ਜਲਦ ਵਧ ਸਕਦੈ ਤੁਹਾਡਾ ਮੋਬਾਇਲ ਖਰਚ, ਟੈਲੀਕਾਮ ਕੰਪਨੀਆਂ ਨੇ ਖਿੱਚੀ ਟੈਰਿਫ ਦਰਾਂ 'ਚ ਵਾਧੇ ਦੀ ਤਿਆਰੀ

ਕੋਰੋਨਾ ਦੌਰਾਨ ਜਿਥੇ ਪੈਟਰੋਲ ਨੇ ਲੋਕਾਂ ਦੇ ਪਸੀਨੇ ਕਢਾਏ ਹੋਏ ਹਨ ਉਥੇ ਹੀ ਹੁਣ ਆਉਣ ਵਾਲੇ ਕੁਝ ਮਹੀ...

ਕੋਰੋਨਾ ਦੌਰਾਨ ਜਿਥੇ ਪੈਟਰੋਲ ਨੇ ਲੋਕਾਂ ਦੇ ਪਸੀਨੇ ਕਢਾਏ ਹੋਏ ਹਨ ਉਥੇ ਹੀ ਹੁਣ ਆਉਣ ਵਾਲੇ ਕੁਝ ਮਹੀਨਿਆਂ ਵਿਚ ਤੁਹਾਡੇ ਮੋਬਾਈਲ ਫੋਨ ਦਾ ਖਰਚਾ ਵਧ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਟੈਲੀਕਾਮ ਕੰਪਨੀਆਂ ਅਗਲੇ ਇਕ ਜਾਂ ਦੂਜੀ ਤਿਮਾਹੀ ਵਿਚ ਟੈਰਿਫ ਦਰਾਂ ਵਿਚ ਵਾਧਾ ਕਰ ਸਕਦੀਆਂ ਹਨ। 

ਆਉਂਦੀ 1 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਵਿੱਤੀ ਸਾਲ 2021-22 ਵਿਚ ਆਪਣੀ ਰੈਵੇਨਿਊ ਗ੍ਰੋਥ ਨੂੰ ਵਧਾਉਣ ਲਈ ਕੰਪਨੀਆਂ ਇਕ ਵਾਰ ਮੁੜ ਇਹ ਕਦਮ ਉਠਾ ਸਕਦੀਆਂ ਹਨ। ਨਿਵੇਸ਼ ਸਬੰਧੀ ਜਾਣਕਾਰੀ ਦੇਣ ਵਾਲੀ ਕੰਪਨੀ ਇਕਰਾ ਦੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਕੁਝ ਟੈਲੀਕਾਮ ਕੰਪਨੀਆਂ ਨੇ ਟੈਰਿਫ ਵਿਚ ਵਾਧਾ ਕੀਤਾ ਸੀ। ਕੋਰੋਨਾ ਕਾਰਣ ਲਗਾਏ ਲਾਕਡਾਊਨ ਦੌਰਾਨ ਕਈ ਇੰਡਸਟਰੀਆਂ ਨੂੰ ਵੱਡਾ ਝਟਕਾ ਲੱਗਾ ਸੀ। ਇਕਰਾ ਦਾ ਕਹਿਣਾ ਹੈ ਕਿ ਟੈਰਿਫ ਵਿਚ ਵਾਧੇ ਅਤੇ ਗਾਹਕਾਂ ਦਾ 2 ਤੋਂ 4 ਫੀਸਦੀ ਵਿਚ ਅਪਗ੍ਰੇਡੇਸ਼ਨ ਕਾਰਣ ਐਵਰੇਜ਼ ਰੈਵੇਨਿਊ ਉੱਤੇ ਯੂਜ਼ਰ (ਏ. ਆਰ. ਪੀ. ਯੂ.) ਵਿਚ ਸੁਧਾਰ ਹੋ ਸਕਦਾ ਹੈ। ਦਰਮਿਆਨੀ ਟਰਮ ਵਿਚ ਇਹ ਕਰੀਬ 220 ਰੁਪਏ ਹੋ ਸਕਦਾ ਹੈ, ਜਿਸ ਨਾਲ ਅਗਲੇ 2 ਸਾਲ ਵਿਚ ਇੰਡਸਟਰੀ ਦਾ ਰੈਵੇਨਿਊ 11 ਤੋਂ 13 ਫੀਸਦੀ ਅਤੇ ਵਿੱਤੀ ਸਾਲ 2022 ਵਿਚ ਆਪ੍ਰੇਟਿੰਗ ਮਾਰਜਨ ਕਰੀਬ 38 ਫੀਸਦੀ ਵਧੇਗਾ। ਇਕਰਾ ਦਾ ਕਹਿਣਾ ਹੈ ਕਿ ਕੈਸ਼ ਲੋਅ ਜਨਰੇਸਨ ਵਿਚ ਸੁਧਾਰ ਅਤੇ ਪੂੰਜੀਗਤ ਖਰਚਿਆਂ ਵਿਚ ਕਮੀ ਨਾਲ ਨਿਯਮਿਤ ਆਪ੍ਰੇਸ਼ਨ ਲਈ ਬਾਹਰੀ ਕਰਜ਼ੇ ਦੀ ਲੋੜ ਘੱਟ ਹੋਵੇਗੀ। ਹਾਲਾਂਕਿ ਐਡਜਸਟੇਡ ਗ੍ਰਾਸ ਰੈਵੇਨਿਊ (ਏ. ਜੀ. ਆਰ.) ਦੇਣਦਾਰੀਆਂ ਤੋਂ ਇਲਾਵਾ ਕਰਜ਼ਾ ਅਤੇ ਅਗਲੇ ਦੌਰ ਵਿਚ ਸਪੈਕਟ੍ਰਮ ਨੀਲਾਮੀ ਕਾਰਣ ਟੈਲੀਕਾਮ ਕੰਪਨੀਆਂ ਉੱਤੇ ਦਬਾਅ ਵਧੇਗਾ।

ਲਾਕਡਾਊਨ ਦਾ ਇੰਡਸਟਰੀ ਉੱਤੇ ਘੱਟ ਰਿਹਾ ਅਸਰ
ਕੋਰੋਨਾ ਮਹਾਮਾਰੀ ਕਾਰਣ ਜ਼ਿਆਦਾਤਰ ਇੰਡਸਟਰੀ ਉੱਤੇ ਬੁਰਾ ਪ੍ਰਭਾਵ ਪਿਆ ਪਰ ਟੈਲੀਕਾਮ ਇੰਡਸਟਰੀ ਉੱਤੇ ਇਸ ਦਾ ਜ਼ਿਆਦਾ ਅਸਰ ਨਹੀਂ ਪਿਆ। ਲਾਕਡਾਊਨ ਦੀ ਸ਼ੁਰੂਆਤ ਵਿਚ ਫਿਜ਼ੀਕਲ ਰਿਚਾਰਚ ਦੀ ਗੈਰ-ਉਪਲਬਧਤਾ (ਲਾਕਡਾਊਨ ਦੌਰਾਨ ਦੁਕਾਨਾਂ ਬੰਦ ਸਨ) ਅਤੇ ਇਨਕਮਿੰਗ ਦੀ ਸਹੂਲਤ ਵਧਾਏ ਜਾਣ ਕਾਰਣ ਟੈਲੀਕਾਮ ਕੰਪਨੀਆਂ ਦੇ ਏ. ਆਰ. ਪੀ. ਯੂ. (ਐਵਰੇਜ਼ ਰੈਵੇਨਿਊ ਉੱਤੇ ਯੂਜ਼ਰ) ਵਿਚ ਕਮੀ ਆਈ ਸੀ। ਲਾਕਡਾਊਨ ਦੌਰਾਨ ਟੈਲੀਕਾਮ ਕੰਪਨੀਆਂ ਨੇ ਵੈਲੇਡਿਟੀ ਖਤਮ ਹੋਣ ਤੋਂ ਬਾਅਦ ਰਿਚਾਰਜ ਕਰਵਾਏ ਜਾਣ ਦੇ ਬਾਵਜੂਦ ਇਨਕਮਿੰਗ ਕਾਲ ਦੀ ਸਹੂਲਤ ਬੰਦ ਨਹੀਂ ਕੀਤੀ ਸੀ। ਹਾਲਾਂਕਿ ਕੁਝ ਸਮੇਂ ਬਾਅਦ ਯੂਜੇਜ ਅਤੇ ਟੈਰਿਫ ਵਿਚ ਵਾਧੇ ਕਾਰਣ ਸਥਿਤੀ ਵਿਚ ਸੁਧਾਰ ਆਇਆ। ਵਰਕ ਫ੍ਰਾਮ ਹੋਮ, ਆਨਲਾਈਨ ਸਕੂਲ, ਕੰਟੈਂਟ ਵਾਚਿੰਗ ਐਡ ਕਾਰਣ ਡਾਟਾ ਦੀ ਵਰਤੋਂ ਵਧੀ ਹੈ।

Get the latest update about increase tariff, check out more about expensive, data usage, mobile phone & Telecom companies

Like us on Facebook or follow us on Twitter for more updates.