ਕਮਰਸ਼ੀਅਲ ਗੈਸ ਸਿਲੰਡਰ ਹੋਇਆ ਸਸਤਾ, ਜਾਣੋਂ ਨਵੀਆਂ ਕੀਮਤਾਂ

ਨਵੀਂ ਦਿੱਲੀ- ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਬੁੱਧਵਾਰ ਸਵੇਰੇ ਏਲਪੀਜੀ ਸਿਲੇਂਡਰ ਦੇ ਨਵੇਂ ਰੇਟ

ਨਵੀਂ ਦਿੱਲੀ- ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਬੁੱਧਵਾਰ ਸਵੇਰੇ ਏਲਪੀਜੀ ਸਿਲੇਂਡਰ ਦੇ ਨਵੇਂ ਰੇਟ (LPG Cylinder Price Today) ਜਾਰੀ ਕਰ ਦਿੱਤੇ ਹਨ। ਕੰਪਨੀਆਂ ਨੇ ਖਪਤਕਾਰਾਂ 'ਤੇ ਕਿਸੇ ਤਰ੍ਹਾਂ ਦਾ ਬੋਝ ਨਹੀਂ ਪਾਇਆ ਅਤੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 135 ਰੁਪਏ ਸਸਤੀ ਕਰ ਦਿੱਤੀ ਹੈ।
ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਆਪਣੇ ਐੱਲ.ਪੀ.ਜੀ. ਸਿਲੰਡਰ ਦੇ ਰੇਟ 'ਚ ਇਹ ਕਟੌਤੀ ਕੀਤੀ ਹੈ। ਹੁਣ ਇੰਡੇਨ ਗੈਸ ਦਾ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ 135 ਰੁਪਏ ਸਸ‍ਤਾ ਮਿਲੇਗਾ। ਹਾਲਾਂਕਿ,14.2 ਕਿੱਲੋਗ੍ਰਾਮ ਵਾਲੇ ਘਰੇਲੂ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ।  ਘਰੇਲੂ ਸਿਲੰਡਰ ਫਿਲਹਾਲ 19 ਮਈ ਨੂੰ ਜਾਰੀ ਰੇਟ ਉੱਤੇ ਹੀ ਵਿਕ ਰਿਹਾ ਹੈ। 
ਕਮਰਸ਼ੀਅਲ ਸਿਲੰਡਰ ਦਾ ਨਵਾਂ ਰੇਟ
ਅੱਜ 1 ਜੂਨ ਤੋਂ ਕਮਰਸ਼ੀਅਲ ਸਿਲੰਡਰ ਦਾ ਨਵਾਂ ਰੇਟ ਜਾਰੀ ਹੋ ਗਿਆ ਹੈ। ਹੁਣ 19 ਕਿੱਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰ 'ਤੇ 135 ਰੁਪਏ ਦੀ ਰਾਹਤ ਮਿਲੇਗੀ ਅਤੇ ਇਸਦਾ ਨਵਾਂ ਰੇਟ ਦਿੱਲੀ ਵਿੱਚ 2,219 ਰੁਪਏ ਹੋਵੇਗਾ, ਜੋ ਪਹਿਲਾਂ 2,355 ਰੁਪਏ ਸੀ। ਇਸ ਤਰ੍ਹਾਂ, ਕੋਲਕਾਤਾ 'ਚ ਕਮਰਸ਼ੀਅਲ ਸਿਲੰਡਰ 2,454 ਰੁਪਏ ਦੀ ਜਗ੍ਹਾ 2,322 ਰੁਪਏ ਵਿੱਚ ਮਿਲੇਗਾ। ਮੁੰਬਈ 'ਚ ਵੀ ਇਸਦੀ ਕੀਮਤ ਘੱਟਕੇ 2,171.50 ਰੁਪਏ ਹੋ ਗਈ, ਜੋ ਅਜੇ ਤੱਕ 2,306 ਰੁਪਏ ਸੀ, ਜਦੋਂ ਕਿ ਚੇਨਈ ਵਿੱਚ 2,508 ਰੁਪਏ ਦੀ ਥਾਂ ਹੁਣ 2,373 ਰੁਪਏ 'ਚ ਐੱਲ.ਪੀ.ਜੀ. ਸਿਲੰਡਰ ਵਿਕੇਗਾ। 
ਇਸਤੋਂ ਪਹਿਲਾਂ ਲਗਾਤਾਰ ਵਧੀਆਂ ਸਨ ਕੀਮਤਾਂ
ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ ਪਿਛਲੇ ਦੋ ਮਹੀਨੇ ਦੌਰਾਨ ਕਈ ਵਾਰ ਵਾਧਾ ਹੋਇਆ। ਮਾਰਚ ਵਿੱਚ 19 ਕਿੱਲੋਗ੍ਰਾਮ ਵਾਲਾ ਸਿਲੰਡਰ ਦਿੱਲੀ ਵਿੱਚ ਸਿਰਫ 2,012 ਰੁਪਏ ਵਿੱਚ ਵਿਕ ਰਿਹਾ ਸੀ। 1 ਅਪ੍ਰੈਲ ਨੂੰ ਇਸਦੇ ਮੁੱਲ ਵਧਾਕੇ 2,253 ਰੁਪਏ ਕੀਤੇ ਗਏ ਫਿਰ 1 ਮਈ ਨੂੰ ਵੀ ਕੀਮਤਾਂ ਵਿੱਚ 102 ਰੁਪਏ ਦਾ ਵਾਧਾ ਹੋਇਆ, ਜਿਸ ਤੋਂ ਬਾਅਦ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਧਾਕੇ 2,354 ਰੁਪਏ ਪਹੁੰਚ ਗਈਆਂ। 

Get the latest update about national news, check out more about LPG gas cylinder new price, latest news & truescoop news

Like us on Facebook or follow us on Twitter for more updates.