Cognizant ਇਸ ਸਾਲ ਭਾਰਤ 'ਚ 28,000 ਫ੍ਰੈਸ਼ਰਾਂ ਨੂੰ ਦੇਵੇਗਾ ਨੌਕਰੀ

ਆਈ.ਟੀ. ਸੇਵਾਵਾਂ ਦੀ ਦਿੱਗਜ ਕੰਪਨੀ Cognizant ਨੇ ਸਾਲ 2021 ਵਿਚ 28,000 ਤੋਂ ਵਧੇਰੇ ਫ੍ਰੈਸ਼ਰਾਂ ਲਈ ਨੌਕ...

ਨਵੀਂ ਦਿੱਲੀ (ਇੰਟ.): ਆਈ.ਟੀ. ਸੇਵਾਵਾਂ ਦੀ ਦਿੱਗਜ ਕੰਪਨੀ Cognizant ਨੇ ਸਾਲ 2021 ਵਿਚ 28,000 ਤੋਂ ਵਧੇਰੇ ਫ੍ਰੈਸ਼ਰਾਂ ਲਈ ਨੌਕਰੀਆਂ ਸਿਰਜਨ ਦਾ ਐਲਾਨ ਕੀਤਾ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 18 ਫੀਸਦੀ ਵਧੇਰੇ ਹੈ। ਦੱਸਣਯੋਗ ਹੈ ਕਿ ਇਸ ਦਿੱਗਜ ਕੰਪਨੀ ਕੋਲ ਅਜੇ 2,96,500 ਮੈਂਬਰੀ ਸਟਾਫ ਹੈ ਤੇ ਇਨ੍ਹਾਂ ਵਿਚੋਂ 2 ਲੱਖ ਦਾ ਸਟਾਫ ਭਾਰਤ ਵਿਚ ਹੈ।


Cognizant ਦੇ ਸੀ.ਈ.ਓ. ਬ੍ਰਾਇਨ ਹੰਫਰੀਜ ਨੇ ਇਸ ਦੌਰਾਨ ਕਿਹਾ ਕਿ ਕੰਪਨੀ ਲੋਕਾਂ ਲਈ ਵਧੇਰੇ ਮੌਕੇ ਉਪਲੱਬਧ ਕਰਵਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ ਅਤੇ ਬੇਸ਼ੱਕ, ਇਸ ਦੌਰਾਨ, ਅਸੀਂ ਇਸ ਦੀ ਤਨਖਾਹ ਮਹਿੰਗਾਈ ਦੇ ਤੱਤ ਪ੍ਰਬੰਧਨ ਲਈ ਕੰਮ ਕਰ ਰਹੇ ਹਾਂ।


ਉਨ੍ਹਾਂ ਕਿਹਾ ਕਿ ਭਾਰਤ ਵਿਚ ਨੋਟਿਸ ਦੀ ਮਿਆਦ ਦੋ ਮਹੀਨੇ ਰੱਖੀ ਗਈ ਹੈ ਇਸ ਲਈ ਕੰਪਨੀ ਪਹਿਲਾਂ ਤੋਂ ਹੀ ਮਿਲੇ ਅਸਤੀਫਿਆਂ ਦੇ ਆਧਾਰ ਉੱਤੇ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਡੀ ਇਕ ਪੱਕੀ ਸਮਝ ਹੈ ਕਿ ਦੂਜੀ ਤਮਾਹੀ ਵਿਚ ਕੀ ਸਥਿਤੀ ਰਹੇਗੀ। ਪਰ ਇਹ ਸਾਡੇ ਮਾਡਲਾਂ ਅਤੇ ਸਾਡੀ ਸੇਧ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਸਮੇਂ ਅਸੀਂ ਵਾਧੂ ਭਰਤੀ ਕਰਨ ਵਾਲਿਆਂ ਨੂੰ ਦਿੱਤੇ ਹੋਏ ਕੰਮ ਤੇ ਰਿਕਾਰਡ ਦੀ ਰਫਤਾਰ ਉੱਤੇ ਨਜ਼ਰ ਰੱਖ ਰਹੇ ਹਾਂ।

Get the latest update about India, check out more about This Year, Hire, Cognizant & Truescoopmews

Like us on Facebook or follow us on Twitter for more updates.