ਅਫ਼ਸਰਸ਼ਾਹੀ ਤੇ ਕਾਂਗਰਸ ਦੀ ਕਾਰਵਾਈ, ਪ੍ਰਤਾਪ ਬਾਜਵਾ ਨੇ 4 ਅਫਸਰਾਂ ਖ਼ਿਲਾਫ਼ ਭੇਜਿਆ ਵਿਸ਼ੇਸ਼ ਅਧਿਕਾਰ ਨੋਟਿਸ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੁਝ ਦਿਨ ਪਹਿਲਾ ਹੀ ਪੰਜਾਬ ਸਰਕਾਰ ਦੇ ਕੁਝ ਅਫਸਰਾਂ ਨੂੰ ਸਵਾਲਾਂ 'ਚ ਘੇਰਿਆ ਚ ਲਿਆ ਸੀ ਤੇ ਪੰਜਾਬ ਦੇ ਨੌਕਰਸ਼ਾਹਾਂ ਤੇ ਇਲਜਾਮ ਲਗਾਏ ਹਨ ਕਿ ਪੰਜਾਬ 'ਚ ਕਾਂਗਰਸ ਨਾਲ ਭੇਦਭਾਵ ਹੋ ਰਿਹਾ ਹੈ। ਜਿਸ ਤੇ ਉਨ੍ਹਾਂ ਸੂਬੇ ਦੇ ਨੌਕਰਸ਼ਾਹਾਂ ਨੂੰ ਚੇਤਾਵਨੀ ਦਿੱਤੀ ...

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੁਝ ਦਿਨ ਪਹਿਲਾ ਹੀ ਪੰਜਾਬ ਸਰਕਾਰ ਦੇ ਕੁਝ ਅਫਸਰਾਂ ਨੂੰ ਸਵਾਲਾਂ 'ਚ ਘੇਰਿਆ ਚ ਲਿਆ ਸੀ ਤੇ ਪੰਜਾਬ ਦੇ ਨੌਕਰਸ਼ਾਹਾਂ ਤੇ ਇਲਜਾਮ ਲਗਾਏ ਕਿ ਪੰਜਾਬ 'ਚ ਕਾਂਗਰਸ ਨਾਲ ਭੇਦਭਾਵ ਹੋ ਰਿਹਾ ਹੈ। ਜਿਸ ਤੇ ਉਨ੍ਹਾਂ ਸੂਬੇ ਦੇ ਨੌਕਰਸ਼ਾਹਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਨੂੰ ਉਨ੍ਹਾਂ ਗੰਭੀਰਤਾ ਨਾਲ ਨਹੀਂ ਲਿਆ ਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਸੇ ਦੇ ਚਲਦਿਆਂ ਹੁਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਸਪੂਰ ਦੇ ਚਾਰ ਅਫਸਰਾਂ ਖਿਲਾਫ ਕਾਰਵਾਈ ਕਰਨ ਲਈ ਨੋਟੀਜ ਜਾਰੀ ਕੀਤੇ ਹਨ। 


ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਦਾਸਪੁਰ ਦੇ ਚਾਰ ਸੀਨੀਅਰ ਅਧਿਕਾਰੀਆਂ ਵਿਰੁੱਧ ਭੇਜੇ ਨੋਟਿਸਾਂ ਦੀ ਤਰਜ਼ 'ਤੇ ਹੋਰਾਂ ਵਿਰੁੱਧ ਵੀ ਵਿਸ਼ੇਸ਼ ਅਧਿਕਾਰ ਨੋਟਿਸ ਵਿਧਾਨ ਸਭਾ ਸਪੀਕਰ ਨੂੰ ਭੇਜੇ ਜਾਣਗੇ, ਜਿਨ੍ਹਾਂ ਅਧਿਕਾਰੀਆਂ ਨੂੰ ਸ੍ਰੀ ਬਾਜਵਾ ਵੱਲੋਂ ਵਿਸ਼ੇਸ਼ ਅਧਿਕਾਰ ਨੋਟਿਸ ਦਾਇਰ ਕੀਤੇ ਗਏ ਹਨ, ਉਨ੍ਹਾਂ ਵਿੱਚ ਧਰਮਿੰਦਰ ਪਾਲ ਸਿੰਘ ਏਡੀਸੀ (ਵਿਕਾਸ), ਸੰਦੀਪ ਮਲਹੋਤਰਾ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ (ਡੀਡੀਪੀਓ), ਸੁਖਪਾਲ ਸਿੰਘ, ਐਕਸੀਅਨ, ਪੰਚਾਇਤੀ ਰਾਜ ਅਤੇ ਕਿਰਨਦੀਪ ਕੌਰ, ਬੀਡੀਪੀਓ, ਧਾਰੀਵਾਲ ਸ਼ਾਮਲ ਹਨ।

ਪ੍ਰਤਾਪ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਕਾਦੀਆਂ ਦੇ ਮੌਜੂਦਾ ਵਿਧਾਇਕ ਵਜੋਂ ਇਨ੍ਹਾਂ ਅਧਿਕਾਰੀਆਂ ਦੀ ਮੀਟਿੰਗ ਸੱਦੀ ਸੀ। ਇਨ੍ਹਾਂ ਅਧਿਕਾਰੀਆਂ ਨੂੰ 28 ਅਪ੍ਰੈਲ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਹਲਕੇ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨ ਲਈ 4 ਮਈ ਨੂੰ ਬੀਡੀਪੀਓ ਦਫ਼ਤਰ ਧਾਰੀਵਾਲ ਵਿੱਚ ਮੀਟਿੰਗ ਹੋਵੇਗੀ। ਪਰ ਦੋ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਨੂੰ ਕਾਰਵਾਈ ਖ਼ਤਮ ਕਰਨੀ ਪਈ ਕਿਉਂਕਿ ਅਧਿਕਾਰੀ ਆਏ ਹੀ ਨਹੀਂ। ਪ੍ਰਤਾਪ ਬਾਜਬ ਨੇ ਅਫ਼ਸਰਸ਼ਾਹੀ ਅਤੇ ਦਰਮਿਆਨੇ ਦਰਜੇ ਦੇ ਅਫ਼ਸਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਨਜ਼ਰਅੰਦਾਜ਼ ਕਰਨਾ ਜਾਰੀ ਰੱਖਿਆ ਤਾਂ ਉਹ ਸਖ਼ਤ ਕਾਰਵਾਈ ਕਰਨਗੇ।

Get the latest update about ACTION AGAINST 4 BUREAUCRATES BY CONGRESS, check out more about PARTAP BAJWA, PUNJAB CONGRES, RAJA WARRING & bureaucracy

Like us on Facebook or follow us on Twitter for more updates.