਲਾਗੂ ਹੋ ਜਾਣਗੇ। ਇਸ ਦੇ ਨਾਲ ਹੀ ਕਿਸੇ ਮਾਸਕ ਪਾਉਣਾ ਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਸਖਤੀ ਨਾਲ ਪਾਲਣ ਕਰਵਾਇਆ ਜਾਵੇਗਾ। ਕੋਰੋਨਾ ਦੇ ਮਾਮਲਿਆਂ ਨੂੰ ਜਲਦੀ ਪਕੜ ਵਿਚ ਲਿਆਉਣ ਦੇ ਲਈ ਸਰਕਾਰ ਵਲੋਂ 30,000 ਟੈਸਟ ਇਕ ਦਿਨ ਵਿਚ ਕਰਨ ਦਾ ਟੀਚਾ ਵੀ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਚੋਟੀ ਦੇ ਅਧਿਕਾਰੀਆਂ ਨਾਲ ਕੋਰੋਨਾ ਦੇ ਹਲਾਤਾਂ ਬਾਰੇ ਚਰਚਾ ਲਈ ਵਰਚੁਅਲ ਮੀਟਿੰਗ ਕੀਤੀ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। 

Get the latest update about indoor, check out more about outdoor gathering, Amrinder Singh, Coronavirus & march 1

Like us on Facebook or follow us on Twitter for more updates.