ਮਿਸ ਪੀਟੀਸੀ ਪੰਜਾਬੀ 2022 ਦੀ ਪ੍ਰਤੀਯੋਗੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ, ਪੀਟੀਸੀ ਦੇ ਐਮਡੀ ਰਬਿੰਦਰ ਨਰਾਇਣ ਤੋਂ ਪੁਲਿਸ ਨੇ ਕੀਤੀ ਪੁੱਛਗਿੱਛ

ਹਰ ਸਾਲ ਪੰਜਾਬ 'ਚ ਆਯੋਜਿਤ ਕੀਤੇ ਜਾਂਦਾ ਮਿਸ ਪੀਟੀਸੀ ਪੰਜਾਬੀ ਮੁਕਾਬਲਾ ਫਿਰ ਇਕ ਵਾਰ ਚਰਚਾ 'ਚ ਹੈ। ਇਸ ਪਿੱਛੇ ਕਾਰਨ ਇਹ ਹੈ ਕਿਪੀਟੀਸੀ ਪੰਜਾਬੀ 2022 ਦੀ ਪ੍ਰਤੀਯੋਗੀ ਦੁਆਰਾ ਇਕ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਜਿਸ ਦੇ ਚਲਦਿਆਂ...

ਚੰਡੀਗੜ੍ਹ :- ਹਰ ਸਾਲ ਪੰਜਾਬ 'ਚ ਆਯੋਜਿਤ ਕੀਤੇ ਜਾਂਦਾ ਮਿਸ ਪੀਟੀਸੀ ਪੰਜਾਬੀ ਮੁਕਾਬਲਾ ਫਿਰ ਇਕ ਵਾਰ ਚਰਚਾ 'ਚ ਹੈ। ਇਸ ਪਿੱਛੇ ਕਾਰਨ ਇਹ ਹੈ ਕਿਪੀਟੀਸੀ ਪੰਜਾਬੀ 2022 ਦੀ ਪ੍ਰਤੀਯੋਗੀ ਦੁਆਰਾ ਇਕ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਜਿਸ ਦੇ ਚਲਦਿਆਂ ਪੰਜਾਬ ਪੁਲਿਸ ਨੇ ਦਰਜ ਸ਼ਿਕਾਰਿਤ ਤੇ ਕਰਵਾਈ ਕਰਦਿਆਂ ਪੀਟੀਸੀ ਦੇ ਐਮਡੀ ਰਬਿੰਦਰ ਨਰਾਇਣ ਨੂੰ ਹਿਰਾਸਤ ਵਿੱਚ ਲਿਆ ਹੈ।

ਇਕ ਪ੍ਰਤੀਯੋਗੀ ਨੇ ਸ਼ੋਅ ਦੇ ਪ੍ਰਬੰਧਕਾਂ ਖਿਲਾਫ ਐੱਫ.ਆਈ.ਆਰ. 'ਚ ਦੱਸਿਆ ਗਿਆ ਹੈ ਕਿ ਮਹਿਲਾ ਨੇ ਜਨਵਰੀ 'ਚ ਪ੍ਰੀ-ਆਡੀਸ਼ਨ ਰਾਊਂਡ ਦਿੱਤਾ ਸੀ। 3 ਮਾਰਚ ਨੂੰ, ਉਸਨੇ ਆਡੀਸ਼ਨ ਰਾਊਂਡ ਨੂੰ ਕਲੀਅਰ ਕਰ ਲਿਆ ਜਿਸ ਲਈ ਉਸਨੂੰ ਸੈਕਟਰ 27 ਚੰਡੀਗੜ੍ਹ ਸਥਿਤ ਪੀਟੀਸੀ ਦਫਤਰ ਨੇ ਬੁਲਾਇਆ ਸੀ। ਉਸ ਨੂੰ ਮੋਹਾਲੀ ਦੇ ਹੋਟਲ ਜੇਡੀ ਰੈਜ਼ੀਡੈਂਸੀ ਵਿੱਚ ਰਿਹਾਇਸ਼ ਦਿੱਤੀ ਗਈ ਸੀ। ਹੋਟਲ ਵਿੱਚ ਉਸ ਨੂੰ ਖਾਣਾ ਅਤੇ ਹੋਰ ਸੇਵਾਵਾਂ ਨਹੀਂ ਦਿੱਤੀਆਂ ਗਈਆਂ ਅਤੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਉਸ ਦੇ ਪਿਤਾ ਨੇ ਆਯੋਜਕਾਂ 'ਤੇ ਆਪਣੀ ਧੀ ਦੀ ਰਿਹਾਈ ਲਈ ਪੈਸੇ ਦੀ ਮੰਗ ਕਰਨ ਦਾ ਦੋਸ਼ ਵੀ ਲਗਾਇਆ।


ਸਾਰੇ ਦੋਸ਼ਾਂ ਦੇ ਵਿਰੁੱਧ, ਪੀਟੀਸੀ ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ, "ਜੇ ਕਿਸੇ ਕੋਲ ਕੋਈ ਸਬੂਤ ਹੈ ਕਿ ਨੈਨਸੀ ਘੁੰਮਣ ਅਤੇ ਭੁਪਿੰਦਰ ਸਿੰਘ ਪੀਟੀਸੀ ਨੈਟਵਰਕ ਨਾਲ ਜੁੜੇ ਹੋਏ ਸਨ, ਤਾਂ ਕੰਪਨੀ ਉਸ ਵਿਅਕਤੀ ਨੂੰ 1 ਲੱਖ ਰੁਪਏ ਦਾ ਇਨਾਮ ਦੇਵੇਗੀ।"

ਬਿਆਨ ਵਿੱਚ ਕਿਹਾ ਗਿਆ ਹੈ, "ਜਾਣਬੁੱਝ ਕੇ ਪੀਟੀਸੀ ਚੈਨਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀਟੀਸੀ ਕੋਲ ਦਸਤਾਵੇਜ਼ੀ ਸਬੂਤ ਹਨ, ਜੋ ਸਾਬਤ ਕਰਦੇ ਹਨ ਕਿ ਉਨ੍ਹਾਂ ਦਾ ਨੈਨਸੀ ਅਤੇ ਭੁਪਿੰਦਰ ਸਿੰਘ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"