ਕਾਂਗਰਸ ਦੇ ਸੀਨੀਅਰ ਨੇਤਾ ਮੋਤੀਲਾਲ ਵੋਹਰਾ ਦਾ ਦੇਹਾਂਤ

ਕਾਂਗਰਸ ਦੇ ਸੀਨੀਅਰ ਨੇਤਾ ਮੋਤੀਲਾਲ ਵੋਹਰਾ ਦਾ 93 ਸਾਲ ਦੀ ਉਮਰ ਵਿਚ ਸੋਮ...

ਕਾਂਗਰਸ ਦੇ ਸੀਨੀਅਰ ਨੇਤਾ ਮੋਤੀਲਾਲ ਵੋਹਰਾ ਦਾ 93 ਸਾਲ ਦੀ ਉਮਰ ਵਿਚ ਸੋਮਵਾਰ ਨੂੰ ਦੇਹਾਂਤ ਹੋ ਗਿਆ। ਖਰਾਬ ਸਿਹਤ ਦੇ ਕਾਰਣ ਮੋਤੀਲਾਲ ਵੋਹਰਾ ਦਾ ਦਿੱਲੀ ਦੇ ਫੋਰਟਿਸ ਐਸਕਾਰਟ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਦੱਸ ਦਈਏ ਕਿ ਬੀਤੇ ਦਿਨ ਉਨ੍ਹਾਂ ਦਾ ਜਨਮਦਿਨ ਸੀ।

ਦੱਸਿਆ ਜਾ ਰਿਹਾ ਹੈ ਕਿ ਮੋਤੀਲਾਲ ਵੋਹਰਾ ਨੂੰ ਦੋ ਦਿਨ ਪਹਿਲਾਂ ਹੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਉਹ ਕੋਵਿਡ-19 ਨਾਲ ਵੀ ਇਨਫੈਕਟਿਡ ਹੋਏ ਸਨ। ਉਸ ਵੇਲੇ ਉਨ੍ਹਾਂ ਦਾ ਇਲਾਜ ਦਿੱਲੀ ਵਿਚ ਕੀਤਾ ਗਿਆ ਸੀ। ਇਲਾਜ ਤੋਂ ਬਾਅਦ ਉਹ ਠੀਕ ਹੋ ਗਏ ਸਨ ਅਤੇ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਸਨ।

ਮੋਤੀਲਾਲ ਵੋਹਰਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਵੀ ਰਹਿ ਚੁੱਕੇ ਹਨ। ਮੋਤੀਲਾਲ ਵੋਹਰਾ ਗਾਂਧੀ ਪਰਿਵਾਰ ਦੇ ਬੇਹੱਦ ਕਰੀਬੀ ਸਨ। ਮੋਤੀਲਾਲ ਵੋਹਰਾ ਲੰਬੇ ਸਮੇਂ ਤੱਕ ਕਾਂਗਰਸ ਵਿਚ ਫੰਡ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਦੇ ਰਹੇ ਸਨ। ਪਰ ਸਾਲ 2018 ਵਿਚ ਵਧਦੀ ਉਮਰ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਨੇ ਇਹ ਜ਼ਿੰਮੇਵਾਰੀ ਅਹਿਮਦ ਪਟੇਲ ਨੂੰ ਸੌਂਪ ਦਿੱਤੀ। 

Get the latest update about motilal vohra, check out more about passes away & congress leader

Like us on Facebook or follow us on Twitter for more updates.