Commonwealth Games 2022 ਦੇ ਸਮਾਪਤੀ ਸਮਾਰੋਹ 'ਚ ਮੂਸੇਵਾਲਾ ਦੀ ਧੂਮ, ਪੰਜਾਬੀ ਗੀਤਾਂ ਤੇ ਫੈਨਸ ਨੇ ਪਾਇਆ ਭੰਗੜਾ

22ਵੀਆਂ ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਸੋਮਵਾਰ ਰਾਤ ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ 'ਚ ਹੋਈ। ਇਸ ਸਮਾਪਤੀ ਸਮਾਰੋਹ ਵਿੱਚ ਕਲਾਕਾਰਾਂ ਨੇ ਪੰਜਾਬੀ ਗੀਤਾ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ

22ਵੀਆਂ ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਸੋਮਵਾਰ ਰਾਤ ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ 'ਚ ਹੋਈ। ਇਸ ਸਮਾਪਤੀ ਸਮਾਰੋਹ ਵਿੱਚ ਕਲਾਕਾਰਾਂ ਨੇ ਪੰਜਾਬੀ ਗੀਤਾ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭੰਗੜਾ ਡਾਂਸ ਤੋਂ ਲੈ ਕੇ ਅਪਾਚੇ ਇੰਡੀਅਨ ਪਰਫਾਰਮੈਂਸ ਤੱਕ ਪੰਜਾਬੀ ਸੱਭਿਆਚਾਰ ਨੇ ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਸਾਰਿਆਂ ਦਾ ਦਿਲ ਜਿੱਤ ਲਿਆ। 
ਸਮਾਗਮ ਵਿੱਚ ਸਿੱਧੂ ਮੂਸੇਵਾਲਾ ਅਤੇ ਰਜਿੰਦਰ ਸਿੰਘ ਦੇ ਗੀਤਾਂ ਦੀ ਧੂਮ ਮਚੀ ਰਹੀ। ਸਮਾਪਤੀ ਸਮਾਰੋਹ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਗੀਤ '295' ਤੇ ਸਭ ਨੱਚ ਰਹੇ ਰਹੇ ਹਨ।
ਜਿਕਰਯੋਗ ਹੈ ਕਿ ਰਾਸ਼ਟਰਮੰਡਲ ਖੇਡਾਂ ਵਿੱਚ ਇਸ ਵਾਰ ਭਾਰਤ ਦੇ 12 ਖਿਡਾਰੀਆਂ ਨੇ ਕੁਸ਼ਤੀ ਵਿੱਚ ਭਾਗ ਲਿਆ ਅਤੇ ਸਾਰਿਆਂ ਨੇ ਮੈਡਲ ਜਿੱਤੇ ਜਿਨ੍ਹਾਂ 'ਚ ਹਰਿਆਣਾ-ਪੰਜਾਬ ਦੇ ਖਿਡਾਰੀਆਂ ਦਾ ਯੋਗਦਾਨ ਬਹੁਤ ਜ਼ਿਆਦਾ ਹੈ।ਇਸ ਤੋਂ ਇਲਾਵਾ ਮੁੱਕੇਬਾਜ਼ੀ ਅਤੇ ਹਾਕੀ ਵਰਗੀਆਂ ਖੇਡਾਂ ਵਿੱਚ ਵੀ ਪੰਜਾਬ-ਹਰਿਆਣਾ ਦੇ ਖਿਡਾਰੀਆਂ ਨੇ ਤਗਮੇ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਰਾਸ਼ਟਰਮੰਡਲ ਖੇਡਾਂ 2026 ਆਸਟ੍ਰੇਲੀਆ ਦੇ ਵਿਕਟੋਰੀਆ ਵਿੱਚ ਹੋਣਗੀਆਂ।

Get the latest update about common wealth games 2022, check out more about Apache Indian, Birmingham, bhangra in common wealth games & sidhu moosewala

Like us on Facebook or follow us on Twitter for more updates.