ਪੰਜਾਬ 'ਚ ਕੋਰੋਨਾ ਬਲਾਸਟ, ਪਟਿਆਲਾ ਦੇ 49 ਕੇਸਾਂ ਸਣੇ ਸੂਬੇ 'ਚ ਸਾਹਮਣੇ ਆਏ 72 ਨਵੇਂ ਮਾਮਲੇ

ਪੰਜਾਬ ਵਿਚ ਕੋਰੋਨਾ ਨੇ ਇਕ ਵਾਰ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨ ਦੇ ਸੂਬੇ ਵਿਚ ਕੋਰੋਨਾ ਵਾਇਰਸ ਦੇ 72 ਨਵੇਂ...

ਜਲੰਧਰ- ਪੰਜਾਬ ਵਿਚ ਕੋਰੋਨਾ ਨੇ ਇਕ ਵਾਰ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨ ਦੇ ਸੂਬੇ ਵਿਚ ਕੋਰੋਨਾ ਵਾਇਰਸ ਦੇ 72 ਨਵੇਂ ਮਾਮਲੇ ਦਰਜ ਕੀਤੇ ਹਏ ਹਨ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਤਾਜ਼ਾ ਮਾਮਲਿਆਂ ਵਿਚੋਂ ਇਕੱਲੇ ਪਟਿਆਲਾ ਵਿਚ ਹੀ 49 ਮਾਮਲੇ ਦਰਜ ਕੀਤੇ ਗਏ ਹਨ।

ਇਸ ਤੋਂ ਇਲਾਵਾ ਮੁਹਾਲੀ ਵਿਚ 11, ਜਲੰਧਰ ਵਿਚ 3, ਅੰਮ੍ਰਿਤਸਰ ਵਿਚ 2, ਬਠਿੰਡਾ ਵਿਚ 2 ਤੇ ਬਰਨਾਲਾ, ਫਾਜ਼ਿਲਕਾ, ਲੁਧਿਆਣਾ, ਮਾਨਸਾ, ਤਰਨਤਾਰਨ ਵਿਚ 1-1 ਮਾਮਲੇ ਦਰਜ ਕੀਤੇ ਗਏ ਹਨ। ਤਾਜ਼ਾ ਮਾਮਲਿਆਂ ਦੇ ਨਾਲ ਸੂਬੇ ਵਿਚ ਕੁੱਲ ਮਾਮਲਿਆਂ ਦੀ ਗਿਣਤੀ 759745 ਹੋ ਗਈ ਹੈ। ਹਾਲਾਂਕਿ ਬੀਤੇ ਦਿਨ ਸੂਬੇ ਵਿਚ ਕੋਰੋਨਾ ਕਾਰਨ ਕੋਈ ਵੀ ਮੌਤ ਦਰਜ ਨਹੀਂ ਕੀਤੀ ਗਈ ਹੈ। 

ਪਟਿਆਲਾ ਦੀ ਯੂਨੀਵਰਸਿਟੀ ਵਿਚ ਮਿਲੇ 46 ਮਾਮਲੇ
ਪੰਜਾਬ ਦੇ ਪਟਿਆਲਾ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿੱਚ ਬੁੱਧਵਾਰ ਨੂੰ ਕੋਵਿਡ -19 ਦੇ 46 ਮਾਮਲੇ ਸਾਹਮਣੇ ਆਏ। ਇਸ ਕੋਰੋਨਾ ਬਲਾਸਟ ਤੋਂ ਬਾਅਦ ਅਧਿਕਾਰੀਆਂ ਨੇ ਯੂਨੀਵਰਸਿਟੀ ਕੈਂਪਸ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ।

Get the latest update about covid19, check out more about Corona blast, Punjab News, Online Punjabi News & Truescoop News

Like us on Facebook or follow us on Twitter for more updates.