ਦਿੱਲੀ 'ਚ ਕੋਰੋਨਾ ਦੀ ਡਰਾਉਣੀ ਰਫਤਾਰ, 24 ਘੰਟਿਆਂ ਵਿਚ 2 ਮੌਤਾਂ, ਪਾਜ਼ੇਟਿਵ ਕੇਸ 1400 ਤੋਂ ਪਾਰ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 1407 ਨਵੇਂ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 1407 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਦੋ ਇਨਫੈਕਟਿਡ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਦਿੱਲੀ ਵਿਚ ਕੋਰੋਨਾ ਦੀ ਲਾਗ ਦਰ ਘੱਟ ਕੇ 4.72 ਫੀਸਦੀ ਹੋ ਗਈ ਹੈ। ਹੁਣ ਦਿੱਲੀ ਵਿਚ ਐਕਟਿਵ ਕੇਸਾਂ ਦੀ ਗਿਣਤੀ 5,955 ਪਹੁੰਚ ਗਈ ਹੈ।
ਦਿੱਲੀ ਵਿਚ 4,365 ਮਰੀਜ਼ ਹੋਮ ਆਈਸੋਲੇਸ਼ਨ ਵਿਚ ਹਨ ਜਦੋਂ ਕਿ 183 ਮਰੀਜ਼ ਹਸਪਤਾਲ ਵਿਚ ਦਾਖਲ ਹਨ। ਇਸ ਦੌਰਾਨ 1546 ਲੋਕ ਠੀਕ ਵੀ ਹੋਏ ਹਨ। ਦਿੱਲੀ ਵਿਚ ਬੀਤੇ 24 ਘੰਟਿਆਂ ਵਿਚ 29,821 ਕੋਰੋਨਾ ਟੈਸਟ ਕੀਤੇ ਗਏ ਸਨ।
ਦਿੱਲੀ ਵਿਚ ਕੋਵਿਡ ਹਸਪਤਾਲਾਂ ਵਿਚ ਕੋਰੋਨਾ ਦੇ 9,590 ਬੈੱਡ ਰਾਖਵੇਂ ਹਨ। ਜਿਨ੍ਹਾਂ ਵਿਚੋਂ 212 'ਤੇ ਮਰੀਜ਼ ਹਨ। ਅਤੇ 9,378 ਬੈੱਡ ਖਾਲੀ ਹਨ। ਉਥੇ ਹੀ ਕੋਵਿਡ ਕੇਅਰ ਸੈਂਟਰ ਵਿਚ 825 ਬੈੱਡ ਅਤੇ ਕੋਵਿਡ ਹੈਲਥ ਸੈਂਟਰ ਵਿਚ 144 ਬੈੱਡ ਖਾਲੀ ਹਨ। ਦਿੱਲੀ ਵਿਚ ਕੁਲ ਕੰਟੇਨਮੈਂਟ ਜ਼ੋਨ 1630 ਹਨ। ਰਾਜਧਾਨੀ ਵਿਚ ਹੁਣ ਤੱਕ ਕੋਰੋਨਾ ਦੇ ਕੁਲ 1,89,2,832 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚ 1,86,0698 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 26,179 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜੇ ਦਿੱਲੀ ਵਿਚ ਕੁਲ 5,955 ਐਕਟਿਵ ਕੇਸ ਹਨ।
ਉਥੇ ਹੀ ਜੇਕਰ ਸ਼ੁੱਕਰਵਾਰ ਦੀ ਗੱਲ ਕੀਤੀ ਜਾਵੇ ਤਾਂ ਕਲ ਦਿੱਲੀ ਵਿਚ 1,656 ਨਵੇਂ ਮਾਮਲੇ ਮਿਲੇ ਸਨ ਅਤੇ ਇਨਫੈਕਸ਼ਨ ਦਰ 5.3 ਫੀਸਦੀ ਸੀ। ਇਸ ਦੌਰਾਨ ਤਕਰੀਬਨ 30,700 ਕੋਰੋਨਾ ਦੇ ਟੈਸਟ ਕੀਤੇ ਗਏ ਸਨ। ਹਾਲਾਂਕਿ ਇਸ ਦੌਰਾਨ ਕਿਸੇ ਵੀ ਵਿਅਕਤੀ ਦੀ ਕੋਰੋਨਾ ਕਾਰਨ ਜਾਨ ਨਹੀਂ ਗਈ ਸੀ। 

Get the latest update about Corona news, check out more about Latest news, Truescoop news & National news

Like us on Facebook or follow us on Twitter for more updates.