ਸ਼ੱਕੀ ਹਾਲਾਤਾਂ 'ਚ ਭਾਖੜਾ ਨਹਿਰ 'ਚ ਡੁਬੀ ਕਾਰ, ਕਾਂਗਰਸ ਆਗੂ ਗੁਰਧਿਆਨ ਸਿੰਘ ਥਿਆਲੀ ਦੀ ਹੋਈ ਮੌਤ

ਅੱਜ ਸਵੇਰੇ 9 ਵਜੇ ਦੇ ਨੇੜੇ ਭਿਓਰਾ ਪੁਲ 'ਤੇ ਸ਼ਕੀ ਹਾਲਾਤਾਂ 'ਚ ਇਕ ਕਾਰ ਭਾਖੜਾ ਨਹਿਰ 'ਚ ਸਮਾ ਗਈ। ਜਦੋਂ ਕਈ ਘੰਟਿਆਂ ਬਾਅਦ ਨਹਿਰ ਵਿੱਚੋਂ ਕਾਰ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਵਿੱਚੋਂ ਮਿਲੀ ਲਾਸ਼ ਦੀ ਪਛਾਣ ਮੁਹਾਲੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਕਾਂਗਰਸੀ ਆਗੂ ਗੁਰਧਿਆਨ ਸਿੰਘ ਵਜੋਂ ਹੋਈ ਹੈ...

ਅੱਜ ਸਵੇਰੇ 9 ਵਜੇ ਦੇ ਨੇੜੇ ਭਿਓਰਾ ਪੁਲ 'ਤੇ ਸ਼ਕੀ ਹਾਲਾਤਾਂ 'ਚ ਇਕ ਕਾਰ ਭਾਖੜਾ ਨਹਿਰ 'ਚ ਸਮਾ ਗਈ। ਜਦੋਂ ਕਈ ਘੰਟਿਆਂ ਬਾਅਦ ਨਹਿਰ ਵਿੱਚੋਂ ਕਾਰ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਵਿੱਚੋਂ ਮਿਲੀ ਲਾਸ਼ ਦੀ ਪਛਾਣ ਮੁਹਾਲੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਕਾਂਗਰਸੀ ਆਗੂ ਗੁਰਧਿਆਨ ਸਿੰਘ ਵਜੋਂ ਹੋਈ ਹੈ। ਹਾਲਾਂਕਿ ਕਾਰ ਨਹਿਰ 'ਚ ਡਿੱਗਦੇ ਹੀ ਗੋਤਾਖੋਰਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਪਰ ਡਰਾਈਵਰ ਕਾਰ 'ਚੋਂ ਬਾਹਰ ਨਹੀਂ ਨਿਕਲ ਸਕਿਆ। ਐਸਪੀ ਜਗਜੀਤ ਸਿੰਘ ਜੱਲਾ ਦੀ ਅਗਵਾਈ ਵਿੱਚ ਪੁਲਿਸ ਅਤੇ ਗੋਤਾਖੋਰਾਂ ਦੀ ਇੱਕ ਟੀਮ ਨੇ ਭਾਖੜਾ ਵਿੱਚ ਡਿੱਗੀ ਲਗਜ਼ਰੀ ਕਾਰ (ਐਂਡੇਵਰ) ਨੂੰ ਬਾਹਰ ਕੱਢਿਆ ਗਿਆ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਸੀ ਜਾਂ ਖੁਦਕੁਸ਼ੀ ਦਾ।


ਜਾਣਕਾਰੀ ਮੁਤਾਬਿਕ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਰੋਪੜ-ਚੰਡੀਗੜ੍ਹ ਰੋਡ 'ਤੇ ਭਾਖੜਾ ਨਹਿਰ ਦੇ ਪੁਲ 'ਤੇ ਹਲਚਲ ਮਚ ਗਈ, ਜਿਸ ਦੌਰਾਨ ਉਥੋਂ ਲੰਘ ਰਹੀ ਇਕ ਕਾਰ ਭਾਖੜਾ 'ਚ ਜਾ ਡਿੱਗੀ। ਚਸ਼ਮਦੀਦਾਂ ਅਨੁਸਾਰ ਕਾਰ ਵਿੱਚ ਸਿਰਫ਼ ਡਰਾਈਵਰ ਹੀ ਸੀ ਅਤੇ ਉਸ ਨੇ ਬਾਹਰ ਨਿਕਲਣ ਜਾਂ ਆਪਣੀ ਜਾਨ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਨਹਿਰ ਦੇ ਪੁਲ 'ਤੇ ਕਈ ਗੋਤਾਖੋਰ ਮੌਜੂਦ ਸਨ। ਉਨ੍ਹਾਂ ਵਿੱਚੋਂ ਇੱਕ ਨੇ ਨਹਿਰ ਵਿੱਚ ਕਾਰ ਡੁੱਬਣ ਦੀ ਵੀਡੀਓ ਬਣਾ ਲਈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਨੂੰ ਮੁਹਾਲੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਧਿਆਨ ਸਿੰਘ ਥਾਲੀ ਚਲਾ ਰਹੇ ਸਨ। ਗੁਰਧਿਆਨ ਸਿੰਘ ਥਿਆਲੀ ਡਿਪ੍ਰੈਸ਼ਨ 'ਚ ਸੀ। ਮ੍ਰਿਤਕ ਦੀ ਗੱਡੀ ਤੋਂ ਜ਼ਿਲ੍ਹਾ ਪ੍ਰੀਸ਼ਦ ਦਾ ਇਕ ਸ਼ਿਲਾਲੇਖ ਅਤੇ ਕਾਂਗਰਸ ਪਾਰਟੀ ਦੀਆਂ ਤਖ਼ਤੀਆਂ ਵੀ ਬਰਾਮਦ ਹੋਈਆਂ ਹਨ। ਕਾਰ ਨੂੰ ਹਾਈਡਰਾ ਮਸ਼ੀਨ ਨਾਲ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰਾਂ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਅਤੇ ਉਕਤ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।  


Get the latest update about BHAGHRA DAM RIVER, check out more about ROPAR NEWS, BHAKRA DAM, CAR & PUNJAB NEWS

Like us on Facebook or follow us on Twitter for more updates.