75 ਸਾਲਾ ਆਜ਼ਾਦੀ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਸਹਿ-ਵਿੱਦਿਅਕ ਮੁਕਾਬਲਾ, ਓਲਡ ਏਜ ਹੋਮ ਰਾਜਪੁਰਾ ਟਾਊਨ ਵਿਖੇ ਹੋਈ ਸ਼ਾਨਦਾਰ ਸਮਾਪਤੀ

ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੀ ਅਗਵਾਈ ਵਿੱਚ 75 ਸਾਲਾ ਆਜ਼ਾਦੀ ਦਿਵਸ ਨੂੰ ਸਮਰਪਿਤ ਬਲਾਕ ਰਾਜਪੁਰਾ-2 ਦੇ ਸਹਿ-ਵਿੱਦਿਅਕ ਮੁਕਾਬਲੇ ਓਲਡ ਏਜ ਹੋਮ ਰਾਜਪੁਰਾ ਟਾਊਨ ਵਿਖੇ ਸਮਾਪਤ ਹੋਏ...

ਰਾਜਪੁਰਾ:- ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੀ ਅਗਵਾਈ ਵਿੱਚ 75 ਸਾਲਾ ਆਜ਼ਾਦੀ ਦਿਵਸ ਨੂੰ ਸਮਰਪਿਤ ਬਲਾਕ ਰਾਜਪੁਰਾ-2 ਦੇ ਸਹਿ-ਵਿੱਦਿਅਕ ਮੁਕਾਬਲੇ ਓਲਡ ਏਜ ਹੋਮ ਰਾਜਪੁਰਾ ਟਾਊਨ ਵਿਖੇ ਸਮਾਪਤ ਹੋਏ। ਇਸ ਮੌਕੇ ਮੈਡਮ ਮਨਜੀਤ ਕੌਰ ਬੀ.ਪੀ.ਈ.ਓ ਨੇ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ। ਬਲਾਕ ਨੋਡਲ ਇੰਚਾਰਜ 75ਵੀਂ ਆਜ਼ਾਦੀ ਦੇ ਦਲਜੀਤ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਮੁਕਾਬਲਿਆਂ ਦੇ ਪ੍ਰਬੰਧ ਵਿੱਚ ਯੋਗਦਾਨ ਦਿੱਤਾ। ਇਹਨਾਂ ਮੁਕਾਬਲਿਆਂ ਦੇ ਵਿੱਚ ਤਿੰਨ ਮੁਕਾਬਲੇ ਕੋਰਿਓਗ੍ਰਾਫੀ, ਸਕਿੱਟ ਅਤੇ ਕੋਲਾਜ ਮੇਕਿੰਗ ਦੇ ਮੁਕਾਬਲੇ ਸ਼ਾਮਲ ਸਨ। 

ਇਸ ਮੌਕੇ ਵਿਦਿਆਰਥੀਆਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਇਨ੍ਹਾਂ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਬਲਾਕ ਦੇ ਸੱਤ ਸੈਂਟਰਾਂ ਦੇ ਬੱਚਿਆਂ ਨੇ ਹਿੱਸਾ ਲਿਆ। ਸਮੂਹ ਸੈਂਟਰ ਹੈੱਡ ਅਧਿਆਪਕ ਅਤੇ ਬਾਕੀ ਟੀਮ ਮੈਂਬਰਾਂ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਇਨ੍ਹਾਂ ਮੁਕਾਬਲਿਆਂ ਵਿੱਚ ਕੌਲਾਜ਼  ਵਿੱਚ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਹਿਰ ਖ਼ੁਰਦ ਸੈਂਟਰ ਜਨਸੂਆ ਦੇ ਵਿਦਿਆਰਥੀ ਜੀਤੂ ਨੇ ਪਹਿਲਾ ਸਥਾਨ ਹਾਸਲ ਕੀਤਾ।

ਕੋਰੀਓਗ੍ਰਾਫੀ ਮੁਕਾਬਲੇ ਵਿਚ ਪਹਿਲਾ ਸਥਾਨ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕਾਲੋਮਾਜਰਾ ਸੈਂਟਰ ਕਾਲੋਮਾਜਰਾ ਦੀ ਟੀਮ ਸ਼ਬਦਪ੍ਰੀਤ ਸਿੰਘ ਬਮਨਪ੍ਰੀਤ ਸਿੰਘ, ਰਾਮ ਕੁਮਾਰ, ਸੋਨਮ, ਨਿਸ਼ਾ, ਨਵਨੀਤ ਕੌਰ, ਸਰਬਜੀਤ, ਮਨੀਸ਼ਾ, ਹਰਸ਼ਪ੍ਰੀਤ ਕੌਰ ਨੇ ਹਾਸਲ ਕੀਤਾ। ਸਕਿੱਟ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਡਕਾਨਸੂ ਕਲਾਂ ਸੈਂਟਰ ਐਨ.ਟੀ.ਸੀ -2 ਦੀ ਟੀਮ ਹਰਸ਼ਦੀਪ, ਨਵਦੀਪ ਕੌਰ, ਪਿਯੂਸ਼, ਯੁਵਰਾਜ ਨੇ ਹਾਸਲ ਕੀਤਾ।

75 ਸਾਲਾ ਆਜ਼ਾਦੀ ਇਵੈਂਟ ਦੇ ਬਲਾਕ ਕੋਆਰਡੀਨੇਟਰ ਦਲਜੀਤ ਸਿੰਘ, ਬਲਾਕ ਮਾਸਟਰ ਟ੍ਰੇਨਰਜ਼ ਅਵਤਾਰ ਸਿੰਘ ਅਤੇ ਮਨਪ੍ਰੀਤ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ  ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਮੇਜਰ ਸਿੰਘ, ਬਲਾਕ ਮੀਡੀਆ ਕੋਆਰਡੀਨੇਟਰ ਬਲਜਿੰਦਰ ਸਿੰਘ ਅਤੇ ਸੁਨੀਲ ਜੋਸ਼ੀ, ਸੀ.ਐਸ.ਟੀਜ਼  ਸੰਦੀਪ ਕੁਮਾਰ, ਪਿਆਰਾ ਸਿੰਘ, ਦਲਜੀਤ ਸਿੰਘ, ਜੋਤੀ ਪੂਰੀ, ਸੁਖਵਿੰਦਰ ਕੌਰ ਅਤੇ ਹਰਪ੍ਰੀਤ ਸਿੰਘ, ਪ੍ਰੇਮ ਮਦਾਨ, ਜਸਬੀਰ ਕੌਰ, ਸੋਨੀਆ, ਪ੍ਰੀਤੀ ਵਰਮਾਂ, ਹਰਪ੍ਰੀਤ ਕੌਰ, ਅਨੁਲਾ, ਸਪਨਾ, ਕੁਲਵੰਤ ਕੋਰ, ਰਾਜਵਿੰਦਰ ਕੌਰ, ਰੇਨੂੰ ਰਹੇਜਾ, ਅਨੂੰ, ਮੋਨਿਕਾ, ਰੁਪਿੰਦਰ ਕੌਰ, ਸਨੇਹਾ ਅਤੇ ਬਲਜੀਤ ਕੌਰ ਅਤੇ ਨਵ-ਨਿਯੁਕਤ ਅਧਿਆਪਕ ਮੌਜੂਦ ਸਨ।

Get the latest update about rajpura, check out more about Punjab, education & azadi ka amrit mahautsav

Like us on Facebook or follow us on Twitter for more updates.