ਪੰਜਾਬ 'ਚ ਕੋਰੋਨਾ ਮਾਮਲਿਆਂ ਕਾਰਨ ਵਧੀ ਚਿੰਤਾ, ਇਕੱਲੇ ਪਟਿਆਲਾ 'ਚ ਸਾਹਮਣੇ ਆਏ 63 ਨਵੇਂ ਮਾਮਲੇ

ਪੰਜਾਬ ਵਿਚ ਵਧ ਰਹੇ ਕੋਰੋਨਾ ਮਾਮਲਿਆਂ ਨੇ ਸਾਰਿਆਂ ਦੀ ਚਿੰਤਾ ਵਧਾ ਦਿੱਤੀ ਹੈ। ਬੀਤੇ ਦਿਨ ਤੋਂ ਪੰਜਾਬ ਵਿਚ 87 ਨਵੇਂ ਮਾਮਲੇ ਸਾ...

ਜਲੰਧਰ- ਪੰਜਾਬ ਵਿਚ ਵਧ ਰਹੇ ਕੋਰੋਨਾ ਮਾਮਲਿਆਂ ਨੇ ਸਾਰਿਆਂ ਦੀ ਚਿੰਤਾ ਵਧਾ ਦਿੱਤੀ ਹੈ। ਬੀਤੇ ਦਿਨ ਤੋਂ ਪੰਜਾਬ ਵਿਚ 87 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 63 ਸਿਰਫ ਪਟਿਆਲਾ ਤੋਂ ਹਨ।

ਦੱਸ ਦਈਏ ਕਿ ਪੰਜਾਬ ਵਿਚ ਸਾਹਮਣੇ ਆਏ ਕੁੱਲ ਮਾਮਲਿਆਂ ਵਿਚੋਂ ਪਟਿਆਲਾ ਵਿਚ 63, ਮੁਹਾਲੀ ਵਿਚ 6, ਬਠਿੰਡਾ ਵਿਚ 4, ਫਰੀਦਕੋਟ ਵਿਚ 3, ਅੰਮ੍ਰਿਤਸਰ ਵਿਚ 2, ਲੁਧਿਆਣਾ ਵਿਚ 2 ਪਠਾਨਕੋਟ ਵਿਚ 2, ਰੋਪੜ ਵਿਚ 2, ਐੱਸਬੀਐੱਸ ਨਗਰ ਵਿਚ 2 ਤੇ ਜਲੰਧਰ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਦੌਰਾਨ ਕਿਸੇ ਵੀ ਵਿਅਕਤੀ ਦੀ ਮੌਤ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਹੁਣ ਤੱਕ ਕੋਰੋਨਾ ਦੇ 759832 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 17751 ਲੋਕ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।

Get the latest update about Online Punjabi News, check out more about Punjab, Patiala, Punjab News & Corona Concerns

Like us on Facebook or follow us on Twitter for more updates.