ਸੜਕ 'ਚ ਦਿਖੀ ਕਾਂਗਰਸ ਨੇਤਾ ਦੀ ਗੁੰਡਾਗਰਦੀ, ਡਰਾਈਵਰ ਨੂੰ ਕੁੱਟ-ਕੁੱਟ ਕੀਤਾ ਅੱਧ ਮਰਿਆ

ਹਮੇਸ਼ਾ ਹੀ ਦੇਸ਼ 'ਚ ਸਿਆਸਤ ਦੇ ਅੰਨ੍ਹੇ ਨੇਤਾਵਾਂ ਦੀ ਗੁੰਡਾਗਰਦੀ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਹੁਣ ਅਜਿਹਾ ਹੀ ਇਕ ਮਾਮਲਾ ਦੇਖਣ ਨੂੰ ਮਿਲਿਆ ਹੈ ਸ਼੍ਰੀ ਗੰਗਾਨਗਰ ਤੋਂ ਜਿਥੇ ਸਿਆਸਤ ਦਾ ਨਸ਼ਾ ਇਕ ਨੇਤਾ ਤੇ ਅਜਿਹਾ ਚੜ੍ਹਿਆ ਕਿ ਆਪਣਾ ਰੋਅਬ ਦਿਖਾਉਣ ਲਈ ਨੇਤਾ ਨੇ ਕਾਰ ਡਰਾਈਵਰ ਨੂੰ ਵਿੱਚ ਸੜਕ ਦੇ ਹੀ ਡੰਡਿਆਂ ਨਾਲ ਭੱਜਾ...

ਹਮੇਸ਼ਾ ਹੀ ਦੇਸ਼ 'ਚ ਸਿਆਸਤ ਦੇ ਅੰਨ੍ਹੇ ਨੇਤਾਵਾਂ ਦੀ ਗੁੰਡਾਗਰਦੀ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਹੁਣ ਅਜਿਹਾ ਹੀ ਇਕ ਮਾਮਲਾ ਦੇਖਣ ਨੂੰ ਮਿਲਿਆ ਹੈ ਸ਼੍ਰੀ ਗੰਗਾਨਗਰ ਤੋਂ ਜਿਥੇ ਸਿਆਸਤ ਦਾ ਨਸ਼ਾ ਇਕ ਨੇਤਾ ਤੇ ਅਜਿਹਾ ਚੜ੍ਹਿਆ ਕਿ ਆਪਣਾ ਰੋਅਬ ਦਿਖਾਉਣ ਲਈ ਨੇਤਾ ਨੇ ਕਾਰ ਡਰਾਈਵਰ ਨੂੰ ਵਿੱਚ ਸੜਕ ਦੇ ਹੀ ਡੰਡਿਆਂ ਨਾਲ ਭੱਜਾ ਭੱਜਾ ਕੇ ਕੁਟਿਆ। ਜਿਸ ਕਰਕੇ ਉਸ ਕਰ ਡਰਾਈਵਰ ਦੀ ਹਾਲਤ ਅੱਧ ਮਰੀ ਹੋ ਗਈ। ਮਾਮੂਲੀ ਗੱਲ ਨੂੰ ਲੈ ਕੇ ਗੁੱਸੇ 'ਚ ਆਏ ਕਾਂਗਰਸੀ ਆਗੂ ਦਾ ਹੰਕਾਰ ਇੰਨਾ ਵੱਧ ਗਿਆ ਕਿ ਪੀੜਤ ਨੂੰ ਬਚਾਉਣ ਲਈ ਕੋਈ ਵੀ ਅੱਗੇ ਨਹੀਂ ਆਇਆ। ਨੇਤਾ ਜੀ ਦੀ ਗੁੰਡਾਗਰਦੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਉਨ੍ਹਾਂ ਖਿਲਾਫ ਕਾਰਵਾਈ ਦੀ ਗੱਲ ਕਰ ਰਹੀ ਹੈ।


ਜਾਣਕਾਰੀ ਮੁਤਾਬਿਕ ਮਾਮਲਾ ਸ਼੍ਰੀ ਗੰਗਾਨਗਰ ਦੇ ਰਾਏਸਿੰਘਨਗਰ ਦਾ ਦੱਸਿਆ ਜਾ ਰਿਹਾ ਹੈ। ਸੋਮਵਾਰ ਦੇਰ ਸ਼ਾਮ ਸਥਾਨਕ ਕਾਂਗਰਸੀ ਆਗੂ ਅਸ਼ੋਕ ਰਾਇਲ ਰੇਲਵੇ ਕਰਾਸਿੰਗ ਵੱਲ ਜਾ ਰਹੇ ਸਨ। ਗੇਟ ਬੰਦ ਹੋਣ ਕਾਰਨ ਉਸ ਦੇ ਸਾਹਮਣੇ ਆ ਰਹੀ ਕਾਰ ਅਚਾਨਕ ਰੁਕ ਗਈ। ਇਸ ਦੌਰਾਨ ਕਾਰ ਚਾਲਕ ਰਵਿੰਦਰ ਸਿੰਘ ਨੇ ਗਲਤੀ ਨਾਲ ਨੇਤਾ ਜੀ ਦੀ ਕਾਰ ਦਾ ਬੈਕ ਗੇਅਰ ਪਾ ਦਿੱਤਾ ਅਤੇ ਉਸ ਨੂੰ ਰਗੜ ਦਿੱਤਾ। ਇਸ ਨਾਲ ਅਸ਼ੋਕ ਰਾਇਲ ਨਾਰਾਜ਼ ਹੋ ਗਿਆ। ਇਸ ਤੋਂ ਬਾਅਦ ਉਹ ਕਰ ਤੋਂ ਬਾਹਰ ਉਤਰਿਆ ਤੇ ਕਰ ਦੀ ਡਿਗੀ ਵਿੱਚੋ ਰੱਖੀ ਰਬੜ ਦੀ ਸੋਟੀ ਕੱਢੀ ਤੇ ਡਰਾਈਵਰ ਨੂੰ ਕੁੱਟਣਾ ਸ਼ੁਰੂ ਹੋ ਗਿਆ। ਜਦੋ ਉਹ ਡਰਾਈਵਰ ਆਪਣੀ ਜਾਨ ਛੱਡਾ ਕੇ ਭਜਨ ਲਗਾ ਤਾਂ ਨੇਤਾ ਨੇ ਪਿੱਛੇ ਭੱਜ ਕੇ ਡਰਾਈਵਰ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤੋ ਇਹ ਸਾਰੀ ਵੀਡੀਓ ਲੋਕਾਂ ਵਲੋਂ ਬਣਾਈ ਗਈ ਜਿਸ ਤੋਂ ਬਾਅਦ ਦੇਖਿਆ ਗਿਆ ਕਿ ਡਰਾਈਵਰ ਦੇ ਸ਼ਰੀਰ ਤੇ ਜਖਮ ਦੇ ਕਈ ਨੀਹਾਂ ਵੀ ਸਨ।  ਤੇ ਉਸ ਨੂੰ ਗਹਿਰੀਂਆ ਸਟਾਂ ਵੀ ਲਗੀਆਂ ਹਨ।   

ਜਿਕਰਯੋਗ ਹੈ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਨੇਤਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਮਲੇ ਦਾ ਸ਼ਿਕਾਰ ਹੋਏ ਕਾਰ ਚਾਲਕ ਨੇ ਦੱਸਿਆ ਕਿ ਗਲਤੀ ਨਾਲ ਕਾਰ ਦੀ ਮਾਮੂਲੀ ਟੱਕਰ ਹੋ ਗਈ। ਉਨ੍ਹਾਂ ਆਗੂ ਤੋਂ ਮੁਆਫੀ ਵੀ ਮੰਗੀ ਅਤੇ ਹਰਜਾਨਾ ਭਰਨ ਲਈ ਕਿਹਾ। ਇਸ ਤੋਂ ਬਾਅਦ ਵੀ ਆਗੂ ਨੇ ਉਸ ਨੂੰ ਡੰਡੇ ਨਾਲ ਕਾਫੀ ਕੁੱਟਿਆ। ਡਰਾਈਵਰ ਰਵਿੰਦਰ ਸਿੰਘ ਨੇ ਆਗੂ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਕਰ ਲਿਆ ਹੈ। ਐਸਐਚਓ ਗਣੇਸ਼ ਕੁਮਾਰ ਦਾ ਕਹਿਣਾ ਹੈ ਕਿ ਨੌਜਵਾਨ ਨੇ ਕੁੱਟਮਾਰ ਦੀ ਰਿਪੋਰਟ ਦੇ ਦਿੱਤੀ ਹੈ। ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Get the latest update about congress leader beaten car driver, check out more about truescoop news, ganganagar & rai singh nagar

Like us on Facebook or follow us on Twitter for more updates.