ਰਾਜਸਥਾਨ ਦੇ ਚਿਤੌੜਗੜ੍ਹ ਵਿਚ ਦੋ ਵਾਹਨਾਂ ਦੀ ਆਹਮੋ-ਸਾਹਮਣੇ ਤੋਂ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਸ਼ਨੀਵਾਰ ਦੇਰ ਸ਼ਾਮ ਹੋਈ ਇਸ ਦੁਰਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਰੈਸਕਿਊ ਆਪਰੇਸ਼ਨ ਚਲਾ ਕੇ ਗੱਡੀ ਵਿਚ ਫਸੇ ਜ਼ਖਮੀਆਂ ਨੂੰ ਬਾਹਰ ਕੱਢਿਆ। ਜ਼ਖਮੀ ਲੋਕਾਂ ਨੂੰ ਨੇੜੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।
ਨਿਕੁੰਭ ਥਾਨਾ ਖੇਤਰ ਦੇ ਨਪਾਨਿਆ ਅਤੇ ਸਾਦੁਲਖੇੜਾ ਵਿਚਾਲੇ ਇਕ ਟ੍ਰੇਲਰ ਅਤੇ ਕਰੂਜ਼ਰ ਗੱਡੀ ਦੇ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਇਸ ਟੱਕਰ ਵਿਚ ਕਰੂਜ਼ਰ ਸਵਾਰ 13 ਲੋਕਾਂ ਵਿੱਚੋਂ ਅੱਠ ਲੋਕਾਂ ਦੀ ਮੌਕੇ ਉੱਥੇ ਹੀ ਮੌਤ ਹੋ ਗਈ। ਮੌਕੇ ਦੇ ਗਵਾਹਾਂ ਮੁਤਾਬਕ ਤੇਜ਼ ਰਫਤਾਰ ਟ੍ਰੇਲਰ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਵਿਚ ਸਾਹਮਣੇ ਤੋਂ ਆ ਰਹੀ ਕਰੂਜ਼ਰ ਨੂੰ ਟੱਕਰ ਮਾਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਕਰੂਜ਼ਰ ਸਵਾਰ ਸਾਰੇ ਲੋਕ ਮੱਧ ਪ੍ਰਦੇਸ਼ ਤੋਂ ਪਰਿਵਾਰਕ ਸਮਾਰੋਹ ਵਿਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਦੋਵਾਂ ਵਾਹਨਾਂ ਵਿਚਾਲੇ ਟੱਕਰ ਹੋ ਗਏ।