2 ਕਰੋੜ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾ ਪੰਜਾਬ 'ਚ ਖ਼ਤਮ ਹੋਈਆਂ ਕੋਰੋਨਾ ਪਾਬੰਦੀਆਂ, 100 ਏਕੜ ਖੜ੍ਹੀ ਫ਼ਸਲ ਤੇ ਚਲੀ JCB

ਸਮਾਗਮ ਲਈ 100 ਏਕੜ ਖੜ੍ਹੀ ਕਣਕ ਵੱਢ ਦਿੱਤੀ ਗਈ ਤੇ ਜੇਸੀਬੀ ਮਸ਼ੀਨਾਂ ਤੇ ਟਰੈਕਟਰ ਨਾਲ ਜ਼ਮੀਨ ਪੱਧਰੀ ਕਰ ਕੇ ਪਾਰਕਿੰਗ ਲਈ ਥਾਂ ਬਣਾਈ ਗਈ ਹੈ।ਇਹ ਕਣਕ ਹਾਲੇ ਕੱਚੀ ਹੈ ਤੇ ਸਮੇਂ ਤੋਂ ਪਹਿਲਾਂ ਹੀ ਵੱਢ ਦਿੱਤੀ ਗਈ ਹੈ ਜਿਸ ਕਾਰਨ ਮਾਲਕ ਕਿਸਾਨ ਨੂੰ 46 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਭਰੋਸੀ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਡਾਲ ਨਾਲ ਲੱਗਦੀ ਜਗ੍ਹਾ...

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਨਾਲ ਕੱਲ ਖਟਕੜ ਕਲਾ ਵਿਖੇ ਸਹੁੰ ਚੁੱਕ ਸਮਾਰੋਹ ਹੋਣ ਜਾ ਰਿਹਾ ਹੈ। ਜਿਸ ਦੇ ਲਈ ਕਈ ਤਰ੍ਹਾਂ ਫੇਰ ਬਦਲ ਵੀ ਕੀਤੇ ਜਾ ਰਹੇ ਹਨ।  ਇਸ ਦੇ ਨਾਲ ਹੀ ਪੰਜਾਬ 'ਚ ਇੱਕ ਦਿਨ ਪਹਿਲਾ ਹੀ ਕੋਵਿਡ 19 ਦੇ ਚਲਦਿਆਂ ਲਗਿਆਂ ਸਭ ਪਾਬੰਦੀਆਂ ਵੀ ਹਟਾ ਦਿੱਤੀਆਂ ਗਈਆਂ ਹਨ। ਨਾਲ ਹੀ ਅੱਜ ਪੰਜਾਬ ਵਿੱਚ ਕੋਰੋਨਾ ਨੂੰ ਵੱਡੀ ਠੱਲ ਪਈ ਹੈ ਜਿਸ ਨੂੰ ਮੁੱਦੇਨਜ਼ਰ ਰੱਖਦੇ ਹੋਏ ਪੰਜਾਬ ਵਿਚੋਂ ਕੋਵਿਡ ਪਾਬੰਦੀਆਂ ਹਟਾਈਆਂ ਗਈਆਂ ਹਨ। ਪੰਜਾਬ ਸਰਕਾਰ ਨੇ ਕੋਰੋਨਾ ਦੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਵੱਡਾ ਫੈਸਲਾ ਲਿਆ ਗਿਆ ਹੈ। ਇੱਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, "ਮਹਾਂਮਾਰੀ ਰੋਗ ਐਕਟ, 1897 ਦੀ ਧਾਰਾ 2 ਦੇ ਅਧੀਨ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਇਸ ਵਿਸ਼ੇ 'ਤੇ ਸਾਰੀਆਂ ਪਿਛਲੀਆਂ ਹਦਾਇਤਾਂ ਦੀ ਬਜਾਏ, ਡਿਜ਼ਾਸਟਰ ਮੈਨੇਜਮੈਂਟ ਐਕਟ, 2005 ਦੇ ਹੋਰ ਸਾਰੇ ਯੋਗ ਉਪਬੰਧਾਂ ਦੇ ਨਾਲ ਪੜ੍ਹੋ, ਸਾਰੇ ਕੋਵਿਡ -19। ਸਬੰਧਤ ਪਾਬੰਦੀਆਂ ਤੁਰੰਤ ਪ੍ਰਭਾਵ ਨਾਲ ਹਟਾ ਦਿੱਤੀਆਂ ਜਾਂਦੀਆਂ ਹਨ। ਹਾਲਾਂਕਿ, ਪੰਜਾਬ ਦੇ ਵਸਨੀਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੋਵਿਡ-ਉਚਿਤ ਵਿਵਹਾਰ ਦੇ ਨਿਯਮਾਂ ਦੀ ਪਾਲਣਾ ਕਰਨ।"

ਆਮ ਆਦਮੀ ਪਾਰਟੀ  ਨੇ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਬਹੁਮਤ ਹਾਸਲ ਕੀਤਾ ਹੈ। ਆਮ ਆਦਮੀ ਪਾਰਟੀ ਵੱਲੋਂ ਨਾਮਜ਼ਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਵਿਵਾਦ ਖੜ੍ਹਾ ਹੋ ਗਿਆ ਹੈ। ਖਟਕੜ ਕਲਾ ਵਿੱਚ ਹੋਣ ਜਾ ਰਹੇ ਸਮਾਗਮ ਲਈ 100 ਏਕੜ ਖੜ੍ਹੀ ਕਣਕ ਵੱਢ ਦਿੱਤੀ ਗਈ ਤੇ ਜੇਸੀਬੀ ਮਸ਼ੀਨਾਂ ਤੇ ਟਰੈਕਟਰ ਨਾਲ ਜ਼ਮੀਨ ਪੱਧਰੀ ਕਰ ਕੇ ਪਾਰਕਿੰਗ ਲਈ ਥਾਂ ਬਣਾਈ ਗਈ ਹੈ।ਇਹ ਕਣਕ ਹਾਲੇ ਕੱਚੀ ਹੈ ਤੇ ਸਮੇਂ ਤੋਂ ਪਹਿਲਾਂ ਹੀ ਵੱਢ ਦਿੱਤੀ ਗਈ ਹੈ ਜਿਸ ਕਾਰਨ ਮਾਲਕ ਕਿਸਾਨ ਨੂੰ 46 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਭਰੋਸੀ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਡਾਲ ਨਾਲ ਲੱਗਦੀ ਜਗ੍ਹਾ ਸਮਾਗਮ ਦੀ ਪਾਰਕਿੰਗ ਲਈ ਵਰਤੀ ਜਾਣੀ ਹੈ। 

ਜ਼ਿਕਰਯੋਗ ਹੈ ਕਿ ਇਸ ਸਮਾਗਮ ਲਈ 2 ਕਰੋੜ ਰੁਪਏ ਖ਼ਰਚਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਪੁੱਜਣ ਦੀ ਉਮੀਦ ਹੈ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ ਉਤੇ ਚੱਲ ਰਹੀਆਂ ਹਨ। ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੁੱਜਣਗੇ ਤੇ ਇਸ ਤੋਂ ਇਲਾਵਾ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਪੁੱਜਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰੋਗਰਾਮ ਵਿੱਚ ਸਾਰੇ ਜਣੇ ਬਸੰਤੀ ਰੰਗ ਦੀਆਂ ਪੱਗਾਂ ਤੇ ਔਰਤਾਂ ਨੂੰ ਪੀਲੇ ਸ਼ਾਲ ਜਾਂ ਸਟਾਲ ਲੈ ਕੇ ਆਉਣ ਦੀ ਅਪੀਲ ਕੀਤੀ ਹੈ।

Get the latest update about TRUE SCOOP PUNJABI, check out more about AAM ADMI PARTY, PUNJAB NEWS, COVID19 & CORONA GUIDELINES BAN

Like us on Facebook or follow us on Twitter for more updates.