Video : ਰਸੋਈ 'ਚ ਰੱਖੇ ਫਰਿੱਜ 'ਚ ਲੁਕਿਆ ਸੀ ਖਤਰਨਾਕ ਕੋਬਰਾ, ਦੇਖੋ ਫਿਰ ਕੀ ਹੋਇਆ...

ਘਰ ਦੇ ਅੰਦਰ ਨਿੱਕੀ ਜਿਹੀ ਕਿਰਲੀ ਨਜ਼ਰ ਆਵੇ ਤਾਂ ਕਈਆਂ ਦੀ ਜਾਨ ਨਿਕਲ ਜਾਂ...

ਵੈੱਬ ਸਟੋਰੀ - ਘਰ ਦੇ ਅੰਦਰ ਨਿੱਕੀ ਜਿਹੀ ਕਿਰਲੀ ਨਜ਼ਰ ਆਵੇ ਤਾਂ ਕਈਆਂ ਦੀ ਜਾਨ ਨਿਕਲ ਜਾਂਦੀ ਹੈ, ਸੋਚੋ ਜੇਕਰ ਘਰ 'ਚ ਸੱਪ ਨਿਕਲ ਆਏ ਤਾਂ ਕੀ ਹੋਵੇਗਾ? ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਘਰ ਦੇ ਫਰਿੱਜ ਦੇ ਕੰਪ੍ਰੈਸ਼ਰ ਦੇ ਅੰਦਰ ਜ਼ਹਿਰੀਲਾ ਕੋਬਰਾ ਪਾਇਆ ਗਿਆ। ਜਿਸ ਨੂੰ ਦੇਖ ਕੇ ਪੂਰੇ ਪਰਿਵਾਰ ਦੇ ਹੋਸ਼ ਉੱਡ ਗਏ।

ਇਹ ਘਟਨਾ ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਦੇ ਕੋਠਾਗੇਰੇ ਪਿੰਡ ਦੀ ਹੈ। ਇੱਥੇ ਰਹਿਣ ਵਾਲੇ ਇੱਕ ਪਰਿਵਾਰ ਨੂੰ ਆਪਣੇ ਫਰਿੱਜ ਦੇ ਕੰਪ੍ਰੈਸ਼ਰ ਦੇ ਅੰਦਰ ਇੱਕ ਵਿਸ਼ਾਲ ਕੋਬਰਾ ਮਿਲਿਆ। ਰਿਪੋਰਟ ਮੁਤਾਬਕ ਸੱਪ ਆਮਤੌਰ 'ਤੇ ਸਰਦੀਆਂ 'ਚ ਗਰਮ ਜਗ੍ਹਾ ਦੀ ਤਲਾਸ਼ ਕਰਦੇ ਹਨ ਅਤੇ ਇਸ ਦੀ ਭਾਲ 'ਚ ਇਹ ਕੋਬਰਾ ਕੰਪ੍ਰੈਸ਼ਰ ਤੱਕ ਪਹੁੰਚ ਗਿਆ ਹੈ।

ਘਰ 'ਚ ਸੱਪ ਦੀ ਆਵਾਜ਼ ਆਉਣ 'ਤੇ ਪਰਿਵਾਰ ਵਾਲਿਆਂ ਨੇ ਇਸ ਦੀ ਭਾਲ ਸ਼ੁਰੂ ਕੀਤੀ ਅਤੇ ਕਾਫੀ ਭਾਲ ਕਰਨ 'ਤੇ ਇਹ ਫਰਿੱਜ ਦੇ ਪਿੱਛੇ ਕੰਪ੍ਰੈਸ਼ਰ 'ਚ ਲੁਕਿਆ ਹੋਇਆ ਦੇਖਿਆ ਗਿਆ। ਵਿਸ਼ਾਲ ਕੋਬਰਾ ਨੂੰ ਦੇਖ ਕੇ ਪੂਰਾ ਪਰਿਵਾਰ ਦੰਗ ਰਹਿ ਗਿਆ।

ਸੱਪ ਨੂੰ ਦੇਖ ਕੇ ਪਰਿਵਾਰ ਵਾਲਿਆਂ ਨੇ ਸਥਾਨਕ ਜੰਗਲਾਤ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਅਤੇ ਉਹ ਸੱਪ ਫੜਨ ਵਾਲੇ ਦੇ ਨਾਲ ਪਰਿਵਾਰ ਦੇ ਘਰ ਪਹੁੰਚੇ। ਜਿਸ ਨੇ ਲੋਹੇ ਦੇ ਐਂਗਲ ਨਾਲ ਕੰਪ੍ਰੈਸ਼ਰ ਦੇ ਅੰਦਰੋਂ ਸੱਪ ਕੱਢਿਆ ਅਤੇ ਉਸ ਨੂੰ ਲੈ ਕੇ ਜੰਗਲ ਵਿਚ ਛੱਡ ਦਿੱਤਾ।

Get the latest update about kitchen, check out more about viral video, cobra & refrigerator

Like us on Facebook or follow us on Twitter for more updates.