ਸਾਖਰਤਾ ਤੇ ਸੰਖਿਆ ਗਿਆਨ ਦੀ ਅਕਾਦਮਿਕ ਯੋਜਨਾਬੰਦੀ ਲਈ ਦੋ ਦਿਨਾ ਵਰਕਸ਼ਾਪ ਸਮਾਪਤ

ਐੱਸ ਏ ਐੱਸ ਨਗਰ -ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਸਕੂਲ

ਐੱਸ ਏ ਐੱਸ ਨਗਰ -ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਅਤੇ ਗੁਣਾਤਮਕ ਸਿੱਖਿਆ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਅਧੀਨ ਨਿਪੁੰਨ ਭਾਰਤ ਮਿਸ਼ਨ ਤਹਿਤ ਬੁਨਿਆਦੀ ਸਾਖਰਤਾ ਅਤੇ ਸੰਖਿਆ ਗਿਆਨ ਦੀ ਅਕਾਦਮਿਕ ਯੋਜਨਾਬੰਦੀ ਲਈ ਦੋ ਦਿਨਾ ਵਰਕਸ਼ਾਪ 15 ਅਤੇ 16 ਜੂਨ ਨੂੰ ਕਰਵਾਈ ਗਈ। ਦੂਜੇ ਅਤੇ ਆਖਰੀ ਦਿਨ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਸ.ਸੀ.ਈ.ਆਰ.ਟੀ) ਪੰਜਾਬ ਨੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਐੱਸ.ਸੀ.ਈ.ਆਰ.ਟੀ. ਵੱਲੋਂ ਪ੍ਰਮਾਣ-ਪੱਤਰ ਦਿੱਤੇ। ਇਸ ਮੌਕੇ ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਟ੍ਰੇਨਿੰਗਾਂ ਅਤੇ ਹਰਵਿੰਦਰ ਕੌਰ ਸਹਾਇਕ ਡਾਇਰੈਕਟਰ ਵੀ ਮੌਜੂਦ ਰਹੇ। ਇਸ ਵਰਕਸ਼ਾਪ ਵਿੱਚ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਆਹਲਾ ਅਧਿਕਾਰੀ, ਕਰਮਚਾਰੀ ਅਤੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਲੈਕਚਰਾਰਾਂ ਸ਼ਮੂਲੀਅਤ ਕੀਤੀ। ਡਾ. ਸਰਕਾਰੀਆ ਨੇ ਵਰਕਸ਼ਾਪ ਵਿੱਚ ਸ਼ਾਮਲ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਪੂਰਾ ਕਰਨ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਲਈ ਸੁਹਿਰਦ ਉਪਰਾਲੇ ਕੀਤੇ ਜਾਣ ਤਾਂ ਜੋ ਇਹਨਾਂ ਸੰਸਥਾਵਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਵਧੀਆ ਅਧਿਆਪਨ ਤਕਨੀਕਾਂ ਸਿੱਖ ਕੇ ਸਕੂਲਾਂ ਲਈ ਤਿਆਰ ਹੋਣ। ਇਸ ਵਰਕਸ਼ਾਪ ਦੌਰਾਨ ਸੈਂਟਰਲ ਸਕੂਏਅਰ ਫਾਊਂਡੇਸ਼ਨ ਸੰਸਥਾ ਦੇ ਨਿਤਿਨ ਸ਼ਰਮਾ ਦੇ ਨਾਲ ਨਾਲ ਹੋਰ ਰਿਸੋਰਸ ਪਰਸਨਾਂ ਅਤੇ ਵਲੰਟੀਅਰਾਂ ਨੇ ਵੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।

Get the latest update about latest news, check out more about truescoop news, Education news & punjab news

Like us on Facebook or follow us on Twitter for more updates.