ਕਹਿਰ ਢਾਹ ਰਹੀ ਠੰਢ ਹੁਣ ਬਣੀ ਜਾਨਲੇਵਾ, 47 ਲੋਕਾਂ ਦੀ ਹੋਈ ਮੌਤ, ਮੌਸਮ ਵਿਭਾਗ ਦੀ ਚਿਤਾਵਨੀ!!

ਉੱਤਰੀ ਭਾਰਤ 'ਚ ਕਈ ਦਿਨਾਂ ਤੋਂ ਕਹਿਰ ਢਾਹ ਰਹੀ ਠੰਢ ਹੁਣ ਜਾਨਲੇਵਾ ਬਣ ਗਈ ਹੈ। ਉੱਤਰ ਪ੍ਰਦੇਸ਼ 'ਚ ਠੰਢ ਨਾਲ 28, ਝਾਰਖੰਡ 'ਚ 8 ਤੇ ਬਿਹਾਰ 'ਚ 11 ਲੋਕਾਂ ਦੀ ਮੌਤ ਦੀ ਖ਼ਬਰ ਹੈ। ਧੁੰਦ ਕਾਰਨ ਹੋਏ ਹਾਦਸਿਆਂ 'ਚ ਕਈ ਲੋਕਾਂ ਦੀ ਜਾਨ...

ਨਵੀਂ ਦਿੱਲੀ— ਉੱਤਰੀ ਭਾਰਤ 'ਚ ਕਈ ਦਿਨਾਂ ਤੋਂ ਕਹਿਰ ਢਾਹ ਰਹੀ ਠੰਢ ਹੁਣ ਜਾਨਲੇਵਾ ਬਣ ਗਈ ਹੈ। ਉੱਤਰ ਪ੍ਰਦੇਸ਼ 'ਚ ਠੰਢ ਨਾਲ 28, ਝਾਰਖੰਡ 'ਚ 8 ਤੇ ਬਿਹਾਰ 'ਚ 11 ਲੋਕਾਂ ਦੀ ਮੌਤ ਦੀ ਖ਼ਬਰ ਹੈ। ਧੁੰਦ ਕਾਰਨ ਹੋਏ ਹਾਦਸਿਆਂ 'ਚ ਕਈ ਲੋਕਾਂ ਦੀ ਜਾਨ ਗਈ ਹੈ। ਰੇਲ, ਸੜਕ ਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਰਾਸ਼ਟਰੀ ਰਾਜਧਾਨੀ 'ਚ ਸ਼ਨਿੱਚਰਵਾਰ ਨੂੰ ਮੌਸਮ ਦਾ ਸਭ ਤੋਂ ਠੰਢਾ ਦਿਨ ਦਰਜ ਕੀਤਾ ਗਿਆ। ਹਰਿਆਣਾ 'ਚ ਠੰਢੀਆਂ ਹਵਾਵਾਂ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਹਿਸਾਰ 'ਚ ਤਾਪਮਾਨ 0.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਐੱਨ.ਸੀ.ਅਰ 'ਚ ਹਰ ਜਗ੍ਹਾ ਪ੍ਰਦੂਸ਼ਣ ਕਾਫ਼ੀ ਖ਼ਰਾਬ ਸ਼੍ਰੇਣੀ 'ਚ ਰਿਹਾ।

ਸ਼ੀਤ ਲਹਿਰ ਦੀ ਲਪੇਟ 'ਚ ਉੱਤਰੀ ਭਾਰਤ

ਉੱਤਰੀ-ਪੱਛਮੀ ਭਾਰਤ 'ਚ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ ਜਿਸ ਕਾਰਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸੇ ਸੀਤ ਲਹਿਰ ਦੀ ਲਪੇਟ 'ਚ ਹਨ। ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ, ਬਾਗਪਤ, ਬਿਜਨੌਰ, ਹਾਪੁੜ ਵਰਗੇ ਜ਼ਿਲ੍ਹਿਆਂ 'ਚ ਸ਼ੁੱਕਰਵਾਰ ਨੂੰ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਂ ਮਥੁਰਾ ਦਾ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਪਹੁੰਚ ਗਿਆ। ਬੰਗਾਲ ਦੇ ਕੋਲਕਾਤਾ ਸਮੇਤ ਕਈ ਜ਼ਿਲ੍ਹਿਆਂ 'ਚ ਦਿਨਭਰ ਬੱਦਲਵਾਈ ਰਹੀ ਤੇ ਕਿਤੇ-ਕਿਤੇ ਹਲਕੀ ਬਾਰਿਸ਼ ਹੋਈ। ਬਾਰਿਸ਼ ਕਾਰਨ ਝਾਰਖੰਡ 'ਚ ਤਾਪਮਾਨ ਤੇਜ਼ੀ ਨਾਲ ਡਿੱਗਿਆ ਹੈ। ਰਾਂਚੀ ਤੋਂ 65 ਕਿੱਲੋਮੀਟਰ ਦੂਰ ਪਿਪਰਵਾਰ 'ਚ ਘੱਟੋ-ਘੱਟ ਤਾਪਮਾਨ ਦੋ ਡਿਗਰੀ 'ਤੇ ਪਹੁੰਚ ਗਿਆ।

31 ਦਸੰਬਰ ਤੋਂ ਬਾਰਿਸ਼ ਦਾ ਦੌਰ
ਮੌਸਮ ਦਾ ਅਨੁਮਾਨ ਜਾਰੀ ਕਰਨ ਵਾਲੀ ਏਜੰਸੀ ਸਕਾਈਮੈੱਟ ਵੈਦਰ ਮੁਤਾਬਿਕ ਉੱਤਰੀ ਅਫ਼ਗਾਨਿਸਤਾਨ ਦੇ ਉੱਪਰ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ ਜੋ 30 ਦਸੰਬਰ ਤੋਂ ਪੱਛਮੀ ਹਿਮਾਲਿਆ ਖੇਤਰਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੇਗਾ। ਇਸ ਤਰ੍ਹਾਂ ਦਿੱਲੀ 'ਚ ਇਸ ਵਾਰ ਦਾ ਨਵਾਂ ਸਾਲ ਠੰਢ, ਬੁਛਾਰਾਂ ਤੇ ਗੜ੍ਹੇਮਾਰੀ ਨਾਲ ਦਸਤਕ ਦੇ ਸਕਦਾ ਹੈ। ਇਹੀ ਨਹੀਂ ਇਸ ਕਾਰਨ ਉੱਤਰੀ-ਪੱਛਮੀ ਤੇ ਮੱਧ ਭਾਰਤ ਦੇ ਵੱਡੇ ਹਿੱਸੇ 'ਚ 31 ਦਸੰਬਰ ਜਾਂ ਇਕ ਜਨਵਰੀ ਨੂੰ ਬਾਰਿਸ਼ ਦੇ ਨਾਲ-ਨਾਲ ਕੁਝ ਥਾਵਾਂ 'ਤੇ ਗੜੇ ਪੈਣ ਦਾ ਖਦਸ਼ਾ ਹੈ।

ਧੁੰਦ ਦਾ ਕਹਿਰ
ਭਾਰਤੀ ਮੌਸਮ ਵਿਭਾਗ ਮੁਤਾਬਕ 2 ਜਨਵਰੀ ਨੂੰ ਪੂਰਬੀ ਭਾਰਤ 'ਚ ਵੀ ਪੱਛਮੀ ਗੜਬੜ ਵਾਲੀਆਂ ਪੌਣਾਂ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਅਜਿਹੇ ਹਾਲਾਤ ਲੋਕਾਂ ਦੀ ਪਰੇਸ਼ਾਨੀ ਵਧਾ ਸਕਦੇ ਹਨ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰੀ ਰਾਜਸਥਾਨ ਤੇ ਯੂਪੀ ਦੇ ਕਈ ਇਲਾਕਿਆਂ 'ਚ ਸੰਘਣੀ ਧੁੰਦ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਹੀ ਹੈ। ਸੰਘਣੀ ਧੁੰਦ ਕਾਰਨ ਦਿੱਲੀਓਂ ਆਉਣ ਵਾਲੀਆਂ ਚਾਰ ਫਲਾਈਟਾਂ ਨੂੰ ਡਾਇਵਰਟ ਕੀਤਾ ਗਿਆ ਹੈ। ਦਿੱਲੀਓਂ ਆਉਣ-ਜਾਣ ਵਾਲੀਆਂ ਕੁੱਲ 24 ਟ੍ਰੇਨਾਂ ਲੇਟ ਚੱਲ ਰਹੀਆਂ ਹਨ।

ਇੱਥੇ ਹੋਵੇਗੀ ਬਾਰਿਸ਼
ਮੌਸਮ ਵਿਭਾਗ ਦੀ ਮੰਨੀਏ ਤਾਂ ਤੱਟੀ ਆਂਧਰ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਤੇ ਓਡੀਸ਼ਾ ਦੇ ਨਾਲ ਉੱਤਰੀ ਪਰੂਬੀ ਸੂਬਿਆਂ 'ਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਕਸ਼ਮੀਰ 'ਚ ਡਲ ਝੀਲ ਸਮੇਤ ਕਈ ਜਲ ਸਰੋਤਾਂ 'ਚ ਪਾਣੀ ਬਰਫ਼ ਦੀ ਚਾਦਰ 'ਚ ਬਦਲ ਗਿਆ ਹੈ। ਜੰਮੂ ਤੇ ਸ੍ਰੀਨਗਰ ਦੇ ਦਿਨ ਤਾਪਮਾਨ 'ਚ ਸਿਰਫ਼ ਦੋ ਡਿਗਰੀ ਸੈਲਸੀਅਸ ਦਾ ਅੰਤਰ ਹੈ। ਇਸ ਤੋਂ ਇਲਾਵਾ ਉੱਤਰਾਖੰਡ 'ਚ ਚਮੋਲੀ ਦੇ ਜੋਸ਼ੀਮਠ ਤੇ ਕੁਮਾਊਂ ਦੇ ਮੁਕਤੇਸ਼ਵਰ 'ਚ ਤਾਪਮਾਨ ਬੇਹੱਦ ਹੇਠਾਂ ਪਹੁੰਚ ਗਿਆ ਹੈ।

Get the latest update about Uttar Pradesh, check out more about Rajasthan, Delhi, India Meteorological Department & True Scoop News

Like us on Facebook or follow us on Twitter for more updates.