ਕਾਂਗਰਸ ਨੇ ਸੋਚੀ ਸਮਝੀ ਸਕੀਮ ਅਧੀਨ ਪਾਰਟੀ ਪ੍ਰਧਾਨ ਦੀ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ। ਰਾਜਨੀਤਕ ਸ਼ਾਸਤਰੀਆਂ ਦੀਆਂ ਸਮੀਖਿਆ ਅਨੁਸਾਰ ਕਾਂਗਰਸ ਨੇ ਅਜਿਹਾ ਕਰਕੇ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੱਲੋਂ ਚੋਣ ਨਾ ਲੜਨ ਦੇ ਐਲਾਨ ਨਾਲ ਪਾਰਟੀ ਦਾ ਅੰਦਰੋਂ ਅਤੇ ਬਾਹਰੋਂ ਵੰਸ਼ਵਾਦ ਦਾ ਜੋ ਵਿਰੋਧ ਹੋ ਰਿਹਾ ਸੀ ਖ਼ਤਮ ਹੋ ਜਾਵੇਗਾ। ਇਹ ਪਾਰਟੀ ਪ੍ਰਧਾਨ ਦੀਆਂ ਚੋਣਾਂ ਦੇ ਚਲਦਿਆ ਪਿੱਛਲੇ 24 ਸਾਲਾਂ ਦੀ ਪ੍ਰਥਾ ਦੇ ਬਦਲੇ ਜਾਣ ਦਾ ਉਮੀਦ ਹੈ ਪਰ ਨਾਲ ਹੀ ਕਿਸੇ ਵਫ਼ਾਦਾਰ ਨੂੰ ਪਾਰਟੀ ਪ੍ਰਧਾਨ ਬਣਾ ਕੇ ਬਿਨਾ ਅਲੋਚਨਾ ਦੇ ਮਨ-ਮਰਜ਼ੀ ਦੇ ਫੈਸਲੇ ਵੀ ਕਰਵਾਏ ਜਾ ਸਕਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਜੇਕਰ ਕਾਂਗਰਸ ਪਾਰਟੀ ਨੂੰ ਜਿੱਤ ਹਾਸਿਲ ਹੁੰਦੀਆਂ ਹੈ ਤਾਂ ਰਾਹੁਲ ਗਾਂਧੀ ਨੂੰ ਨਿਰਵਿਰੋਧ ਸਰਵਸੰਮਤੀ ਨਾਲ ਪ੍ਰਧਾਨ ਮੰਤਰੀ ਵੀ ਬਣਾਇਆ ਜਾ ਸਕੇਗਾ।
ਇਸ ਮੰਤਵ ਦੀ ਪੂਰਤੀ ਲਈ, ਕਾਂਗਰਸ ਪਾਰਟੀ ਦੀਆਂ ਕਈ ਰਾਜ ਇਕਾਈਆਂ ਵਲੋਂ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਨਾਉਣ ਦੀ ਮੰਗ ਕੀਤੀ ਗਈ ਹੈਂ। ਕਾਂਗਰਸ ਦੀ ਤੇਲੰਗਾਨਾ, ਪੁਡੂਚੇਰੀ ਅਤੇ ਪੰਜਾਬ ਇਕਾਈਆਂ ਨੇ ਬੁੱਧਵਾਰ ਨੂੰ ਇੱਕ ਮਤਾ ਪਾਸ ਕਰਕੇ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਦੀ ਬੇਨਤੀ ਕੀਤੀ। ਰਾਜਸਥਾਨ, ਛੱਤੀਸਗੜ੍ਹ, ਬਿਹਾਰ, ਤਾਮਿਲਨਾਡੂ ਅਤੇ ਕੁਝ ਹੋਰ ਰਾਜਾਂ ਦੀ ਕਾਂਗਰਸ ਦੀ ਸੂਬਾ ਕਾਂਗਰਸ ਕਮੇਟੀ ਪਹਿਲਾਂ ਹੀ ਰਾਹੁਲ ਨੂੰ ਪਾਰਟੀ ਪ੍ਰਧਾਨ ਬਣਾਉਣ ਦਾ ਮਤਾ ਪਾਸ ਕਰ ਚੁੱਕੀ ਹੈ। ਤੇਲੰਗਾਨਾ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੇ ਨੇਤਾ ਮੱਲੂ ਭੱਟੀ ਨੇ ਕਿਹਾ ਕਿ ਪਾਰਟੀ ਨੇਤਾ ਰਾਜਮੋਹਨ ਉਨੀਥਨ ਦੀ ਪ੍ਰਧਾਨਗੀ ਹੇਠ ਪ੍ਰਦੇਸ਼ ਕਾਂਗਰਸ ਕਮੇਟੀ (ਪੀਸੀਸੀ) ਦੇ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਰਾਹੁਲ ਗਾਂਧੀ ਇਹਨਾਂ ਚੋਣਾਂ ਦੌਰਾਨ 5 ਮਹੀਨੇ ਦੀ (ਭਾਰਤ ਜੋੜੋ) ਪੈਦਲ ਯਾਤਰਾ ਕਰਕੇ ਲੋਕਾਂ ਦੀ ਹਮਦਰਦੀ ਬਟੋਰ ਰਹੇ ਹਨ। ਇਸ ਯਾਤਰਾ ਦੌਰਾਨ ਉਹ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੂੰ ਸੜਕਾਂ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜਿਕਰਯੋਗ ਹੈ ਕਿ ਅਕਸਰ ਵੰਸ਼ਵਾਦ ਦੇ ਦੋਸ਼ਾਂ 'ਚ ਘਿਰੀ ਕਾਂਗਰਸ 'ਚ 24 ਸਾਲ ਬਾਅਦ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗਾਂਧੀ ਪਰਿਵਾਰ ਤੋਂ ਬਾਹਰ ਪ੍ਰਧਾਨ ਲਗਭਗ ਤੈਅ ਹੋ ਚੁੱਕਾ ਹੈ। ਪਾਰਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰਾਹੁਲ ਗਾਂਧੀ ਪ੍ਰਧਾਨ ਦੇ ਅਹੁਦੇ ਲਈ ਚੋਣ ਨਹੀਂ ਲੜਨਗੇ। ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ 24 ਤੋਂ 30 ਸਤੰਬਰ ਤਕ ਹੋਵੇਗੀ। ਚੋਣਾਂ 17 ਅਕਤੂਬਰ ਨੂੰ ਹੋਣਗੀਆਂ ਅਤੇ ਦੋ ਦਿਨ ਬਾਅਦ ਨਤੀਜਾ ਆਉਣਾ ਹੈ।
Get the latest update about CONGRESS PARTY PRESIDENT, check out more about RAHUL GANDHI, PARLIAMENTARY ELECTIONS, CONGRESS PARTY & SONIA GANDHI
Like us on Facebook or follow us on Twitter for more updates.