ਭਗਵੰਤ ਮਾਨ ਦਾ ਮਾਸਟਰ ਸਟ੍ਰੋਕ ! ਕਾਂਗਰਸ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਤੇ ਏ.ਡੀ.ਜੀ.ਪੀ ਦੀ ਸਖ਼ਤੀ

122 ਸਾਬਕਾ ਵਿਧਾਇਕ ਅਤੇ ਕਾਂਗਰਸ ਮੰਤਰੀਆਂ ਨੂੰ ਇਹ ਸੁਰੱਖਿਆ ਮਿਲੀ ਹੋਏ ਸੀ। ਜਾਰੀ ਆਦੇਸ਼ ਦੇ ਮੁਤਾਬਕ ਇਹਨਾਂ ਮੰਤਰੀਆਂ ਤੋਂ ਸੁਰਖੀਆਂ ਵਾਪਿਸ ਲਏ ਜਾਣ ਤੋਂ ਤੁਰੰਤ ਬਾਅਦ ਸੰਬੰਧਿਤ ਯੂਨਿਟ ਨੂੰ ਸੂਚਿਤ ਕੀਤਾ ਜਾਵੇ। ਇਥੇ ਏ.ਡੀ.ਜੀ.ਪੀ( ਸੁਰੱਖਿਆ) ਨੇ ...

ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਦੇ ਬਣਨ ਦੇ ਨਾਲ ਹੀ ਕਾਂਗਰਸ ਮੰਤਰੀਆ ਅਤੇ ਸਾਬਕਾ ਵਿਧਾਇਕ ਤੋਂ  ਸੁਰੱਖਿਆ ਖੋਹ ਲਈ ਗਈ ਹੈ। ਪੰਜਾਬ ਦੇ ਏ.ਡੀ.ਜੀ.ਪੀ ਦੇ ਵਲੋਂ ਸੂਬੇ ਦੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਇਸ ਸੰਬੰਧ 'ਚ ਲਿਖਤ ਆਦੇਸ਼ ਜਾਰੀ ਕਰ ਦਿਤੇ ਗਏ ਹਨ। ਸਾਰੇ ਸਾਬਕਾ ਮੰਤਰੀਆ ਤੇ ਵਿਧਾਇਕਾਂ ਤੋਂ ਸੁਰੱਖਿਆ ਵਾਪਸ ਲੈ ਜਾਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। 
ਦਸ ਦਈਏ ਕਿ 122 ਸਾਬਕਾ ਵਿਧਾਇਕ ਅਤੇ ਕਾਂਗਰਸ ਮੰਤਰੀਆਂ ਨੂੰ ਇਹ ਸੁਰੱਖਿਆ ਮਿਲੀ ਹੋਏ ਸੀ। ਜਾਰੀ ਆਦੇਸ਼ ਦੇ ਮੁਤਾਬਕ ਇਹਨਾਂ ਮੰਤਰੀਆਂ ਤੋਂ ਸੁਰਖੀਆਂ ਵਾਪਿਸ ਲਏ ਜਾਣ ਤੋਂ ਤੁਰੰਤ ਬਾਅਦ ਸੰਬੰਧਿਤ ਯੂਨਿਟ ਨੂੰ ਸੂਚਿਤ ਕੀਤਾ ਜਾਵੇ। ਇਥੇ ਏ.ਡੀ.ਜੀ.ਪੀ( ਸੁਰੱਖਿਆ) ਨੇ ਇਹ ਵੀ ਕਿਹਾ ਗਿਆ ਕਿ ਜਿਹਨਾਂ ਮੰਤਰੀਆਂ ਨੂੰ ਇਹ ਸੁਰੱਖਿਆ ਅਦਾਲਤੀ ਆਦੇਸ਼ ਤੇ ਮਿਲੀ ਹੈ। ਉਨ੍ਹਾਂ ਤੋਂ ਇਹ ਸੁਰੱਖਿਆ ਵਾਪਿਸ ਨਹੀਂ ਲਈ ਜਾਵੇਗੀ। ਅਗੇ ਇਹ ਵੀ ਕਿਹਾ ਗਿਆ ਕਿ ਜੇਕਰ ਕਿਸੇ ਵਿਧਾਇਕ ਮੰਤਰੀ ਨੂੰ ਸੁਰੱਖਿਆ ਦਾ ਖਤਰਾ ਹੈ ਤਾਂ ਉਹ ਸੁਰੱਖਿਆ  ਵਾਪਸ ਲੈਣ ਤੋਂ ਪਹਿਲਾ ਏ.ਡੀ.ਜੀ.ਪੀ( ਸੁਰੱਖਿਆ) ਤੋਂ ਕਲੀਅਰੈਂਸ ਲਈ ਜਾਵੇਗੀ।  

ਆਪ ਦੀ ਨਾਰੀ ਸ਼ਕਤੀ ਨੇ ਕੀਤਾ ਕਮਾਲ, ਪੰਜਾਬ 'ਚ ਮਹਿਲਾ ਸਸ਼ਕਤੀਕਰਨ ਦੀ ਬਣੀ ਵੱਡੀ ਮਿਸਾਲ

ਜਾਣਕਾਰੀ ਮੁਤਾਬਕ ਇਸ ਸੂਚੀ 'ਚ  ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸਰਕਾਰੀਆ, ਮਨਪ੍ਰੀਤ ਸਿੰਘ ਬਾਦਲ, ਰਾਜ ਕੁਮਾਰ ਵੇਰਕਾ, ਭਾਰਤ ਭੂਸ਼ਨ ਆਸ਼ੂ, ਬ੍ਰਹਮ ਮਹਿੰਦਰ, ਸੰਗਤ ਸਿੰਘ ਗਿਲਜੀਆ, ਰਣਦੀਪ ਸਿੰਘ ਨਾਭਾ, ਅਜੈਬ ਸਿੰਘ ਭੱਟੀ, ਰਾਣਾ ਕੇਪੀ ਸਿੰਘ, ਰਜ਼ੀਆ ਸੁਲਤਾਨਾ, ਗੁਰਪ੍ਰੀਤ ਸਿੰਘ ਕਾਂਗੜ, ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਰੁਣਾ ਚੌਧਰੀ, ਰਾਣਾ ਗੁਰਜੀਤ ਸਿੰਘ ਮੁੱਖ ਨਾਮ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਕਈ ਸਾਬਕਾ ਵਿਧਾਇਕ ਬਰਿੰਦਰਮੀਤ ਸਿੰਘ, ਸੁਖਪਾਲ ਸਿੰਘ ਭੁੱਲਰ, ਕੁਲਜੀਤ ਸਿੰਘ ਨਾਗਰਾ, ਕੁਸ਼ਲਦੀਪ ਸਿੰਘ, ਸੁਨੀਲ ਦੁਤੀ, ਕੁਲਦੀਪ ਸਿੰਘ ਵੈਦ, ਸੰਜੇ ਤਲਵਾਰ, ਸੁਖਵਿੰਦਰ ਸਿੰਘ ਦੇਣੀ, ਹਰਪ੍ਰਤਾਪ ਸਿੰਘ ਅਜਨਾਲਾ, ਸੰਤੋਖ ਸਿੰਘ ਭਲਾਈਪੁਰ, ਜਗਦੇਵ ਸਿੰਘ ਕਮਲੁ ਆਦਿ ਹਨ। 

Get the latest update about TRUE SCOOP NEWS, check out more about Sukhbinder Singh Sarkaria, ADGP SECURITY, PARGAT SINGH &

Like us on Facebook or follow us on Twitter for more updates.