ਕਾਂਗਰਸੀ ਵਿਧਾਇਕ ਨੂੰ ਮਿਲੀ ਧਮਕੀ, '50 ਲੱਖ ਦਿਓ ਨਹੀਂ ਤਾਂ ਅਸ਼ਲੀਲ ਵੀਡੀਓ ਕਰਾਂਗਾ ਵਾਇਰਲ'

ਸੋਸ਼ਲ ਮੀਡੀਆ ਉੱਤੇ ਕਾਂਗਰਸੀ ਵਿਧਾਇਕ ਸੰਜੇ ਤਲਵਾੜ ਦੀ ਇਕ ਫਰਜ਼ੀ ਅਸ਼ਲੀਲ ਵੀਡੀਓ ਵਾ...

ਸੋਸ਼ਲ ਮੀਡੀਆ ਉੱਤੇ ਕਾਂਗਰਸੀ ਵਿਧਾਇਕ ਸੰਜੇ ਤਲਵਾੜ ਦੀ ਇਕ ਫਰਜ਼ੀ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲੇ ਵਿਅਕਤੀ ਨੇ ਇਕ ਵਾਰ ਫਿਰ ਉਨ੍ਹਾਂ ਨੂੰ ਧਮਕੀ ਦਿੱਤੀ ਹੈ ਕਿ ਉਹ ਉਸ ਨੂੰ 50 ਲੱਖ ਰੁਪਏ ਦੇ ਦੇਵੇ ਨਹੀਂ ਤਾਂ ਉਹ ਹੋਰ ਵੀ ਫੇਕ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ ਉੱਤੇ ਪਾ ਦੇਵੇਗਾ।

ਫਿਲਹਾਲ ਥਾਣਾ ਟਿੱਬਾ ਪੁਲਸ ਨੇ ਅਣਪਛਾਤੇ ਵਿਅਕਤੀ ’ਤੇ ਵਿਧਾਇਕ ਨੂੰ ਬਲੈਕਮੇਲ ਕਰਨ, ਉਸ ਨੂੰ ਠੇਸ ਪਹੁੰਚਾਉਣ ਅਤੇ ਆਈ. ਟੀ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਰਬੋਗਿੰਦ ਨਗਰ ਦੇ ਰਹਿਣ ਵਾਲੇ 50 ਸਾਲਾ ਸੰਜੇ ਤਲਵਾੜ ਹਲਕਾ ਪੂਰਬੀ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਹਨ। ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਰਕਰ ਵੀ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋਇਆ ਸੀ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਸੰਜੇ ਦਾ ਕਹਿਣਾ ਹੈ ਕਿ ਉਹ ਪਤਨੀ ਦੀ ਮੌਤ ਦੇ ਦੁੱਖ ਤੋਂ ਹਾਲੇ ਉੱਭਰ ਵੀ ਨਹੀਂ ਪਾਏ ਸਨ ਕਿ ਉਨ੍ਹਾਂ ਦੇ ਸਿਆਸੀ ਕੈਰੀਅਰ ਅਤੇ ਅਕਸ ਨੂੰ ਧੁੰਦਲਾ ਕਰਨ ਲਈ ਕੁਝ ਦਿਨ ਪਹਿਲਾਂ ਕਿਸੇ ਸਖਸ਼ ਨੇ ਉਨ੍ਹਾਂ ਦੇ ਚਿਹਰੇ ਨਾਲ ਮਿਲਦੇ-ਜੁਲਦੇ ਇਕ ਵਿਅਕਤੀ ਦੀ ਡਾਂਸ ਪਾਰਟੀ ’ਚ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਫੇਕ ਵੀਡੀਓ ਫੇਸਬੁਕ ’ਤੇ ਕਾਂਗਰਸ ਮੁਕਤ ਪੰਜਾਬ ਨਾਂ ਦਾ ਪੇਜ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਅਤੇ ਉਸ ਦੇ ਹੇਠਾਂ ਇਤਰਾਜ਼ਯੋਗ ਸ਼ਬਦਾਂ ਦੀ ਵੀ ਵਰਤੋਂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਜਦੋਂ ਉਨ੍ਹਾਂ ਦੇ ਪੀ. ਏ. ਕੰਵਲਜੀਤ ਸਿੰਘ ਬੌਬੀ ਨੇ ਤਾਜਪੁਰ ਰੋਡ ਸਥਿਤ ਉਨ੍ਹਾਂ ਦਾ ਦਫਤਰ ਖੋਲ੍ਹਿਆ ਤਾਂ ਸ਼ਟਰ ਦੇ ਹੇਠੋਂ ਉਸ ਨੂੰ ਇਕ ਪੱਤਰ ਮਿਲਿਆ, ਜਿਸ ਵਿਚ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸ ਨੇ 50 ਲੱਖ ਰੁਪਏ ਜਲਦੀ ਨਾ ਉਸ ਨੂੰ ਦਿੱਤੇ ਤਾਂ ਉਨ੍ਹਾਂ ਦੀਆਂ ਹੋਰ ਫਰਜ਼ੀ ਅਸ਼ਲੀਲ ਵੀਡੀਓ ਬਣਾ ਕੇ ਫੇਸਬੁਕ ਪੇਜ ’ਤੇ ਪੋਸਟ ਕਰ ਦੇਵੇਗਾ। ਸੰਜੇ ਨੇ ਕਿਹਾ ਕਿ ਇਹ ਸਭ ਉਨ੍ਹਾਂ ਦੇ ਵਿਰੋਧੀਆਂ ਦਾ ਕੰਮ ਹੈ, ਜੋ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਇੱਜ਼ਤ ਨੂੰ ਠੇਸ ਪਹੁੰਚਾਉਣਾ ਚਾਹੁੰਦੇ ਹਨ।

Get the latest update about ludhiana, check out more about mla, congress, fake video & threat

Like us on Facebook or follow us on Twitter for more updates.