ਬਜਟ ਤੋਂ ਪਹਿਲਾਂ ਦੀ ਕਮਰਸ਼ੀਅਲ LPG ਸਿਲੰਡਰ ਹੋਇਆ ਮਹਿੰਗਾ, ਜਾਣੋ ਨਵੀਂ ਕੀਮਤ

ਆਮ ਬਜਟ (2020) ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ ...

ਨਵੀਂ ਦਿੱਲੀ — ਆਮ ਬਜਟ (2020) ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ ਰਿਕਾਰਡ 224.98 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਦੱਸ ਦੱਈਏ ਕਿ ਕਾਰੋਬਾਰੀਆਂ ਲਈ ਹੁਣ 19 ਕਿਲੋਗ੍ਰਾਮ ਵਾਲਾ ਕਮਰਸ਼ੀਅਲ ਸਿਲੰਡਰ 1550.02 ਰੁਪਏ ਦਾ ਹੋ ਗਿਆ ਹੈ, ਜਦ ਕਿ 14.2 ਕਿਲੋਗ੍ਰਾਮ ਵਾਲਾ ਆਮ ਸਿਲੰਡਰ ਹੁਣ 749 ਰੁਪਏ ਦਾ ਮਿਲੇਗਾ। ਵਪਾਰਕ ਗੈਸ–ਸਿਲੰਡਰ ਦੀ ਵਧੀ ਹੋਈ ਕੀਮਤ ਅੱਜ ਸਨਿੱਚਰਵਾਰ ਸਵੇਰ ਤੋਂ ਲਾਗੂ ਹੋ ਗਈ ਹੈ। ਘਰੇਲੂ ਗੈਸ ਰਸੋਈ ਖਪਤਕਾਰਾਂ ਲਈ ਕੁਝ ਰਾਹਤ ਦੀ ਖ਼ਬਰ ਹੈ। ਲਗਾਤਾਰ ਪਿਛਲੇ ਪੰਜ ਮਹੀਨਿਆਂ ਤੋਂ ਵਧ ਰਹੀਆਂ ਕੀਮਤਾਂ 'ਤੇ ਰੋਕ ਲੱਗੀ ਹੈ। 14.2 ਕਿਲੋਗ੍ਰਾਮ ਵਜ਼ਨੀ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ।

ਦੇਸ਼ ਦਾ ਆਮ ਸਾਲਾਨਾ ਬਜਟ 2020–21 ਅੱਜ

ਜਾਣਕਾਰੀ ਅਨੁਸਾਰ ਫਰਵਰੀ ਮਹੀਨੇ ਲਈ ਖਪਤਕਾਰਾਂ ਦੇ ਖਾਤੇ 'ਚ 238.10 ਰੁਪਏ ਦੀ ਸਬਸਿਡੀ ਆਵੇਗੀ। ਇਸ ਵੇਲੇ ਸਰਕਾਰ ਇੱਕ ਸਾਲ 'ਚ ਹਰੇਕ ਘਰ ਲਈ 14.2 ਕਿਲੋਗ੍ਰਾਮ ਵਜ਼ਨੀ 12 ਸਿਲੰਡਰਾਂ ਉੱਤੇ ਸਬਸਿਡੀ ਦਿੰਦੀ ਹੈ। ਜੇ ਇਸ ਤੋਂ ਵੱਧ ਸਿਲੰਡਰ ਚਾਹੀਦੇ ਹੁੰਦੇ ਹਨ, ਤਾਂ ਬਾਜ਼ਾਰੀ–ਕੀਮਤ ਉੱਤੇ ਖ਼ਰੀਦਦਾਰੀ ਕਰਨੀ ਹੁੰਦੀ ਹੈ। ਹਰ ਸਾਲ 12 ਸਿਲੰਡਰਾਂ ਉੱਤੇ ਜੋ ਸਬਸਿਡੀ ਮਿਲਦੀ ਹੈ, ਉਸ ਦੀ ਕੀਮਤ ਵੀ ਹਰ ਮਹੀਨੇ ਬਦਲਦੀ ਰਹਿੰਦੀ ਹੈ।

ਇੰਤਜ਼ਾਰ ਹੋਇਆ ਖਤਮ, ਹੁਣ ਇਨ੍ਹਾਂ 6 ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ

Get the latest update about 1 February, check out more about Business News, Commercial LPG Cylinder, News In Punjabi & True Scoop News

Like us on Facebook or follow us on Twitter for more updates.