Common Wealth Games 2022: ਪੀਵੀ ਸਿੰਧੂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ ਪਹਿਲਾ ਗੋਲਡ ਮੈਡਲ

ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਭਾਰਤ ਲਈ 19ਵਾਂ ਸੋਨ ਤਮਗਾ ਜਿੱਤ ਲਿਆ ਹੈ

ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਭਾਰਤ ਲਈ 19ਵਾਂ ਸੋਨ ਤਮਗਾ ਜਿੱਤ ਲਿਆ ਹੈ। ਪੀਵੀ ਸਿੰਧੂ ਨੇ ਅੱਜ ਕੈਨੇਡਾ ਦੀ ਮਿਸ਼ੇਲ ਲੀ ਨੂੰ ਹਰਾ ਕੇ ਇਹ ਜਿੱਤ ਹਾਸਿਲ ਕੀਤੀ ਹੈ। ਪੀਵੀ ਸਿੰਧੂ ਨੇ ਮਿਸ਼ੇਲ ਲੀ 'ਤੇ 21-15, 21-13 ਨਾਲ ਜਿੱਤ ਦਰਜ ਕਰਕੇ ਆਪਣਾ ਪਹਿਲਾ ਰਾਸ਼ਟਰ ਮੰਡਲੀ ਖੇਡਾਂ ਦਾ ਸੋਨ ਤਗਮਾ ਵੀ ਜਿੱਤਿਆ ਹੈ।

ਸਿੰਧੂ ਦੇ ਗੋਲ੍ਡ ਨੇ CWG 2022 ਵਿੱਚ ਭਾਰਤ ਦੇ ਕੁੱਲ ਤਗਮੇ ਦੀ ਗਿਣਤੀ 56 ਤੱਕ ਪਹੁੰਚਾਈ ਹੈ, ਜਿਸ ਵਿੱਚ ਹੁਣ 19 ਸੋਨ ਤਗਮੇ, 15 ਚਾਂਦੀ ਦੇ ਤਗਮੇ, ਅਤੇ 22 ਕਾਂਸੀ ਦੇ ਤਗਮੇ ਸ਼ਾਮਲ ਹਨ। ਪੀਵੀ ਸਿੰਧੂ ਨੇ 2014 ਵਿੱਚ ਸਿੰਗਲਜ਼ ਕਾਂਸੀ, 2018 ਵਿੱਚ ਇੱਕ ਸਿੰਗਲ ਚਾਂਦੀ ਦਾ ਤਗਮਾ ਜਿੱਤਿਆ ਸੀ।

ਮੈਗਾ ਜਿੱਤ ਤੋਂ ਬਾਅਦ ਸਿੰਧੂ ਨੇ ਕਿਹਾ, "ਮੈਂ ਲੰਬੇ ਸਮੇਂ ਤੋਂ ਇਸ ਗੋਲਡ ਦੀ ਉਡੀਕ ਕਰ ਰਹੀ ਸੀ.. ਇਸ ਲਈ, ਮੈਂ ਬਹੁਤ ਖੁਸ਼ ਹਾਂ।" 

ਕਾਮਨਵੈਲਥ ਸਿੰਗਲਜ਼ 2022 ਵਿੱਚ ਸਿੰਧੂ ਦਾ ਪ੍ਰਦਰਸ਼ਨ 
*ਮਹਿਲਾ ਸਿੰਗਲਜ਼ ਵਿੱਚ ਸਿੰਧੂ ਦਾ ਪਹਿਲਾ ਮੁਕਾਬਲਾ ਮਾਲਦੀਵ ਦੀ ਫਾਤਿਮਾ ਅਬਦੁਲ ਰਜ਼ਾਕ ਨਾਲ ਸੀ। ਸਿੰਧੂ ਨੇ ਫਾਤਿਮਾ ਨੂੰ 21-4, 21-11 ਦੇ ਫਰਕ ਨਾਲ ਹਰਾਇਆ।
*ਦੂਜੇ ਮੈਚ ਵਿੱਚ ਸਿੰਧੂ ਨੇ ਯੁਗਾਂਡਾ ਦੀ ਹੁਸੀਨਾ ਕੁਬੂਗਾਬੇ ਨੂੰ 21-10, 21-9 ਦੇ ਫਰਕ ਨਾਲ ਹਰਾਇਆ। ਇਸ ਨਾਲ ਉਸ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ।
*ਤੀਜੇ ਮੈਚ ਵਿੱਚ ਸਿੰਧੂ ਦਾ ਸਾਹਮਣਾ ਮਲੇਸ਼ੀਆ ਦੀ ਜਿਨ ਵੇਈ ਗੋਹ ਨਾਲ ਹੋਇਆ। ਇਸ ਮੈਚ ਵਿੱਚ ਵੀ ਸਿੰਧੂ ਨੇ 19-21, 21-14, 21-18 ਦੇ ਫਰਕ ਨਾਲ ਜਿੱਤ ਦਰਜ ਕੀਤੀ। ਇਹ ਮੈਚ ਜਿੱਤ ਕੇ ਸਿੰਧੂ ਨੇ ਰਾਸ਼ਟਰਮੰਡਲ ਖੇਡਾਂ 2022 ਸੈਮੀਫਾਈਨਲ 'ਚ ਜਗ੍ਹਾ ਬਣਾਈ।
*ਸੈਮੀਫਾਈਨਲ 'ਚ ਸਿੰਧੂ ਦਾ ਸਾਹਮਣਾ ਸਿੰਗਾਪੁਰ ਦੀ ਜੀਆ ਮਿਨ ਯਿਓ ਨਾਲ ਹੋਇਆ। ਸਿੰਧੂ ਨੇ ਇਹ ਮੈਚ 21-19, 21-17 ਦੇ ਫਰਕ ਨਾਲ ਜਿੱਤ ਲਿਆ।

Get the latest update about pv sindhu gold, check out more about sports, Birmingham cwg 2022, pv sindhu & cwg 2022

Like us on Facebook or follow us on Twitter for more updates.