ਕੋਰੋਨਾ ਕਾਰਨ ਸਾਬਕਾ CBI ਡਾਇਰੈਕਟਰ ਦੀ ਮੌਤ, ਰਣਦੀਪ ਸੁਰਜੇਵਾਲਾ ਤੇ ਜਿਗਨੇਸ਼ ਮੇਵਾਣੀ ਪਾਜ਼ੇਟਿਵ

ਦੇਸ਼ 'ਚ ਕੋਰੋਨਾ ਦੇ ਕੇਸ ਲਗਾਤਾਰ ਦੂਜੇ ਦਿਨ 2 ਲੱਖ ਤੋਂ ਪਾਰ ਰਹੇ। ਮੌਤਾਂ ਦੀ ਤਾਦਾਦ ਵੀ ਵਧੀ ਹੈ। ਸੰਕਟ ਲਗਾਤਾਰ ਵਧਦਾ...

ਨਵੀਂ ਦਿੱਲੀ (ਇੰਟ): ਦੇਸ਼ 'ਚ ਕੋਰੋਨਾ ਦੇ ਕੇਸ ਲਗਾਤਾਰ ਦੂਜੇ ਦਿਨ 2 ਲੱਖ ਤੋਂ ਪਾਰ ਰਹੇ। ਮੌਤਾਂ ਦੀ ਤਾਦਾਦ ਵੀ ਵਧੀ ਹੈ। ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਿਚਾਲੇ ਸੀ.ਬੀ.ਆਈ. ਦੇ ਸਾਬਕਾ ਡਾਇਰੈਕਟਰ ਰੰਜੀਤ ਸਿਨ੍ਹਾ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਤੇ ਵਿਧਾਇਕ ਜਿਗਨੇਸ਼ ਮੇਵਾਣੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਸੀ.ਬੀ.ਆਈ. ਦੇ ਸਾਬਕਾ ਡਾਇਰੈਕਟਰ ਰੰਜੀਤ ਸਿਨ੍ਹਾ ਦਾ ਸ਼ੁੱਕਰਵਾਰ ਸਵੇਰੇ ਦਿੱਲੀ ਵਿਚ ਦੇਹਾਂਤ ਹੋ ਗਿਆ। ਅਧਿਕਾਰੀਆਂ ਦੀ ਮੰਨੀਏ ਤਾਂ ਇਹ ਕੋਵਿਡ-19 ਕਾਰਨ ਮੌਤ ਹੈ। ਉਹ 68 ਸਾਲ ਦੇ ਸਨ। ਵੀਰਵਾਰ ਰਾਤ ਹੀ ਰੰਜੀਤ ਸਿਨ੍ਹਾ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ ਤੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਰੰਜੀਤ ਸਿਨ੍ਹਾ 1974 ਬਿਹਾਰ ਕੈਡਰ ਦੇ ਆਈ.ਪੀ.ਐੱਸ. ਅਫਸਰ ਸਨ।

ਰੰਜੀਤ ਸਿਨ੍ਹਾਂ ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਬਲ ਦੇ ਡਾਇਰੈਕਟਰ ਜਨਰਲ ਰਹੇ ਸਨ। ਉਨ੍ਹਾਂ ਨੇ ਰੇਲਵੇ ਸੁਰੱਖਿਆ ਬਲ ਦੀ ਵੀ ਅਗਵਾਈ ਕੀਤੀ ਸੀ। ਬਤੌਰ ਸੀ.ਬੀ.ਆਈ. ਮੁਖੀ ਦੀ ਨਿਯੁਕਤੀ ਤੋਂ ਪਹਿਲਾਂ ਰੰਜੀਤ ਸਿਨ੍ਹਾ ਪਟਨਾ ਤੇ ਦਿੱਲੀ ਵਿਚ ਸੀ.ਬੀ.ਆਈ. ਦੇ ਸੀਨੀਅਰ ਅਹੁਦਿਆਂ ਉੱਤੇ ਰਹੇ ਸਨ। ਉਹ 2012 ਵਿਚ ਸੀ.ਬੀ.ਆਈ. ਮੁਖੀ ਬਣੇ ਸਨ।

ਸੁਰਜੇਵਾਲਾ ਤੇ ਜਿਗਨੇਸ਼ ਕੋਰੋਨਾ ਪਾਜ਼ੇਟਿਵ
ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਣੀ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਦੋਵਾਂ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਸੁਰਜੇਵਾਲਾ ਤੇ ਮੇਵਾਣੀ ਨੇ ਆਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਕੋਰੋਨਾ ਟੈਸਟ ਕਰਾਉਣ ਦੀ ਅਪੀਲ ਕੀਤੀ। ਦੋਵੇਂ ਹੋਮ ਆਈਸੋਲੇਸ਼ਨ ਵਿਚ ਹਨ ਤੇ ਹਾਲਾਤ ਸਥਿਰ ਹੈ।

ਦੇਸ਼ 'ਚ 2 ਲੱਖ ਤੋਂ ਵਧੇਰੇ ਮਾਮਲੇ
ਦੇਸ਼ ਵਿਚ ਕੋਰੋਨਾ ਦਾ ਗ੍ਰਾਫ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਕੁੱਲ 2,17,353 ਕੇਸ ਸਾਹਮਣੇ ਆਏ ਹਨ। ਜਦਕਿ 1,185 ਲੋਕਾਂ ਦੀ ਮੌਤ ਹੋਈ ਹੈ। ਹੁਣ ਤੱਕ ਕੁੱਲ ਕੇਸਾਂ ਦੀ ਗਿਣਤੀ 1,42,91,917 ਹੋ ਗਈ ਹੈ। ਦੇਸ਼ ਵਿਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 15,69,743 ਹੈ। ਹੁਣ ਤੱਕ ਕੋਰੋਨਾ ਕਾਰਨ 1,74,308 ਲੋਕਾਂ ਨੇ ਜਾਨ ਗੁਆਈ ਹੈ।

Get the latest update about coronavirus, check out more about Truescoop, Randeep Singh Surjewala positive, Ranjit Sinha & dead

Like us on Facebook or follow us on Twitter for more updates.