ਦਿਲਜੀਤ ਦੇ ਜਲੰਧਰ 'ਚ ਕੌਂਸਰਟ ਤੇ ਛਿੜਿਆ ਵਿਵਾਦ, ਪ੍ਰੋਗਰਾਮ ਪ੍ਰਬੰਧਕ ਕੰਪਨੀ ਅਤੇ ਡਰਾਈਵਰ ਖਿਲਾਫ FIR ਦਰਜ਼

ਪੰਜਾਬੀ ਮਿਉਜਿਕ ਇੰਡਸਟਰੀ ਦੇ ਸਟਾਰ ਚਿਹਰੇ ਦਿਲਜੀਤ ਦੋਸਾਂਝ ਫਿਲਹਾਲ 𝐁𝐎𝐑𝐍 𝐓𝐎 𝐒𝐇𝐈𝐍𝐄 ਦੇ ਆਪਣੇ ਵਰਲਡ ਟੂਰ ਤੇ ਹਨ ਤੇ ਇਸੇ ਸਿਲਸਿਲੇ 'ਚ ਬੀਤੀ ਦਿਨੀ 17 ਅਪ੍ਰੈਲ ਨੂੰ ਦਿਲਜੀਤ ਦੋਸਾਂਝ ਜਲੰਧਰ...

ਜਲੰਧਰ :- ਪੰਜਾਬੀ ਮਿਉਜਿਕ ਇੰਡਸਟਰੀ ਦੇ ਸਟਾਰ ਚਿਹਰੇ ਦਿਲਜੀਤ ਦੋਸਾਂਝ ਫਿਲਹਾਲ 𝐁𝐎𝐑𝐍 𝐓𝐎 𝐒𝐇𝐈𝐍𝐄 ਦੇ ਆਪਣੇ ਵਰਲਡ ਟੂਰ ਤੇ ਹਨ ਤੇ ਇਸੇ ਸਿਲਸਿਲੇ 'ਚ ਬੀਤੀ ਦਿਨੀ 17 ਅਪ੍ਰੈਲ ਨੂੰ ਦਿਲਜੀਤ ਦੋਸਾਂਝ ਜਲੰਧਰ 'ਚ ਵੀ ਆਪਣਾ ਪ੍ਰੋਗਰਾਮ ਕਰ ਕੇ ਗਏ ਹਨ। ਪਰ ਹੁਣ ਦਿਲਜੀਤ ਦੋਸਾਂਝ ਦੇ ਇਸ ਜਲੰਧਰ ਕੋਂਸਰਟ ਤੇ ਨਵਾਂ ਵਿਵਾਦ ਚਿੜ੍ਹ ਗਿਆ ਹੈ। ਜਿਸ ਦੇ ਚਲਦਿਆਂ ਪ੍ਰੋਗਰਾਮ ਪ੍ਰਬੰਧਕ ਕੰਪਨੀ ਅਤੇ ਦਿਲਜੀਤ ਦੇ ਚਾਰਟਰ ਡਰਾਈਵਰ ਤੇ ਐਫ ਆਈ ਆਰ ਦਰਜ਼ ਹੋ ਗਈ ਹੈ। ਫਗਵਾੜਾ ਪੁਲਿਸ ਵਲੋਂ ਐਲਪੀਯੂ 'ਚ ਹੋਏ ਇਸ ਕੋਂਸਰਟ ਦੇ ਪ੍ਰਬੰਧਕ ਕੰਪਨੀ ਅਤੇ ਦਿਲਜੀਤ ਦੇ ਚਾਰਟਰ ਡਰਾਈਵਰ ਤੇ ਇਹ ਮਾਮਲਾ ਦਰਜ਼ ਕੀਤਾ ਗਿਆ ਹੈ।  


ਮਿਲੀ ਜਾਣਕਾਰੀ ਮੁਤਾਬਿਕ ਪਰਚਾ ਕਪੂਰਥਲਾ ਜਿਲ੍ਹੇ ਦੇ ਅੰਦਰ ਆਉਂਦੇ ਸਤਨਾਮਪੁਰਾ ਫਗਵਾੜਾ ਪੁਲਿਸ 'ਚ ਦਰਜ ਹੋਇਆ ਹੈ, ਜਿਸ 'ਚ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਪ੍ਰਬੰਧਕ ਕੰਪਨੀ ਅਤੇ ਡਰਾਈਵਰ ਦੇ ਖਿਲਾਫ ਧਾਰਾ 336 ਅਤੇ ਧਾਰਾ 188 ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਮਾਮਲਾ ਦਰਜ ਕਰਦੇ ਹੋਏ ਸਤਨਾਮਪੁਰਾ ਫਗਵਾੜਾ ਪੁਲਿਸ ਨੇ ਦੱਸਿਆ ਹੈ ਕਿ ਸਾਰੇਗਾਮਾ ਕੰਪਨੀ ਵੱਲੋਂ ਜਲੰਧਰ 'ਚ ਐਲਪੀਯੂ 'ਚ 17 ਅਪ੍ਰੈਲ 2022 ਨੂੰ ਕਰਵਾਏ ਗਏ ਪ੍ਰੋਫਰਾਮ 'ਚ ਦਿਲਜੀਤ ਦੋਸਾਂਝ ਨੂੰ ਲੈ ਕੇ ਆ ਰਹੇ ਚਾਪਰ ਨੂੰ ਉਤਾਰਨ ਦੇ ਲਈ ਮਨਜੂਰੀ ਐਸ ਡੀ ਐਮ ਫਗਵਾੜਾ ਨੇ ਦੇ ਦਿੱਤੀ ਸੀ। ਪਰ ਫਿਰ ਵੀ ਚਾਪਰ ਡਰਾਈਵਰ ਤੈਅ ਸਮੇ ਤੋਂ ਬਾਅਦ ਵੀ 2-3 ਚੱਕਰ ਹਵਾ 'ਚ ਹੀ ਲਗਾਉਂਦਾ ਰਿਹਾ ਤੇ ਬਾਅਦ 'ਚ ਬਿਨਾ ਕਿਸੇ ਦੀ ਮਨਜੂਰੀ ਦੇ ਹੀ ਆਪਣੀ ਮਰਜੀ ਨਾਲ ਚਾਪਰ ਨੂੰ ਸੈਕਟਰ 55 ਦੀ ਗਰਾਉਂਡ 'ਚ ਉਤਾਰ ਦਿੱਤਾ। ਜਿਥੇ ਦਿਲਜੀਤ ਦੋਸਾਂਝ ਨੂੰ ਉਤਾਰਿਆ ਗਿਆ ਓਥੇ ਸਿਕਿਓਰਿਟੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ। ਨਾਲ ਹੀ ਸਾਰੇਗਾਮਾ ਕੰਪਨੀ ਵਲੋਂ ਪ੍ਰੋਗਰਾਮ ਨੂੰ 17-4-2022 ਨੂੰ ਸ਼ਾਮ 8 ਵਜੇ ਤੋਂ 10 ਵਜੇ ਤੱਕ ਚਲਾਉਣ ਦੀ ਮਨਜੂਰੀ ਐਸ ਦੀਆ ਐੱਮ ਫਗਵਾੜਾ ਵਲੋਂ ਮਿਲੀ ਸੀ ਪਰ ਪ੍ਰੋਗਰਾਮ ਰਾਤ 8 ਵਜੇ ਤੋਂ 11 ਵਜੇ ਤੱਕ ਚਲਦਾ ਰਿਹਾ। ਸਤਨਾਮਪੁਰਾ ਫਗਵਾੜਾ ਪੁਲਿਸ 'ਚ ਸਮਾਗਮ ਲਈ ਦਿੱਤੇ ਗਏ ਸਮੇਂ ਤੋਂ ਇੱਕ ਘੰਟਾ ਵੱਧ ਪ੍ਰੋਗਰਾਮ ਚਲਾਉਣ ਅਤੇ ਐਸ ਡੀ ਐੱਮ ਦੇ ਹੁਕਮ ਦੀ ਉਲੰਘਣਾ ਕਰਨ ਤੇ ਇਹ ਪਰਚਾ ਦਰਜ ਕੀਤਾ ਹੈ। 

Get the latest update about BORN TON SHINE, check out more about DILJIT DOSANJH, Controversy over Diljits concert, SAREGAMA COMPANY & JALANDHAR CONCERT

Like us on Facebook or follow us on Twitter for more updates.