Viral Video : ਇਸ ਨੂੰ ਕਹਿੰਦੇ ਨੇ ਆਪਣੇ ਕੰਮ ਨਾਲ ਪਿਆਰ ਕਰਨਾ! ਟ੍ਰੈਫਿਕ ਪੁਲਿਸ ਦੇ ਅੰਦਾਜ਼ ਨੇ ਜਿੱਤ ਲਿਆ ਦਿਲ

ਦੁਨੀਆ 'ਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ, ਜੋ ਆਪਣੇ ਕੰਮ ਨੂੰ ਬਹੁਤ ਪਿਆਰ ਕਰ...

ਵੈੱਬ ਸੈਕਸ਼ਨ - ਦੁਨੀਆ 'ਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ, ਜੋ ਆਪਣੇ ਕੰਮ ਨੂੰ ਬਹੁਤ ਪਿਆਰ ਕਰਦੇ ਹਨ, ਨਹੀਂ ਤਾਂ ਅੱਜ-ਕੱਲ੍ਹ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਅਕਸਰ ਆਪਣੇ ਕੰਮ ਲਈ ਰੋਂਦੇ ਰਹਿੰਦੇ ਹਨ। ਕਈ ਵਾਰ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਗਲਤ ਖੇਤਰ ਚੁਣਿਆ ਹੈ, ਕਦੇ ਉਹ ਕੰਮ ਦੇ ਦਬਾਅ ਨੂੰ ਸੰਭਾਲਣ ਵਿਚ ਅਸਮਰੱਥ ਹੁੰਦੇ ਹਨ। ਉਹ ਸਹੀ ਢੰਗ ਨਾਲ ਕੰਮ ਨਹੀਂ ਕਰ ਪਾਉਂਦੇ ਹਨ ਤੇ ਇਹ ਕਹਿੰਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਘੱਟ ਪੈਸੇ ਮਿਲਦੇ ਹਨ, ਇਸ ਲਈ ਉਨ੍ਹਾਂ ਨੂੰ ਕੰਮ ਕਰਨ ਦਾ ਮਨ ਨਹੀਂ ਹੁੰਦਾ। ਅੱਜ ਕੱਲ੍ਹ ਇਸ ਨਾਲ ਜੁੜੀ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਯਕੀਨਨ ਕਹੋਗੇ ਕਿ ਇਸ ਵਿਅਕਤੀ ਨੂੰ ਆਪਣਾ ਕੰਮ ਬਹੁਤ ਪਸੰਦ ਹੈ। ਇਹ ਵੀਡੀਓ ਬਹੁਤ ਸੋਹਣੀ ਹੈ, ਜਿਸ ਨੂੰ ਦੇਖ ਕੇ ਤੁਹਾਡਾ ਦਿਲ ਬਾਗ-ਬਾਗ ਹੋ ਜਾਵੇਗਾ।

ਇਹ ਵੀਡੀਓ ਇੱਕ ਟ੍ਰੈਫਿਕ ਪੁਲਿਸ ਕਾਂਸਟੇਬਲ ਦੀ ਹੈ, ਜੋ ਬਿਲਕੁਲ ਵੱਖਰੇ ਤਰੀਕੇ ਨਾਲ ਟ੍ਰੈਫਿਕ ਨੂੰ ਕੰਟਰੋਲ ਕਰ ਰਿਹਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੜਕ ਦੇ ਵਿਚਕਾਰ ਖੜ੍ਹਾ ਟ੍ਰੈਫਿਕ ਪੁਲਿਸ ਦਾ ਕਾਂਸਟੇਬਲ ਅਨੋਖੇ ਤਰੀਕੇ ਨਾਲ ਵਾਹਨਾਂ ਨੂੰ ਰੋਕ ਰਿਹਾ ਹੈ ਤੇ ਫਿਰ ਅੱਗੇ ਵਧਣ ਦਾ ਸੰਕੇਤ ਦੇ ਰਿਹਾ ਹੈ। ਉਸ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਉਸ ਨੂੰ ਡਾਂਸ ਨਾਲ ਪਿਆਰ ਹੈ, ਇਸੇ ਲਈ ਉਹ ਕਿਸੇ ਨਾ ਕਿਸੇ ਡਾਂਸ ਸਟਾਈਲ 'ਚ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵੀਡਿਓ ਨੂੰ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਇਸ ਜਵਾਨ ਨੂੰ ਆਪਣੇ ਕੰਮ ਪ੍ਰਤੀ ਕਿੰਨਾ ਪਿਆਰ ਹੈ, ਨਹੀਂ ਤਾਂ ਆਮ ਤੌਰ 'ਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਇਕ ਜਗ੍ਹਾ 'ਤੇ ਖੜ੍ਹੇ ਹੋਣ 'ਤੇ ਪਰੇਸ਼ਾਨ ਹੋ ਜਾਂਦੇ ਹਨ ਤੇ ਟਰੈਫਿਕ ਨੂੰ ਕੰਟਰੋਲ ਕਰਨ 'ਚ ਉਨ੍ਹਾਂ ਦੇ ਪਸੀਨੇ ਛੁੱਟ ਜਾਂਦੇ ਹਨ। ਹਾਲਾਂਕਿ ਇਹ ਵੀਡੀਓ ਕਿੱਥੋਂ ਦੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਟ੍ਰੈਫਿਕ ਪੁਲਿਸ ਜਵਾਨ ਦੇ ਇਸ ਅਨੋਖੇ ਅੰਦਾਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

Get the latest update about traffic control, check out more about cop, viral video & unique way

Like us on Facebook or follow us on Twitter for more updates.