ਕੋਰੋਨਾ ਮਹਾਮਾਰੀ: ਚੀਨ ਦੀ 'ਜ਼ੀਰੋ ਕੋਵਿਡ' ਨੀਤੀ ਹੋਈ ਬੇਕਾਰ, ਕੋਰੋਨਾ ਵੈਕਸੀਨ ਵੀ ਨਹੀਂ ਅਸਰਦਾਰ, ਲੋਕਾਂ ਕੀਤਾ ਵਿਰੋਧ ਪ੍ਰਦਰਸ਼ਨ

ਦੁਨੀਆ ਦੀ ਸਭ ਤੋਂ ਸਖਤ ਜ਼ੀਰੋ ਕੋਵਿਡ ਨੀਤੀ ਲਾਗੂ ਕੀਤੀ ਹੈ। ਇਸ ਤੋਂ ਇਲਾਵਾ ਚੀਨ ਨੇ ਸਰਹੱਦ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ, ਵੱਡੇ ਪੱਧਰ 'ਤੇ ਡਿਜੀਟਲ ਟਰੈਕਿੰਗ ਅਤੇ ਟੈਸਟਿੰਗ ਕਰ ਰਿਹਾ ਹੈ। ਇਸ ਕਾਰਨ ਜਦੋਂ ਦੁਨੀਆ ਇਸ ਮਹਾਮਾਰੀ ਦੀ ਲਪੇਟ 'ਚ ਸੀ, ਚੀਨ ਤਾਂ ਬਚ ...

ਕੋਰੋਨਾ ਮਹਾਮਾਰੀ ਦਾ ਅਸਰ ਸਾਰੀ ਦੁਨੀਆ 'ਚ ਦੇਖਣ ਨੂੰ ਮਿਲ ਰਿਹਾ ਹੈ ਇਸ ਸਮੇ ਕੋਰੋਨਾ ਦੀ ਚੋਥੀ ਲਹਿਰ ਦੀ ਸ਼ੁਰੂਆਤ ਵੀ ਹੋ ਚੁਕੀ ਹੈ ਜਿਸ ਦਾ ਸਭ ਤੋ ਜਿਆਦਾ ਅਸਰ ਚੀਨ 'ਚ ਦੇਖਣ ਨੂੰ ਮਿਲ ਰਿਹਾ ਹੈ। ਚੀਨ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਰਕੇ ਉਥੇ ਤਾਲੰਬਦੀ ਕਰ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਲਗਾਤਾਰ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਵੁਹਾਨ 'ਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਚੀਨ 'ਚ ਲੋਕ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਵਾਇਰਸ ਤੋਂ ਪੀੜਤ ਹਨ ਅਤੇ ਉਨ੍ਹਾਂ ਨੂੰ ਇਸ ਤੋਂ ਛੁਟਕਾਰਾ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ।ਤਾਜ਼ਾ ਜਾਣਕਾਰੀ ਮੁਤਾਬਿਕ, ਚੀਨ ਨੇ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਦੁਨੀਆ ਦੀ ਸਭ ਤੋਂ ਸਖਤ ਜ਼ੀਰੋ ਕੋਵਿਡ ਨੀਤੀ ਲਾਗੂ ਕੀਤੀ ਹੈ। ਇਸ ਤੋਂ ਇਲਾਵਾ ਚੀਨ ਨੇ ਸਰਹੱਦ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ, ਵੱਡੇ ਪੱਧਰ 'ਤੇ ਡਿਜੀਟਲ ਟਰੈਕਿੰਗ ਅਤੇ ਟੈਸਟਿੰਗ ਕਰ ਰਿਹਾ ਹੈ। ਇਸ ਕਾਰਨ ਜਦੋਂ ਦੁਨੀਆ ਇਸ ਮਹਾਮਾਰੀ ਦੀ ਲਪੇਟ 'ਚ ਸੀ, ਚੀਨ ਤਾਂ ਬਚ ਗਿਆ ਪਰ ਤਾਜ਼ਾ ਪ੍ਰਕੋਪ 'ਤੇ ਕਾਬੂ ਪਾਉਣ 'ਚ ਉਹ ਆਪਣੇ ਆਪ ਨੂੰ ਅਸਮਰੱਥ ਸਮਝ ਰਿਹਾ ਹੈ। ਦੇਸ਼ ਦੇ ਕਰੋੜਾਂ ਲੋਕ ਤਾਲਾਬੰਦੀ ਵਿੱਚ ਹਨ।


ਜਾਣਕਾਰੀ ਮੁਤਾਬਿਕ ਅਰਬਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦਾ ਦਾਅਵਾ ਕਰਨ ਵਾਲੇ ਚੀਨ ਦੀ ਇਹ ਵੈਕਸੀਨ ਵੀ ਫੇਲ ਸਾਬਤ ਹੋ ਰਹੀ ਹੈ। ਇਹੀ ਕਾਰਨ ਹੈ ਕਿ ਚੀਨ ਦੇ ਲੋਕ ਹੁਣ ਆਨਲਾਈਨ ਆਪਣਾ ਗੁੱਸਾ ਕੱਢ ਰਹੇ ਹਨ। ਇੰਨਾ ਹੀ ਨਹੀਂ ਚੀਨ ਦੀ ਜ਼ੀਰੋ ਕੋਵਿਡ ਨੀਤੀ 'ਤੇ ਪਹਿਲੀ ਵਾਰ ਵੱਡੇ ਪੱਧਰ 'ਤੇ ਸਵਾਲ ਉਠਾਏ ਜਾ ਰਹੇ ਹਨ। ਚੀਨ ਦਾ ਟੈਕ ਹੱਬ ਕਹੇ ਜਾਣ ਵਾਲੇ ਸ਼ੇਨਜ਼ੇਨ ਸ਼ਹਿਰ 'ਚ ਐਤਵਾਰ ਨੂੰ ਲੋਕਾਂ ਨੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ। ਇਹ ਲੋਕ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਲੌਕਡਾਊਨ ਦਾ ਵਿਰੋਧ ਕਰ ਰਹੇ ਸਨ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, 'ਤੁਸੀਂ ਅਜਿਹਾ ਨਹੀਂ ਕਰ ਸਕਦੇ। ਸਾਨੂੰ ਖਾਣਾ ਵੀ ਚਾਹੀਦਾ ਹੈ ਅਤੇ ਕਿਰਾਇਆ ਵੀ ਦੇਣਾ ਚਾਹੀਦਾ ਹੈ। ਇੱਕ ਹੋਰ ਪ੍ਰਦਰਸ਼ਨਕਾਰੀ ਦੀ ਵਾਇਰਲ ਵੀਡੀਓ ਵਿੱਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, 'ਸਬ ਖੋਲ੍ਹੋ। ਅਸੀਂ ਲੌਕਡਾਊਨ ਨੂੰ ਹਟਾਉਣ ਦੀ ਮੰਗ ਕਰਦੇ ਹਾਂ। ਇਸ ਤੋਂ ਪਹਿਲਾਂ ਗੁਆਂਢੀ ਸ਼ਹਿਰ ਗੁਆਂਗਜ਼ੂ ਤੋਂ ਵੀ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਹਜ਼ਾਰਾਂ ਲੋਕ ਲੌਕਡਾਊਨ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਪਿਛਲੇ ਦੋ ਸਾਲਾਂ ਵਿੱਚ ਚੀਨ ਵਿੱਚ ਅਜਿਹਾ ਪ੍ਰਦਰਸ਼ਨ ਆਪਣੇ ਆਪ ਵਿੱਚ ਇੱਕ ਦੁਰਲੱਭ ਘਟਨਾ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਦੌਰਾਨ ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 47.86 ਕਰੋੜ ਹੋ ਗਏ ਹਨ। ਇਸ ਮਹਾਂਮਾਰੀ ਕਾਰਨ ਹੁਣ ਤੱਕ 61.1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 10.86 ਅਰਬ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ। ਇਹ ਅੰਕੜੇ ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਸਾਂਝੇ ਕੀਤੇ ਗਏ ਸਨ। ਸ਼ਨੀਵਾਰ ਸਵੇਰੇ ਨਵੇਂ ਅਪਡੇਟਾਂ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਗਲੋਬਲ ਕੇਸ, ਮੌਤਾਂ ਅਤੇ ਟੀਕਾਕਰਨ ਦੀ ਕੁੱਲ ਗਿਣਤੀ ਕ੍ਰਮਵਾਰ 478,619,889, 6,113,687 ਅਤੇ 10,860,311,810 ਹੋ ਗਈ ਹੈ। CSSE ਦੇ ਅਨੁਸਾਰ, ਸੰਯੁਕਤ ਰਾਜ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ ਅਤੇ ਦੁਨੀਆ ਦੇ ਸਭ ਤੋਂ ਵੱਧ ਕੇਸਾਂ ਅਤੇ ਮੌਤਾਂ ਦੀ ਗਿਣਤੀ 79,936,775 ਅਤੇ 976,499 ਹੈ।
ਭਾਰਤ ਕੋਰੋਨਾ ਦੇ 43,016,372 ਮਾਮਲਿਆਂ ਦੇ ਨਾਲ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ।

Get the latest update about , check out more about COVID NEWS, COVID UPDATE, TRUESCOOPPUNJABI & CHINA

Like us on Facebook or follow us on Twitter for more updates.