ਵਿਆਹ 'ਚ ਲਾੜੇ ਦੀ ਸ਼ੇਰਵਾਨੀ ਤੇ ਮਚਿਆ ਬਵਾਲ, ਹਿੰਸਕ ਝੜਪ 'ਚ ਦੋਨਾਂ ਧਿਰਾਂ ਨੇ ਇਕ ਦੂਜੇ ਤੇ ਕੀਤਾ ਪਥਰਾਅ

ਮੱਧ ਪ੍ਰਦੇਸ਼ ਤੋਂ ਇਕ ਵਿਆਹ ਸਮਾਰੋਹ ਨੇ ਓਦੋ ਹਿੰਸਕ ਰੂਪ ਧਾਰਨ ਕਰ ਲਿਆ, ਜਦੋ ਇਕ ਲਾੜੇ ਵਲੋਂ ਆਪਣੇ ਵਿਆਹ 'ਚ ਧੋਤੀ ਕੁਰਤਾ ਦੀ ਬਜਾਏ ਸ਼ੇਰਵਾਨੀ ਪਾਈ ਗਈ। ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ 'ਚ ਇਕ ਆਦਿਵਾਸੀ ਲਾੜੇ ਨੇ ਆਪਣੇ ਵਿਆਹ 'ਚ 'ਸ਼ੇਰਵਾਨੀ' ਪਹਿਨੀ ਹੋਈ ਸੀ, ਜਿਸ ਕਾਰਨ ਉਸ ਦੇ ਅਤੇ ਲਾੜੀ ਦੇ ਪਰਿਵਾਰ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਦੇ ਲੋਕਾਂ ਨੇ ਕਥਿਤ ਤੌਰ 'ਤੇ ਇਕ ਦੂਜੇ 'ਤੇ ਪੱਥਰ ਸੁੱਟੇ ਅਤੇ ਹਿੰਸਕ ਝੜਪ ਹੋ ਗਈ...

ਮੱਧ ਪ੍ਰਦੇਸ਼ ਤੋਂ ਇਕ ਵਿਆਹ ਸਮਾਰੋਹ ਨੇ ਓਦੋ ਹਿੰਸਕ ਰੂਪ ਧਾਰਨ ਕਰ ਲਿਆ, ਜਦੋ ਇਕ ਲਾੜੇ ਵਲੋਂ ਆਪਣੇ ਵਿਆਹ 'ਚ ਧੋਤੀ ਕੁਰਤਾ ਦੀ ਬਜਾਏ ਸ਼ੇਰਵਾਨੀ ਪਾਈ ਗਈ। ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ 'ਚ ਇਕ ਆਦਿਵਾਸੀ ਲਾੜੇ ਨੇ ਆਪਣੇ ਵਿਆਹ 'ਚ 'ਸ਼ੇਰਵਾਨੀ' ਪਹਿਨੀ ਹੋਈ ਸੀ, ਜਿਸ ਕਾਰਨ ਉਸ ਦੇ ਅਤੇ ਲਾੜੀ ਦੇ ਪਰਿਵਾਰ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਦੇ ਲੋਕਾਂ ਨੇ ਕਥਿਤ ਤੌਰ 'ਤੇ ਇਕ ਦੂਜੇ 'ਤੇ ਪੱਥਰ ਸੁੱਟੇ ਅਤੇ ਹਿੰਸਕ ਝੜਪ ਹੋ ਗਈ।

ਜਾਣਕਰੀ ਮੁਤਾਬਿਕ ਇਹ ਘਟਨਾ ਸ਼ਨੀਵਾਰ ਨੂੰ ਮੰਗਬੇਦਾ ਪਿੰਡ ਵਿੱਚ ਵਾਪਰੀ ਜਦੋਂ ਲਾੜੀ ਦੇ ਰਿਸ਼ਤੇਦਾਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਲਾੜਾ ਆਪਣੀ ਕਬਾਇਲੀ ਪਰੰਪਰਾ ਅਨੁਸਾਰ ਵਿਆਹ ਦੀਆਂ ਰਸਮਾਂ ਦੌਰਾਨ 'ਧੋਤੀ-ਕੁਰਤਾ' ਪਹਿਨੇ, ਨਾ ਕਿ 'ਸ਼ੇਰਵਾਨੀ'। ਇਸ ਤੋਂ ਬਾਅਦ ਦੋਨਾਂ ਧਿਰਾਂ ;ਚ ਹੰਗਾਮਾ ਸ਼ੁਰੂ ਹੋ ਗਿਆ। ਬਰਾਤੀਆਂ ਅਤੇ ਕੁੜੀ ਦੇ ਪਰਿਵਾਰ ਰਿਸ਼ਤੇਦਾਰਾਂ ਨੇ ਇਕ ਦੂਜੇ ਤੇ ਪੱਥਰ ਸੁਟਣੇ ਸ਼ੁਰੂ ਕਰ ਦਿਤੇ। ਜਿਸ ਤੋਂ ਬਾਅਦ ਇਸ ਘਟਨਾ ਨੇ ਹਿੰਸਕ ਰੂਪ ਧਾਰਨਾ ਕਰ ਲਿਆ। ਘਟਨਾ ਤੋਂ ਬਾਅਦ ਔਰਤਾਂ ਸਮੇਤ ਵੱਡੀ ਗਿਣਤੀ 'ਚ ਲੋਕ ਥਾਣਾ ਧਾਮਣੌੜ 'ਚ ਪੁੱਜੇ ਅਤੇ ਧਰਨਾ ਦਿੱਤਾ। 

 
ਧਮਨੌਦ ਥਾਣਾ ਇੰਚਾਰਜ ਸੁਸ਼ੀਲ ਯਦੁਵੰਸ਼ੀ ਨੇ ਦੱਸਿਆ ਕਿ ਧਾਰ ਸ਼ਹਿਰ ਦੇ ਰਹਿਣ ਵਾਲੇ ਲਾੜੇ ਸੁੰਦਰਲਾਲ ਨੇ 'ਸ਼ੇਰਵਾਨੀ' ਪਾਈ ਹੋਈ ਸੀ, ਜਦੋਂ ਕਿ ਲਾੜੀ ਦੇ ਰਿਸ਼ਤੇਦਾਰਾਂ ਨੇ ਵਿਆਹ ਦੀਆਂ ਰਸਮਾਂ 'ਧੋਤੀ-ਕੁਰਤੇ' 'ਚ ਕਰਨ 'ਤੇ ਜ਼ੋਰ ਦਿੱਤਾ ਸੀ। ਇਸ ਨਾਲ ਦੋਵਾਂ ਧਿਰਾਂ ਵਿਚਕਾਰ ਗਰਮਾ-ਗਰਮੀ ਹੋਈ ਅਤੇ ਹਿੰਸਕ ਝੜਪ ਹੋ ਗਈ। ਦੋਵਾਂ ਧਿਰਾਂ ਦੇ ਮੈਂਬਰਾਂ ਨੇ ਬਾਅਦ ਵਿੱਚ ਪੁਲਿਸ ਸ਼ਿਕਾਇਤਾਂ ਦਰਜ ਕਰਵਾਈਆਂ, ਜਿਸ ਦੇ ਆਧਾਰ 'ਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 294 (ਅਸ਼ਲੀਲ ਐਕਟ), 323 (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ ਕੁਝ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ।  

Get the latest update about TRUESCOOPPUNJABI, check out more about MP GROOM SHERWANI CONTROVERCY, MP NEWS & CONTROVERSY ON GROOM SHERWANU IN DHAR MP

Like us on Facebook or follow us on Twitter for more updates.